Entertainment Punjab

‘ਨੀ ਮੈਂ ਸੱਸ ਕੁੱਟਣੀ’ ਪੰਜਾਬੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

29 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਮੁਨੀਸ਼ ਘੁਲਾਟੀ ਨੇ ਸੂ-ਮੋਟੋ ਲੈਂਦਿਆਂ ਨੋਟਿਸ ਜਾਰੀ ਕਰਦਿਆਂ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ 22 ਅਪਰੈਲ ਬਾਅਦ ਦੁਪਹਿਰ 2 ਵਜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਮੋਹਾਲੀ ਵਿਖੇ ਹਾਜ਼ਰ ਕਰਨ ਲਈ ਸੀਨੀਅਰ ਪੁਲਿਸ ਕਪਤਾਨ ਐਸਏਐਸ ਨਗਰ ਨੂੰ ਪੱਤਰ ਨੰਬਰ 5390, 18 ਅਪਰੈਲ ਦਿਨ ਸੋਮਵਾਰ ਨੂੰ ਜਾਰੀ ਕੀਤਾ ਹੈ।

ਫ਼ਿਲਮ ਦੇ ਟਾਇਟਲ ‘ਨੀ ਮੈਂ ਸੱਸ ਕੁੱਟਣੀ’ ਦਾ ਸੂ ਮੋਟੋ ਨੋਟਿਸ ਲੈਂਦਿਆਂ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਇਸ ਪੱਤਰ ਨੂੰ ਆਪਣੇ ਫੇਸਬੁੱਕ ਖਾਤੇ ਤੋਂ ਸ਼ੇਅਰ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਬਾਰੇ ਫ਼ਿਲਮ ਦੇ ਨਿਰਮਾਤਾ\ਨਿਰਦੇਸ਼ਕ ਸਪੱਸ਼ਟ ਕਰਨ ਕਿ ਉਹ ਇਸ ਫ਼ਿਲਮ ਨਾਲ ਸਮਾਜ ’ਚ ਕੀ ਸੁਨੇਹਾ ਦੇਣਾ ਚਾਹੁੰਦੇ ਹਨ।

ਗੌਰ ਹੋਵੇ ਕਿ ਇਸ ਫ਼ਿਲਮ ਨੂੰ ਬਨਵੈਤ ਫ਼ਿਲਮਜ਼ ਤੇ ਸਚਿਨ ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਜਿਸ ਨੂੰ ਡਾਇਰੈਕਟ ਪ੍ਰਵੀਨ ਕੁਮਾਰ ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਅੰਕੁਸ਼ ਗੁਪਤਾ ਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ’ਚ ਜਿੱਥੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਜਿਹੇ ਵੱਡੇ ਚਿਹਰੇ ਹਨ, ਉੱਥੇ ਹੀ ਇਸ ਫ਼ਿਲਮ ’ਚ ਗਾਇਕ ਮਹਿਤਾਬ ਵਿਰਕ ਤੇ ਮਾਡਲ ਤਨਵੀ ਨਾਗੀ ਪਹਿਲੀ ਵਾਰੀ ਵੱਡੇ ਪਰਦੇ ’ਤੇ ਨਿਰਮਾਤਾ ਨਿਰਦੇਸ਼ਕ ਵਜੋਂ ਪੇਸ਼ ਕੀਤੇ ਜਾ ਰਹੇ ਹਨ।

Related posts

ਹੰਸ ਰਾਜ ਬਣੇ ਦਾਦਾ, ਯੁਵਰਾਜ-ਮਾਨਸੀ ਘਰ ਆਈ ਖੁਸ਼ਖ਼ਬਰੀ

Gagan Oberoi

Mrunal Thakur channels her inner ‘swarg se utri kokil kanthi apsara’

Gagan Oberoi

ਗਿੱਪੀ ਗਰੇਵਾਲ ਤੋਂ ਲੈ ਕੇ ਗੁਰਦਾਸ ਮਾਨ ਤਕ ਨੇ ਉਠਾਈ ਖੇਤੀ ਬਿੱਲਾਂ ਖਿਲਾਫ ਆਵਾਜ਼, ਬਾਵਾ ਦੀ ਸੰਨੀ ਦਿਓਲ ਨੂੰ ਅਪੀਲ

Gagan Oberoi

Leave a Comment