International

ਪਾਕਿਸਤਾਨ ਵਿਚ 3 ਟਿਕਟੌਕ ਸਟਾਰ ਸਣੇ ਚਾਰ ਜਣਿਆਂ ਨੂੰ ਮਾਰੀਆਂ ਗੋਲੀਆਂ

ਕਰਾਚੀ-  ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਮੰਗਲਵਾਰ ਨੂੰ ਚਾਰ ਲੋਕਾਂ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਲੋਕਾਂ ਵਿਚ ਤਿੰਨ ਮੁੰਡੇ ਅਤੇ ਇੱਕ ਲੜਕੀ ਹੈ। ਚਾਰ ਵਿਚੋਂ ਤਿੰਨ ਟਿਕਟੌਕ ’ਤੇ ਅਪਣੀ ਵੀਡੀਓ ਲਈ ਮਸ਼ਹੂਰ ਸਨ। ਚਾਰੇ ਜਣੇ ਇੱਕੋ ਕਾਰ ਵਿਚ ਸਵਾਰ ਸਨ। ਹਮਲਾਵਰਾਂ ਨੇ ਇਨ੍ਹਾਂ ਦਾ ਪਿੱਛਾ ਕੀਤਾ ਅਤੇ ਕਾਰ ਰੁਕਣ ’ਤੇ ਨੇੜ੍ਹੇ ਤੋਂ ਗੋਲੀਆਂ ਚਲਾਈਆਂ। ਚਾਰਾਂ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਦੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਘਟਨਾ ਮੰਗਲਵਾਰ ਨੂੰ ਕਰਾਚੀ ਦੀ ਪੌਸ਼ ਕਲੌਨੀ ਗਾਰਡਨ ਏਰੀਆ ਵਿਚ ਹੋਈ। ਇੱਥੇ ਇੱਕ ਵੱਡਾ ਪ੍ਰਾਈਵੇਟ ਹਸਪਤਾਲ ਵੀ ਹੈ। ਮਾਰੇ ਗਏ ਚਾਰੇ ਲੋਕ ਇੱਕ ਹੀ ਕਾਰ ਵਿਚ ਸਵਾਰ ਸਨ । ਪੁਲਿਸ ਮੁਤਾਬਕ ਸਾਜ਼ਿਸ਼ ਤਹਿਤ ਇਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਗਈ ਹੈ। ਹਮਲਾਵਰ ਕਾਫੀ ਸਮੇਂ ਤੱਕ ਇਨ੍ਹਾਂ ਦਾ ਪਿੱਛਾ ਕਰਦੇ ਰਹੇ। ਜਿਵੇਂ ਹੀ ਹਸਪਤਾਲ ਦੇ ਸਾਹਮਣੇ ਕਾਰ ਰੁਕੀ। ਪਿੱਛੇ ਤੋਂ ਆ ਰਹੇ ਲੋਕਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਸਕਾਨ ਸ਼ੇਖ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਤਿੰਨ ਸਾਥੀਆਂ ਨੇ ਕੁਝ ਦੇਰ ਬਾਅਦ ਹਸਪਤਾਲ ਵਿਚ ਦਮ ਤੋੜ ਦਿੱਤਾ। ਮਾਰੇ ਗਏ ਹੋਰ ਲੋਕਾਂ ਦੇ ਨਾਂ ਹਨ ਸੱਦਾਮ ਹੁਸੈਨ, ਆਮਿਰ ਅਤੇ ਰੇਹਾਨ। ਕਰਾਚੀ ਦੇ ਐਸਐਸਪੀ ਸਿਟੀ ਸਰਫਰਾਜ ਨਵਾਜ਼ ਨੇ ਕਿਹਾ ਕਿ ਸਾਰੇ ਲੋਕਾਂ ’ਤੇ 9 ਐਮਐਮ ਪਿਸਟਲ ਨਾਲ ਗੋਲੀਆਂ ਚਲਾਈਆਂ ਗਈਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

US Shooting:ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਅੰਨ੍ਹੇਵਾਹ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 5 ਦੀ ਮੌਤ

Gagan Oberoi

Palestine urges Israel to withdraw from Gaza

Gagan Oberoi

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਫ਼ਗਾਨਿਸਤਾਨ ‘ਚ ਲੜੀਵਾਰ ਬੰਬ ਧਮਾਕਿਆਂ ਦੀ ਕੀਤੀ ਨਿੰਦਾ

Gagan Oberoi

Leave a Comment