ਨਵਾਂ ਸ਼ਹਿਰ: ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀ ਦੁਬਈ ਤੋਂ ਹਨ ਜਦਕਿ ਇੱਕ ਵਿਅਕਤੀ ਬੰਗਾ ਹਲਕੇ ਦੇ ਪਿੰਡ ਗੁਣਾਚੌਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੋ ਵਿਅਕਤੀ ਬੰਗਾ ਦੇ ਪਿੰਡ ਮੰਡੇਰਾਂ ਦੇ ਰਹਿਣ ਵਾਲੇ ਸਨ ਤੇ ਅਮ੍ਰਿਤਸਰ ਤੋਂ ਵਾਪਸ ਆਏ ਸਨ। ਇਸ ਦੇ ਨਾਲ ਹੀ ਜ਼ਿਲ੍ਹਾ ਨਵਾਂ ਸ਼ਹਿਰ ‘ਚ ਹੁਣ ਤੱਕ ਕੋਰੋਨਾਵਾਇਰਸ ਦੇ 103 ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 68 ਸਿਹਤਯਾਬ ਹੋ ਗਏ ਹਨ ਤੇ 34 ਐਕਟਿਵ ਕੇਸ ਹਨ ਜੋ ਇਸ ਵਕਤ ਜੇਰੇ ਇਲਾਜ ਹਨ।
previous post
next post