International

ਪਾਕਿਸਤਾਨ ਵਿਚ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਨਾਲ ਉਡਾਇਆ

ਅਸ਼ਾਂਤ ਬਲੋਚਿਸਤਾਨ ਸੂਬੇ ਦੇ ਤੱਟਵਰਤੀ ਸ਼ਹਿਰ ਗਵਾਦਰ ਵਿੱਚ ਇੱਕ ਬੰਬ ਹਮਲੇ ਵਿੱਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਇੱਕ ਬੁੱਤ ਨੂੰ ਬਲੋਚ ਅਤਿਵਾਦੀਆਂ ਨੇ ਤਬਾਹ ਕਰ ਦਿੱਤਾ ਹੈ। ਡਾਨ ਨੇ 27 ਸਤੰਬਰ ਨੂੰ ਦੱਸਿਆ ਕਿ ਜੂਨ ਵਿੱਚ ਮਰੀਨ ਡਰਾਈਵ ਵਿੱਚ ਸਥਾਪਤ ਕੀਤੇ ਬੁੱਤੇ ਦੇ ਹੇਠਾਂ ਰੱਖੇ ਵਿਸਫੋਟਕਾਂ ਨਾਲ ਉਡਾ ਦਿੱਤਾ ਗਿਆ। ਇਸ ਵਿੱਚ ਅੱਗੇ ਕਿਹਾ ਗਿਆ ਕਿ ਧਮਾਕੇ ਵਿੱਚ ਮੂਰਤੀ ਪੂਰੀ ਤਰ੍ਹਾਂ ਤਬਾਹ ਹੋ ਗਈ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬੱਬਰ ਬਲੋਚ ਨੇ ਟਵਿੱਟਰ ‘ਤੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

2013 ਵਿੱਚ, ਬਲੋਚ ਅੱਤਵਾਦੀਆਂ ਨੇ ਜਿਨਾਹ ਦੁਆਰਾ ਵਰਤੀ ਗਈ 121 ਸਾਲ ਪੁਰਾਣੀ ਇਮਾਰਤ ਨੂੰ ਜ਼ਿਆਰਤ ਵਿਖੇ ਧਮਾਕੇ ਨਾਲ ਉਡਾ ਦਿੱਤਾ ਅਤੇ ਇਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਨਾਲ ਚਾਰ ਘੰਟਿਆਂ ਤੱਕ ਭਿਆਨਕ ਅੱਗ ਲੱਗੀ। ਫਰਨੀਚਰ ਅਤੇ ਯਾਦਗਾਰਾਂ ਨਸ਼ਟ ਹੋ ਗਈਆਂ। ਜਿਨਾਹ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਉੱਥੇ ਬਿਤਾਏ ਕਿਉਂਕਿ ਉਹ ਟੀਬੀ ਤੋਂ ਪੀੜਤ ਸਨ। ਇਸ ਨੂੰ ਬਾਅਦ ਵਿੱਚ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।

Related posts

India S-400 missile system : ਪੈਂਟਾਗਨ ਨੇ ਕਿਹਾ- ਚੀਨ ਤੇ ਪਾਕਿਸਤਾਨ ਨਾਲ ਮੁਕਾਬਲੇ ‘ਚ ਐੱਸ-400 ਤਾਇਨਾਤ ਕਰ ਸਕਦਾ ਹੈ ਭਾਰਤ

Gagan Oberoi

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

Gagan Oberoi

America : ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਹੱਤਿਆਰੇ ਨੂੰ ਸੁਣਾਈ ਮੌਤ ਦੀ ਸਜ਼ਾ

Gagan Oberoi

Leave a Comment