Punjab

ਪਟਾਕੇ ਚਲਾਉਣ ਵਾਲਿਆਂ ‘ਤੇ ਭੜਕੇ ਗੌਤਮ ਗੰਭੀਰ, ਕਿਹਾ …

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਐਤਵਾਰ ਨੂੰ ਦੀਵੇ, ਮੋਮਬੱਤੀ, ਟੋਰਚ ਜਾਂ ਮੋਬਾਈਲ ਦੀ ਫਲੈਸ਼ ਜਗਾ ਕੇ ਪੂਰੇ ਦੇਸ਼ ਨੇ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕਜੁਟਤਾ ਵਿਖਾਈ । ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਐਤਵਾਰ ਰਾਤ 9 ਵਜੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਕੋਰੋਨਾ ਵਾਇਰਸ ਵਿਰੁੱਧ ਏਕਤਾ ਦਿਖਾਉਂਦੇ ਹੋਏ  9 ਮਿੰਟ ਤੱਕ ਮੋਮਬੱਤੀ, ਦੀਵੇ ਜਾਂ ਰੌਸ਼ਨੀ ਕਰਨ ਵਾਲੀ ਕੋਈ ਹੋਰ ਚੀਜ਼ ਜਲਾਉਣ । ਪਰ ਇਸ ਦੌਰਾਨ ਕੁਝ ਲੋਕ ਅਜਿਹੇ ਸਨ ਜਿਨ੍ਹਾਂ ਨੇ ਇਸ ਦੌਰਾਨ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਗੌਤਮ ਗੰਭੀਰ ਕਾਫ਼ੀ ਨਾਰਾਜ਼ ਵਿਖਾਈ ਦਿੱਤੇ ।

Gautam Gambhir raging firecrackers
 

ਦਰਅਸਲ, ਲੋਕਾਂ ਨੇ ਪੀਐਮ ਮੋਦੀ ਦੀ ਇਸ ਅਪੀਲ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ । ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਸਨ ਜੋ ਸੜਕਾਂ ‘ਤੇ ਨਿਕਲ ਆਏ । ਅਜਿਹੀ ਸਥਿਤੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਅਜਿਹਾ ਕਰਨ ਵਾਲਿਆਂ ਤੋਂ ਕਾਫ਼ੀ ਨਾਰਾਜ਼ ਹੋ ਗਏ ਹਨ । ਜਿਸ ਤੋਂ ਬਾਅਦ ਗੌਤਮ ਗੰਭੀਰ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ । ਇਸ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ “ਭਾਰਤ….ਅੰਦਰ ਰਹੋ । ਅਸੀਂ ਇਸ ਸਮੇਂ ਲੜਾਈ ਦੇ ਵਿਚਕਾਰ ਹਾਂ, ਹਾਲੇ ਇਹ ਪਟਾਕੇ ਚਲਾਉਣ ਦਾ ਮੌਕਾ ਨਹੀਂ ਹੈ । “

Related posts

ਕੇਂਦਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਕੀਤੇ ਵਾਅਦੇ ਪੂਰੇ ਕਰੇ: ਹਰਸਿਮਰਤ ਬਾਦਲ

Gagan Oberoi

Trudeau Testifies at Inquiry, Claims Conservative Parliamentarians Involved in Foreign Interference

Gagan Oberoi

ਗੁਰੂਗ੍ਰਾਮ-ਫਰੀਦਾਬਾਦ ਮਾਰਗ ’ਤੇ ਤੇਂਦੂਏ ਦੀ ਸੜਕ ਹਾਦਸੇ ’ਚ ਮੌਤ

Gagan Oberoi

Leave a Comment