ਏਸ਼ੀਆ ਕੱਪ ‘ਚ ਭਾਰਤ ਦੇ ਪਾਕਿਸਤਾਨ ਨਾ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੀ ਪ੍ਰਤੀਕਿਰਿਆ ਆਈ, ਜਿਸ ‘ਚ ਕਿਹਾ ਗਿਆ ਕਿ ਇਸ ਦਾ ਅਸਰ ਵਨਡੇ ਵਿਸ਼ਵ ਕੱਪ ਤੇ ਹੋਣ ਵਾਲੇ ਆਈਸੀਸੀ ਈਵੈਂਟ ‘ਤੇ ਇਸ ਦਾ ਅਸਰ ਹੋਣ ਦੀ ਗੱਲ ਕਹੀ ਗਈ ਸੀ।
ਹੁਣ ਇਸ ਪੂਰੇ ਮਾਮਲੇ ‘ਤੇ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕਿਹਾ ਕਿ “ਪਾਕਿਸਤਾਨ ਸਮੇਤ ਸਾਰੀਆਂ ਵੱਡੀਆਂ ਟੀਮਾਂ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਵਿੱਚ ਹਿੱਸਾ ਲੈਣਗੀਆਂ।” ਹਾਲਾਂਕਿ ਉਨ੍ਹਾਂ ਇਸ ‘ਤੇ ਸਿੱਧੇ ਤੌਰ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾਉਨ੍ਹਾਂ ਨੇ ਕਿਹਾ ਕਿ “ਇਹ ਬੀਸੀਸੀਆਈ ਦਾ ਮੁੱਦਾ ਹੈ ਤੇ ਉਹ ਇਸ ਦਾ ਜਵਾਬ ਦੇਣਗੇ। ਭਾਰਤ ਇੱਕ ਖੇਡ ਮਹਾਂਸ਼ਕਤੀ ਹੈ, ਜਿੱਥੇ ਕਈ ਵਿਸ਼ਵ ਕੱਪ ਆਯੋਜਿਤ ਕੀਤੇ ਗਏ ਹਨ। ਅਗਲੇ ਸਾਲ ਭਾਰਤ ਵਿੱਚ ਵਨਡੇ ਵਿਸ਼ਵ ਕੱਪ ਹੋਵੇਗਾ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਟੀਮਾਂ ਇਸ ਵਿੱਚ ਹਿੱਸਾ ਲੈਣਗੀਆਂ। ਕਿਉਂਕਿ ਤੁਸੀਂ ਕਿਸੇ ਵੀ ਖੇਡ ਵਿੱਚ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਭਾਰਤ ਨੇ ਖੇਡਾਂ ਖਾਸ ਕਰਕੇ ਕ੍ਰਿਕਟ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇਸ ਲਈ ਅਗਲੇ ਸਾਲ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ ਤੇ ਇਹ ਇਕ ਸ਼ਾਨਦਾਰ ਤੇ ਇਤਿਹਾਸਕ ਸਮਾਗਮ ਹੋਵੇਗਾ। ਇਸ ਤੋਂ ਪਹਿਲਾਂ ਪੀਸੀਬੀ ਦੀ ਪ੍ਰਤੀਕਿਰਿਆ ਆਈ ਸੀ, ਜਿਸ ‘ਚ ਉਸ ਨੇ ਬਿਨਾਂ ਦੱਸੇ ਅਜਿਹੀ ਟਿੱਪਣੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਦੇ ਦੂਰਗਾਮੀ ਨਤੀਜੇ ਹੋਣਗੇ। ਪੀਸੀਬੀ ਵੱਲੋਂ ਕੱਲ੍ਹ ਜਾਰੀ ਬਿਆਨ ਵਿੱਚ ਮੰਗ ਕੀਤੀ ਗਈ ਸੀ ਕਿ ਇਸ ਮੁੱਦੇ ਦੇ ਹੱਲ ਲਈ ਜਲਦੀ ਤੋਂ ਜਲਦੀ ਇੱਕ ਮੀਟਿੰਗ ਬੁਲਾਈ ਜਾਵੇ।