National

ਨੁਪੁਰ ਸ਼ਰਮਾ ਦੇ ਵਿਵਾਦਤ ਬਿਆਨ ਦਾ ਸਮਰਥਨ ਕਰਨ ਵਾਲਿਆਂ ਨੂੰ ਆਨਲਾਈਨ ਮਿਲ ਰਹੀਆਂ ਧਮਕੀਆਂ, ਹੁਣ ਤਕ ਹੋ ਚੁੱਕੀਆਂ ਕਈ ਗਿ੍ਰਫ਼ਤਾਰੀਆਂ

ਕਤਲ… ਮੌਤ ਦੀ ਧਮਕੀ… ਦਾ ਸਿਲਸਿਲਾ ਭਾਜਪਾ ਦੀ ਮੁਅੱਤਲ ਆਗੂ ਨੁਪੁਰ ਸ਼ਰਮਾ ਦੇ ਬਿਆਨ ਨੂੰ ਸਮਰਥਨ ਕਰਨ ਵਾਲਿਆਂ ਲਈ ਸ਼ੁਰੂ ਹੈ। ਨੇਤਾ ਦੇ ਬਿਆਨ ਦਾ ਸਮਰਥਨ ਕਰਦਿਆਂ ਹੀ ਉਨ੍ਹਾਂ ਨੂੰ ਆਨਲਾਈਨ ਧਮਕੀਆਂ ਮਿਲ ਰਹੀਆਂ ਹਨ। ਪੁਲਿਸ ਇਸ ਸਿਲਸਿਲੇ ’ਚ ਸਰਗਰਮ ਹੈ ਅਤੇ ਕਈ ਲੋਕਾਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਮੁਅੱਤਲ ਬੁਲਾਰੇ ਨੁਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਬਾਰੇ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਭਰ ’ਚ ਹੰਗਾਮਾ ਸ਼ੁਰੂ ਹੋ ਗਿਆ। ਇੱਥੋਂ ਤਕ ਕਿ ਨੁਪੁਰ ਸ਼ਰਮਾ ਦੇ ਸਮਰਥਨ ਵਿਚ ਬੋਲਣ ਵਾਲਿਆਂ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਜਾਂ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿਚ 21 ਜੂਨ ਨੂੰ ਹੀ ਅਮਰਾਵਤੀ ’ਚ ਇਕ ਕੈਮਿਸਟ ਦਾ ਕਤਲ ਕਰ ਦਿੱਤਾ ਗਿਆ ਸੀ। ਇਕ ਹਫ਼ਤੇ ਬਾਅਦ ਉਦੈਪੁਰ ਵਿਚ ਇਕ ਦਰਜੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੁਪੁਰ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸਲਮਾਨ ਚਿਸ਼ਤੀ ਨੂੰ ਅਜਮੇਰ ’ਚ ਗਿ੍ਰਫਤਾਰ ਕਰ ਲਿਆ ਗਿਆ।

ਸਲਮਾਨ ਚਿਸ਼ਤੀ ਗਿ੍ਰਫ਼ਤਾਰ

ਅਜਮੇਰ ਪੁਲਸ ਨੇ ਮੰਗਲਵਾਰ ਰਾਤ ਨੂੰ ਅਜਮੇਰ ਦਰਗਾਹ ਦੇ ਖਾਦਿਮ ਸਲਮਾਨ ਚਿਸ਼ਤੀ ਨੂੰ ਭਾਜਪਾ ਦੀ ਮੁਅੱਤਲ ਨੇਤਾ ਨੁਪੁਰ ਸ਼ਰਮਾ ਖਿਲਾਫ ਕਥਿਤ ਤੌਰ ’ਤੇ ਭੜਕਾਊ ਬਿਆਨ ਦੇਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਸਲਮਾਨ ਚਿਸ਼ਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਸਲਮਾਨ ਨੇ ਨੁਪੁਰ ਸ਼ਰਮਾ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਆਪਣਾ ਘਰ ਦੇਣ ਦੀ ਗੱਲ ਕੀਤੀ ਸੀ ਅਤੇ ਨਸ਼ੇ ਦੀ ਹਾਲਤ ’ਚ ਵਿਵਾਦਤ ਟਿੱਪਣੀ ਕੀਤੀ ਸੀ। ਭੜਕਾਊ ਵੀਡੀਓ ’ਚ ਸਲਮਾਨ ਚਿਸ਼ਤੀ ਨੁਪੁਰ ਦਾ ਸਿਰ ਕਲਮ ਕਰਨ ਦੀ ਧਮਕੀ ਵੀ ਦੇ ਰਹੇ ਸਨ।

ਉਦੈਪੁਰ ਵਿਚ ਦਰਜੀ ਕਤਲ ਕੇਸ ’ਚ ਚਾਰ ਗਿ੍ਰਫ਼ਤਾਰ

ਰਾਜਸਥਾਨ ਦੇ ਉਦੈਪੁਰ ਵਿਚ 28 ਜੂਨ ਨੂੰ ਦਰਜੀ ਕਨੱ੍ਹਈਆ ਲਾਲ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿਚ ਰਾਜਸਥਾਨ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਦੋਵਾਂ ਨੂੰ ਦਰਜੀ ਕਤਲ ਕੇਸ ਨਾਲ ਸਬੰਧਤ ਅਪਰਾਧਿਕ ਸਾਜ਼ਿਸ਼ ਤਹਿਤ ਗਿ੍ਰਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੁਣ ਤਕ ਦੋ ਮੁੱਖ ਮੁਲਜ਼ਮਾਂ ਸਮੇਤ ਕੁਲ 4 ਗਿ੍ਰਫਤਾਰੀਆਂ ਹੋ ਚੁੱਕੀਆਂ ਹਨ। ਦਰਜੀ ਦੀ ਹੱਤਿਆ ਕਰਨ ਵਾਲੇ ਦੋ ਦੋਸ਼ੀਆਂ ਦੀ ਪਛਾਣ ਰਿਆਜ ਅਖਤਰੀ ਅਤੇ ਗੌਸ ਮੁਹੰਮਦ ਵਜੋਂ ਹੋਈ ਹੈ। ਕਤਲ ਤੋਂ ਬਾਅਦ ਮੁਲਜ਼ਮ ਨੇ ਇਕ ਆਨਲਾਈਨ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕਨ੍ਹੱਈਆ ਲਾਲ ਦਾ ਸਿਰ ਵੱਢ ਕੇ ਕਤਲ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਰਾਜਸਮੰਦ ਦੇ ਭੀਮ ਇਲਾਕੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਰਾਜਸਥਾਨ ਪੁਲਿਸ ਨੇ ਇਸ ਮਾਮਲੇ ਵਿਚ ਦੋ ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਦੋਵੇਂ ਹੱਤਿਆ ਦੀ ਸਾਜ਼ਿਸ਼ ਰਚਣ ’ਚ ਸ਼ਾਮਿਲ ਸਨ। ਇਨ੍ਹਾਂ ਦੀ ਪਛਾਣ ਮੋਹਸਿਨ ਅਤੇ ਆਸਿਫ ਵਜੋਂ ਹੋਈ ਹੈ।

Related posts

Modi and Putin to Hold Key Talks at SCO Summit in China

Gagan Oberoi

ਕੇਜਰੀਵਾਲ ਸਿਰੇ ਦਾ ਚਾਲਬਾਜ਼ : ਕੈਪਟਨ ਅਮਰਿੰਦਰ ਸਿੰਘ

Gagan Oberoi

ਅਡਾਣੀ ਗਰੁੱਪ ਦੀ ਸੰਪਤੀ ਵਿਚ ਹੋਇਆ 28.8 ਅਰਬ ਅਮਰੀਕੀ ਡਾਲਰ ਦਾ ਜ਼ਬਰਦਸਤ ਵਾਧਾ

Gagan Oberoi

Leave a Comment