Entertainment

ਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲ

ਚੰਡੀਗੜ੍ਹ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨਵਾਜ਼ੁਦੀਨ ਸਿਦੀਕੀ ਨੇ ਨਵੀਂ ਡਿਜ਼ੀਟਲ ਫ਼ਿਲਮ ‘ਘੁਮਕੇਤੂ’ ‘ਚ ਇਕ ਵਾਰ ਫਿਰ ਅਨੁਰਾਗ ਕਸ਼ਅਪ ਦੇ ਨਾਲ ਕੰਮ ਕੀਤਾ ਹੈ। ਕੌਮਿਕ ਡਰਾਮਾ ਨੇ ਨਵਾਜ਼ ਦੇ ਸਿਤਾਰੇ ਤੇ ਅਨੁਰਾਗ ਦੇ ਬੈਨਰ ਨੇ ਇਸ ਨੂੰ ਕੋ-ਪ੍ਰੋਡਿਊਸ ਕੀਤਾ ਹੈ। ਇਸ ਵਾਰ ਫ਼ਿਲਮ ਨਿਰਮਾਤਾ ਵੀ ਇਕ ਭ੍ਰਿਸ਼ਟ ਪੁਲਿਸ ਵਾਲੇ ਦੇ ਰੂਪ ‘ਚ ਭੂਮਿਕਾ ਨਿਭਾਅ ਰਿਹਾ ਹੈ।

 

ਨਵਾਜ਼ੁਦੀਨ ਨੇ ਦੱਸਿਆ ਮੈਂ ਅਨੁਰਾਗ ਨਾਲ ਏਨੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹਾਂ ਤੇ ਅਸੀਂ ਇਸ ਸਫ਼ਰ ‘ਚ ਇਕੱਠੇ ਹਾਂ। ਪਰ ਇਕ ਫ਼ਿਲਮ ਦੇ ਸੈੱਟ ‘ਤੇ ਸਾਡਾ ਸਮੀਕਰਨ ਨਿਰਦੇਸ਼ਕ ਤੇ ਅਦਾਕਾਰ ਦਾ ਹੈ। ਇਸ ਫ਼ਿਲਮ ‘ਚ ਪਹਿਲੀ ਵਾਰ ਮੇਰੇ ਸਹਿ-ਅਦਾਕਾਰ ਸਨ। ਮੈਨੂੰ ਆਦਤ ਹੈ ਕਿ ਜਦੋਂ ਉਹ ਕਟ ਕਹੇਗਾ ਤਾਂ ਸ਼ੌਟ ਦੇਵਾਂਗਾ ਪਰ ਹੁਣ ਤਾਂ ਮੈਨੂੰ ਯਾਦ ਰੱਖਣਾ ਪਏਗਾ ਕਿ ਉਹ ਨਿਰਦੇਸ਼ਕ ਨਹੀਂ ਹੈ ਸਹਿ ਅਦਾਕਾਰ ਹੈ।

 

ਨਵਾਜ਼ੁਦੀਨ ਨੇ ਇਹ ਵੀ ਦੱਸਿਆ ਕਿ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਦਾ ਸ਼ੀਸ਼ਾ ਹੈ। ਇਸ ਫ਼ਿਲਮ ‘ਚ ਨਵਾਜ਼ੁਦੀਨ ਇਕ ਸੰਘਰਸ਼ ਕਰ ਰਹੇ ਅਦਾਕਾਰ ਦੀ ਭੂਮਿਕਾ ‘ਚ ਹੈ।ਨਵਾਜ਼ੁਦੀਨ 2007 ਤੋਂ ਅਨੁਰਾਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਤੇ ਅਨੁਰਾਗ ਦੀ ਬਲੈਕ ਫਰਾਇਡੇ ਰਿਲੀਜ਼ ਹੋਈ, ਉਸ ਤੋਂ ਬਾਅਦ ‘ਦੇਵ ਡੀ’, ‘ਗੈਂਗਸ ਆਫ਼ ਵਾਸੇਪੁਰ’, ‘ਫ੍ਰੈਂਚਾਇਜ਼ੀ’, ‘ਰਮਨ ਰਾਘਵ’ 2.0 ਤੇ ਵੈੱਬ ਸਰੀਜ਼ ‘ਸੈਕਰੇਡ ਗੇਮਜ਼’ ਸਮੇਤ ਕਈ ਫ਼ਿਲਮਾਂ ਆ ਚੁੱਕੀਆਂ ਹਨ।

Related posts

Peel Regional Police – Suspect Arrested in Stolen Porsche Investigation

Gagan Oberoi

ਮੁਸ਼ਕਿਲ ‘ਚ ਫਸੇ ਗਾਇਕ ਹਨੀ ਸਿੰਘ, ਪਤਨੀ ਨੇ ਕੀਤਾ ਘਰੇਲੂ ਹਿੰਸਾ ਦਾ ਕੇਸ

Gagan Oberoi

When Will We Know the Winner of the 2024 US Presidential Election?

Gagan Oberoi

Leave a Comment