ਨੇਪਾਲ ‘ਚ ਹਵਾਈ ਹਾਦਸੇ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਸੋਮਵਾਰ ਨੂੰ 20 ਲਾਸ਼ਾਂ ਬਰਾਮਦ ਹੋਈਆਂ। ਐਤਵਾਰ ਨੂੰ ਤਾਰਾ ਏਅਰ ਦਾ ਇਕ ਜਹਾਜ਼ ਚਾਰ ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲੈ ਕੇ ਪੋਖਰਾ ਤੋਂ ਉਡਾਣ ਭਰਨ ਦੇ 15 ਮਿੰਟਾਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਨੇਪਾਲ ਸ਼ਹਿਰੀ ਹਵਾਬਾਜ਼ੀ ਅਥਾਰਟੀ ਮੁਤਾਬਕ, ਹਵਾਈ ਜਹਾਜ਼ ਦਾ ਮਲਬਾ ਮੁਸਤਾਂਗ ਜ਼ਿਲ੍ਹੇ ਦੇ ਥਸਾਂਗ-2 ‘ਚ ਮਿਲਿਆ ਹੈ। ਹਵਾਈ ਜਹਾਜ਼ ਜਦੋਂ 14,500 ਫੀਟ ਦੀ ਉੱਚਾਈ ‘ਤੇ ਉੱਡ ਰਿਹਾ ਸੀ ਤਾਂ ਪਹਾੜੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਕਾਠਮੰਡੂ ਨਿਊਜ਼ ਪੇਪਰ ਦੀ ਰਿਪੋਰਟ ਦੇ ਮੁਤਾਬਕ, ਮਲਬੇ ‘ਚੋਂ 20 ਲਾਸ਼ਾ ਬਰਾਮਦ ਹੋ ਚੁੱਕੀਆਂ ਹਨ। ਇਨ੍ਹਾਂ ਲਾਸ਼ਾਂ ‘ਚੋਂ 10 ਨੂੰ ਕੋਵਾਂਗ ਲਿਆਂਦਾ ਗਿਆ ਹੈ। ਨੇਪਾਲੀ ਫ਼ੌਜ, ਏਅਰ ਡਾਇਨਸਟੀ, ਕੈਲਾਸ਼ ਹੈਲੀਕਾਪਟਰ, ਫਿਸਟੇਲ ਹੈਲੀਕਾਪਟਰ ਤੇ ਹੋਰ ਰਾਹਤ ਵਰਕਰ ਬਾਕੀ ਦੋ ਲਾਸ਼ਾਂ ਦੀ ਭਾਲ ‘ਚ ਸਰਚ ਤੇ ਬਚਾਅ ਕਾਰਜਾਂ ‘ਚ ਲੱਗੇ ਹਨ।ਮਾਈ ਰਿਪਬਲਿਕ ਨਿਊਜ਼ ਪੇਪਰ ਦੀ ਰਿਪੋਰਟ ਮੁਤਾਬਕ, ਸੜਕ ਜਾਮ ਹੋਣ ਦੇਬਾਅਦ ਰਸਤਾ ਸਾਫ਼ ਕਰਨ ਜਾ ਰਹੀ ਇੰਦਾ ਸਿੰਘ ਨੇ ਦੇਖਿਆ ਕਿ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਮਲਬੇ ‘ਚ ਤਬਦੀਲ ਹੋ ਚੁੱਕਾ ਹੈ। ਸਿੰਘ ਨੇ ਕਿਹਾ ਕਿ ਹਵਾਈ ਜਹਾਜ਼ ‘ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਲਾਸ਼ਾਂ ਨੂੰ ਬਰਾਮਦ ਕਰਨ ‘ਚ ਪਰੇਸ਼ਾਨੀਆਂ ਆ ਰਹੀਆਂ ਹਨ, ਕਿਉਂਕਿ ਲਾਸ਼ ਨਜ਼ਦੀਕੀ ਖੱਡ ‘ਚ ਪਈਆਂ ਹਨ। ਸਿੰਘ ਮੁਤਾਬਕ, ਹਵਾਈ ਜਹਾਜ਼ ‘ਚ ਕੋਈ ਅੱਗ ਨਹੀਂ ਲੱਗੀ ਸੀ, ਜਹਾਜ਼ ਨਜ਼ਦੀਕੀ ਇਕ ਚੱਟਾਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਭਾਰਤੀ ਸਨ ਜਹਾਜ਼ ‘ਚ
ਹਾਦਸੇ ਦੇ ਸ਼ਿਕਾਰ ਹਵਾਈ ਜਹਾਜ਼ ‘ਚ ਮਹਾਰਾਸ਼ਟਰ ਦੇ ਠਾਣੇ ਦੇ ਇਕ ਹੀ ਪਰਿਵਾਰ ਦੇ ਚਾਰ ਲੋਕ ਵੀ ਯਾਤਰਾ ਕਰ ਰਹੇ ਸਨ। ਉਨ੍ਹਾਂ ਦੀ ਪਛਾਣ ਅਸ਼ੋਕ ਕੁਮਾਰ ਤਿ੍ਪਾਠੀ, ਉਨ੍ਹਾਂ ਦੀ ਪਤਨੀ ਵੈਭਵੀ, ਬੇਟਾ ਧਨੁਸ਼ ਤੇ ਬੇਟੀ ਰੀਤਿਕਾ ਵਜੋਂ ਹੋਈ ਹੈ।