News Punjab

ਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼

ਜ਼ੀਰਕਪੁਰ,-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚਲ ਰਿਹਾ ਟਕਰਾਓ ਹੇਠਲੇ ਪੱਧਰ ਤੱਕ ਪੁੱਜ ਗਿਆ ਹੈ। ਜ਼ੀਰਕਪੁਰ ਵਿਖੇ ਏਅਰਪੋਰਟ ਦੀਆਂ ਲਾਈਟਾਂ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਧਾਈ ਵਾਲੇ ਲੱਗੇ ਹੋਰਡਿੰਗਜ਼ ’ਤੇ ਸ਼ਰਾਰਤੀ ਅਨਸਰਾਂ ਨੇ ਕਾਲਖ ਮਲ ਦਿੱਤੀ। ਇਸ ਕਾਰਨ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਉਧਰ ਪੁਲਸ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਰਾਤ ਦੇ ਹਨੇਰੇ ਵਿਚ ਇਹ ਕਾਰਵਾਈ ਕੀਤੀ ਹੈ। ਕਾਲਖ ਮਲਣ ਵਾਲੇ ਫਲੈਕਸ ਬੋਰਡ ਉਤਾਰ ਦਿੱਤੇ ਗਏ ਹਨ।
ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵਿਰੋਧੀ ਪਾਰਟੀਆਂ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਈ ਹੈ, ਜਿਹੜੀ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਥਾਣਾ ਜ਼ੀਰਕਪੁਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਜਲਦੀ ਹੀ ਕਾਬੂ ਕਰ ਲਏ ਜਾਣਗੇ।

Related posts

ਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆ

Gagan Oberoi

Adani Group on solid financial footing despite US-related developments: Bernstein

Gagan Oberoi

ਘਰ ‘ਚ ਸੌਂ ਰਹੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਹਤਿਆਰੇ

Gagan Oberoi

Leave a Comment