National

ਪਟਿਆਲਾ ‘ਚ ਅਮਿਤ ਸ਼ਾਹ ਨੇ ਕਿਹਾ- ਅੱਤਵਾਦ ਪੀੜਤ ਸਿੱਖਾਂ ਤੇ ਹਿੰਦੂ ਪਰਿਵਾਰਾਂ ਲਈ ਬਣੇਗਾ ਕਮਿਸ਼ਨ, ਚੰਨੀ-ਕੇਜਰੀਵਾਲ ਨੂੰ ਕੀਤੇ ਸਵਾਲ

ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਪਹੁੰਚੇ। ਇੱਥੇ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਮਾਤਾ ਦੀ ਜੈਘੋਸ਼ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਸ਼ਾਹ ਨੇ ਕਿਹਾ ਕਿ ਐਨਡੀਏ ਦੇ ਮੈਨੀਫੈਸਟੋ ‘ਚ 11 ਮੁੱਦੇ ਹਨ। ਪੰਜਾਬ ਦੀ ਸੁਰੱਖਿਆ ਜ਼ਰੂਰੀ ਹੈ, ਪੰਜਾਬ ਨੂੰ ਮਜ਼ਬੂਤ ਹੱਥਾਂ ਦੀ ਲੋੜ ਹੈ। ਦੋ ਸਾਲ ਤਕ ਸੁਰੱਖਿਆ ਦੇ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਦਿੱਤਾ।

ਰਾਸ਼ਟਰੀ ਮੁੱਦਿਆਂ ‘ਤੇ ਵੀ ਕੈਪਟਨ ਨੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਆਵਾਜ਼ ਚੁੱਕੀ ਹੈ। ਸ਼‍ਾਹ ਨੇ ਕਿਹਾ ਕਿ ਹੁਣ ਪੰਜਾਬ ਨੂੰ ਮਜ਼ਬੂਤ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ। ਕੇਜਰੀਵਾਲ ਤੇ ਹੋਰ ਪੰਜਾਬ ਦੀ ਰ‍ਾਖੀ ਨਹੀਂ ਕਰ ਸਕਦੇ। ਪੰਜ‍ਾਬ ਨੂੰ ਨਸ਼ਾ ਮੁਕਤ ਸਿਰਫ ਐਨਡੀਏ ਕਰ ਸਕਦਾ ਹੈ। ਕੇਜਰੀਵਾਲ ਨੇ ਦਿੱਲੀ ਨੂੰ ਸ਼ਰਾਬ ‘ਤੇ ਲਾਇਆ ਹੈ, ਨੌਜਵ‍‍ਾਨੀ ਖਰ‍ਾਬ ਕੀਤੀ ਹੈ। ਐਨਡੀਏ ਵੱਲੋਂ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ‘ਚ ਨਾਰਕੋਟਿਕਸ ਸੈੱਲ ਖੋਲ੍ਹੇ ਜਾਣਗੇ। ਪੰਜਾਬ ਦੇ ਕਿਸਾਨਾਂ ਲਈ ਗੱਲਾਂ ਤਾਂ ਸਾਰੇ ਕਰਦੇ ਹਨ ਪਰ ਅਸੀਂ ਕਰ ਕੇ ਦਿਖਾਵਾਂਗੇ। ਹੁਣ ਪੰਜਾਬ ਦੀ ਖੇਤੀ ਨੂੰ ਰਸਾਇਣ ਮੁਕਤ ਕੀਤ‍ਾ ਜਾਵੇਗਾ ਤੇ ਆਰਗੈਨਿਕ ਤੇ ਕੁਦਰਤੀ ਖੇਤੀ ਨ‍ਾਲ ਕਿਸਾਨਾਂ ਦੀ ਆਮਦਨ ਚ ਵਾਧਾ ਕੀਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਇਨ੍ਹਾਂ ਤਿੰਨ ਮੁੱਦਿਆਂ ‘ਤੇ ਪਹਿਲ ਦੇ ਅਧਾਰ ‘ਤੇ ਕੰਮ ਕੀਤ‍ਾ ਜ‍ਾਵੇਗ‍ਾ। ਉਨ੍ਹਾਂ ਕਿਹਾ ਕਿ ਹਰ ਵਰਗ ਤੇ ਖੇਤਰ ‘ਚ ਪੰਜ‍ਾਬ ਦਾ ਦਬਦਬਾ ਰਿਹਾ ਹੈ ਤੇ ਇਸਨੂੰ ਬਰਕਰਾਰ ਰੱਖਣ ਲਈ ਭਾਜਪਾ ਤੇ ਐਨਡੀਏ ਦੀ ਸਰਕਾਰ ਜ਼ਰੂਰੀ ਹੈ।

ਸ਼‍ਾਹ ਨੇ ਕਿਹਾ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਨੀਅਰ ਨੇਤਾ ਦੀ ਬੇਕਦਰੀ ਕੀਤੀ ਹੈ ਤੇ ਪਟਿਆਲਾ ਜ਼ਿਲ੍ਹੇ ਦੇ ਲੋਕ ਵੋਟਾਂ ਪਾ ਕੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਚੰਨੀ ਦ‍ਾ ਭਾਸ਼ਣ ਸੁਣਨਾ ਕ‍ਮੇਡੀ ਫਿਲਮ ਦੇਖਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਸੰਕਟ ਹੈ, ਥਰਮਲ ਬੰਦ ਹੋ ਰਹੇ ਹਨ। ਕੇਜਰੀਵਾਲ ਤੇ ਚੰਨੀ ਕੋਲ ਗੰਭੀਰ ਮਸਲਿਆਂ ਨਾਲ ਨਜਿੱਠਣ ਦੀ ਕੋਈ ਯੋਜਨਾ ਨਹੀਂ। ਉਨ੍ਹਾਂ ਕਿਹ‍ਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂਆਂ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੀ ਸੇਧ ‘ਤੇ ਕੰਮ ਕਰਦੇ ਹਨ। ਸ਼ਾਹ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਹੀ ਕਰਤਾਰਪੁਰ ਲ‍ਾਂਘਾ ਖੋਲ੍ਹਿਆ ਸੀ। ਪੰਜਾਬ ਤੋਂ ਲੈ ਕੇ ਅਫਗਾਨਿਸਤਾਨ ਤਕ ਸਿੱਖ ਕੌਮ ਦੀ ਸੇਵਾ ਕੀਤੀ। ਸ਼ਾਹ ਨੇ ਚੰਨੀ ਨੂੰ ਸਵਾਲ ਕੀਤਾ ਕਿ ਦਿੱਲੀ ਚ ਨਿਰਦੋਸ਼ ਸਿੱਖਾਂ ਦੇ ਕਤਲ ਹੋਏ ਪਰ ਕਾਂਗਰਸ ਨੇ ਕੋਈ ਕਾਰਵਾਈ ਨਾ ਹੋਈ, ਸਗੋਂ ਨਰਿੰਦਰ ਮੋਦੀ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ। ਸ਼ਾਹ ਨੇ ਕਿਹਾ ਭਵਿੱਖ ਚ ਪੰਜਾਬ ‘ਚ ਅੱਤਵਾਦ ਪੀੜਤ ਹਿੰਦੂ ਤੇ ਸਿੱਖਾਂ ਦੀ ਭਲਾਈ ਲਈ ਕਮਿਸ਼ਨ ਬਣਾਵਾਂਗੇ।

ਸ਼ਾਹ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਦਿੱਲੀ ‘ਚ ਉਸ ਨੇ ਇਕ ਵੀ ਸਿੱਖ ਆਗੂ ਕੈਬਨਿਟ ‘ਚ ਸ਼ਾਮਲ ਨਹੀਂ ਕੀਤਾ। ਪੰਜਾਬ ਦੇ ਭਲੇ ਦੀਆਂ ਗੱਲਾਂ ਵੀ ਝੂਠੀਆਂ ਹਨ। ਸ਼ਾਹ ਨੇ ਕਿਹਾ ਕਿ ਪੰਜਾਬ ‘ਚ ਉਦਯੋਗਿਕ ਇਨਕਲਾਬ ਲਿਆਂਦਾ ਜਾਵੇਗਾ। ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਧਰਤੀ ‘ਤੇ ਆਇਆ ਹਾਂ। ਸਭ ਤੋਂ ਪਹਿਲਾਂ ਗੁਰੂਆਂ ਨੂੰ ਨਤਮਸਤਕ ਕਰਦਾ ਹਾਂ, ਇਸ ਧਰਤੀ ਦੇ ਸ਼ਹੀਦ ਸਪੂਤਾਂ ਨੂੰ ਪ੍ਰਣਾਮ ਕਰਦਾ ਹਾਂ। ਸ਼ਾਹ ਨੇ ਕੈਪਟਨ ਅਮਰਿੰਦਰ ਸਮੇਤ ਸਾਰੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਢੀਂਡਸਾ ਨੇ ਹਮੇਸ਼ਾ ਪੰਜਾਬ ਦੇ ਮਸਲੇ ਚੁੱਕੇ ਹਨ।

ਸੁਖਦੇਵ ਢੀਂਡਸਾ ਨੇ ਕਿਹਾ ਕਿ ਪਟਿਆਲਾ ਸ਼ਹਿਰ ‘ਤੇ ਮਾਣ ਹੈ। ਕੈਪਟਨ ਨੂੰ ਹਮੇਸ਼ਾ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਜਿਤਾਇਆ ਹੈ ਤੇ ਹੁਣ ਵੀ ਜਿਤਾਉਣਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵਲੋਂ ਬਹੁਤ ਮਾਣ ਸਤਿਕਾਰ ਦਿੱਤਾ ਗਿਆ। ਮੈਨੀਫੈਸਟੋ ਵਿੱਚ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਵੀ ਸ਼ਾਮਲ ਕੀਤੀਆਂ ਹਨ। ਪੰਜਾਬ ਦੀ ਮਾਲੀ ਹਾਲਤ ਮਾੜੀ ਹੈ, ਖੇਤੀਬਾੜੀ ਖੇਤਰ ‘ਚ ਵੀ ਸੁਧਾਰਾਂ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ ‘ਤੇ ਕੇਂਦਰ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਯਕੀਨ ਹੈ ਕਿ ਕਿਸਾਨ ਪੱਖੀ ਯੋਜਨਾਵਾਂ ਦਿੱਤੀਆਂ ਜਾਣਗੀਆਂ। ਜਨਰਲ ਸ਼੍ਰੇਣੀ ਨੂੰ ਵੀ ਅੱਖੋਂ-ਪਰੋਖੇ ਕੀਤਾ ਗਿਆ , ਇਸ ‘ਤੇ ਗੌਰ ਕੀਤਾ ਜਾਵੇ। ਪੰਜਾਬ ‘ਚ ਸਿੱਖਿਆ ਤੇ ਸਿਹਤ ਸੁਵਿਧਾਵਾਂ ਦੀ ਲੋੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੀ ਆਰਥਿਕ ਹਾਲਾਤ ਖਰਾਬ ਹੈ। 5 ਲੱਖ ਕਰੋੜ ਦੇ ਘਾਟੇ ਚ ਹੈ ਪੰਜ‍ਾਬ। ਕੇਂਦਰ ਦੇ ਸਹਿਯੋਗ ਤੋਂ ਬਿਨਾਂ ਸੂਬੇ ‘ਚ ਵਿਕਾਸ ਸੰਭਵ ਨਹੀਂ। ਭਾਜਪਾ ਤੇ ਪੀਐਲਸੀ ਦਾ ਰਿਸ਼ਤਾ ਗੂੜ੍ਹਾ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ ਸੀ। ਭਵਿੱਖ ਚ ਪੰਜਾਬ ਕੇਂਦਰ ਨਾਲ ਮਿਲ ਕੇ ਤਰੱਕੀ ਦੀ ਰਾਹ ‘ਤੇ ਚੱਲੇਗਾ। ਸਰਹੱਦਾਂ ‘ਚ ਸੁਧਾਰ ਦੀ ਲੋੜ ਹੈ, ਇਸ ਨਾਲ ਹੀ ਪੰਜਾਬ ‘ਚ ਹੋਰ ਉਦਯੋਗ ਵੀ ਸਥਾਪਤ ਹੋਣਗੇ। ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਹੁਣ ਪੰਜਾਬ ਨਾ ਛੱਡੋ, ਇਸ ਸੂਬਾ ਤੁਹਾਡਾ ਘਰ ਹੈ। ਪੰਜਾਬ ਦੀ ਰਾਖੀ ਕਰਨਾ ਨੌਜਵਾਨਾਂ ਦਾ ਫਰਜ਼ ਹੈ ਤੇ ਚੋਣਾਂ ‘ਚ ਭਾਜਪਾ ਤੇ ਪੀਐਲਸੀ, ਅਕਾਲੀ ਦਲ ਸੰਯੁਕਤ ਦੇ ਗਠਜੋੜ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ।

Related posts

Stop The Crime. Bring Home Safe Streets

Gagan Oberoi

U.S. and Canada Impose Sanctions Amid Escalating Middle East Conflict

Gagan Oberoi

Toyota and Lexus join new three-year SiriusXM subscription program

Gagan Oberoi

Leave a Comment