Punjab

ਨਵਜੋਤ ਸਿੰਘ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ‘ਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚ ਲਏ ਪਿੱਛੇ

ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਚਲੇ ਗਏ ਪੰਜ ਕਾਂਗਰਸੀ ਕੌਂਸਲਰਾਂ ਨੂੰ ਛੇ ਸਾਲਾਂ ਲਈ ਬਰਖਾਸਤ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਵਿਡੰਬਨਾ ਇਹ ਹੈ ਕਿ ਪਾਰਟੀ ਅਜੇ ਵੀ ਪਾਰਟੀ ਛੱਡ ਚੁੱਕੇ ਕੌਂਸਲਰਾਂ ਨੂੰ ਕੱਢਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ। ਪਾਰਟੀ ਸੂਤਰਾਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਬਰਖਾਸਤਗੀ ਦੇ ਹੁਕਮ ਦੇ ਦਿੱਤੇ ਹਨ ਪਰ ਇਸ ਪੱਤਰ ‘ਤੇ ਅਜੇ ਤਕ ਦਸਤਖ਼ਤ ਨਹੀਂ ਹੋਏ ਹਨ। ਇਨ੍ਹਾਂ ਵਿੱਚੋਂ ਚਾਰ ਕੌਂਸਲਰ ਸਿੱਧੂ ਦੇ ਆਪਣੇ ਹਲਕੇ ਤੋਂ ਹਨ ਜਦਕਿ ਇਕ ਕੌਂਸਲਰ ਉੱਤਰੀ ਹਲਕੇ ਨਾਲ ਸੰਬੰਧਤ ਹੈ।

ਸਿੱਧੂ ਦੇ ਹੁਕਮਾਂ ਅਨੁਸਾਰ ਹਲਕਾ ਪੂਰਬੀ ਤੋਂ ਵਾਰਡ ਨੰਬਰ 47 ਦੇ ਕੌਂਸਲਰ ਜਤਿੰਦਰ ਸੋਨੀਆ, ਵਾਰਡ 47 ਦੇ ਕੌਂਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ, ਵਾਰਡ 24 ਦੇ ਕੌਂਸਲਰ ਰਜਿੰਦਰ ਸੈਣੀ, ਵਾਰਡ 32 ਦੇ ਕੌਂਸਲਰ ਰਾਜੇਸ਼ ਮਦਾਨ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੇ ਖਾਸਮ-ਖਾਸ ਵਾਰਡ ਨੰ.18 ਦੇ ਉਮੀਦਵਾਰ ਡਾ. ਕੌਂਸਲਰ ਸੰਦੀਪ ਕੁਮਾਰ ਰਿੰਕਾ ਦੇ ਨਾਂ ਸ਼ਾਮਲ ਹਨ। ਕਾਂਗਰਸੀ ਸੂਤਰਾਂ ਅਨੁਸਾਰ ਅੱਜ ਸਵੇਰੇ ਪੰਜਾਬ ਕਾਂਗਰਸ ਭਵਨ ‘ਚ ਇਸ ਸਬੰਧੀ ਇੱਕ ਪੱਤਰ ਤਿਆਰ ਕੀਤਾ ਗਿਆ ਸੀ ਪਰ ਦੇਰ ਸ਼ਾਮ ਤਕ ਇਸ ’ਤੇ ਪੰਜਾਬ ਪ੍ਰਧਾਨ ਸਿੱਧੂ ਦੇ ਦਸਤਖ਼ਤ ਨਹੀਂ ਹੋਏ ਸਨ। ਹਾਂ, ਇਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕਾਂਗਰਸ ਨੇ ਬਾਗ਼ੀ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।

ਸਿੱਧੂ ਦੇ ਗ੍ਰਹਿ ਜ਼ਿਲ੍ਹੇ ‘ਚ ਕਾਂਗਰਸ ਨੂੰ ਵੱਡਾ ਨੁਕਸਾਨ

ਸਿੱਧੂ ਦੇ ਆਪਣੇ ਗ੍ਰਹਿ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸਿੱਧੂ ਦੇ ਆਪਣੇ ਵਿਧਾਨ ਸਭਾ ਹਲਕੇ ‘ਚ ਚਾਰ ਕਾਂਗਰਸੀ ਕੌਂਸਲਰ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਉੱਥੇ ਹੀ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ 10 ਕਾਂਗਰਸੀ ਕੌਂਸਲਰ ਵੱਖ-ਵੱਖ ਪਾਰਟੀਆਂ ‘ਚ ਚਲੇ ਗਏ ਹਨ। ਕਾਂਗਰਸ ਪੰਜਾਬ ਦਾ ਤਾਣਾ-ਬਾਣਾ ਬੁਣਨ ਦੀ ਕਵਾਇਦ ‘ਚ ਜਿੱਥੇ ਸਿੱਧੂ ਕਾਮਯਾਬ ਨਹੀਂ ਹੋ ਸਕੇ, ਉੱਥੇ ਹੀ ਆਪਣੇ ਸ਼ਹਿਰ ‘ਚ ਤਾਂ ਚੋਣਾਂ ਨਿਪਟਦੇ-ਨਿਪਟਦੇ ਕਈ ਕਾਂਗਰਸੀ ਆਗੂ ਨਿਪਟਾ ਗਏ।

ਉੱਤਰੀ ਹਲਕੇ ‘ਚ ਮੇਅਰ ਸਮੇਤ ਛੱਡ ਗਏ ਪੰਜ ਕੌਂਸਲਰ

ਕਾਂਗਰਸ ਨੂੰ ਵੱਡਾ ਜਥੇਬੰਦਕ ਜ਼ਖ਼ਮ ਦੇਣ ਵਾਲਾ ਦੂਜਾ ਹਲਕਾ ਉੱਤਰੀ ਹਲਕਾ ਹੈ। ਇਸ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ, ਕੌਂਸਲਰ ਪ੍ਰਿਅੰਕਾ ਸ਼ਰਮਾ, ਗੁਰਜੀਤ ਕੌਰ ਤੇ ਸਾਬਕਾ ਕੌਂਸਲਰ ਅਨੇਕ ਸਿੰਘ ਆਮ ਆਦਮੀ ਪਾਰਟੀ ‘ਚ ਚਲੇ ਗਏ। ਇੰਨਾ ਹੀ ਨਹੀਂ ਇਸ ਹਲਕੇ ‘ਚ ਦੋ ਕਾਂਗਰਸੀ ਕੌਂਸਲਰ ਅਸ਼ਵਨੀ ਕੁਮਾਰ, ਨਵੀ ਭਗਤ ਅਤੇ ਕਾਜਲ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਜੁਆਇੰਨ ਕਰਵਾਇਆ ਸੀ। ਸਿੱਧੂ ਨੇ ਵਾਰਡ 18 ਤੋਂ ਕੌਂਸਲਰ ਸੰਦੀਪ ਕੁਮਾਰ ਰਿੰਕਾ ‘ਤੇ ਵੀ ਕਾਰਵਾਈ ਲਈ ਲਿਖਿਆ ਹੈ, ਉਹ ਵੀ ਉੱਤਰੀ ਹਲਕੇ ਨਾਲ ਸਬੰਧਤ ਹਨ। ਖਾਸ ਗੱਲ ਇਹ ਹੈ ਕਿ ਰਿੰਕਾ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ ਪਰ ਉੱਤਰੀ ਹਲਕੇ ਤੋਂ ਕਾਂਗਰਸ ਛੱਡ ਕੇ ਆਏ ਮੇਅਰ ਸਮੇਤ ਹੋਰ ਕੌਂਸਲਰਾਂ ਦੇ ਨਾਂ ਕਾਰਵਾਈ ਦੀ ਸੂਚੀ ਵਿੱਚ ਸ਼ਾਮਲ ਨਹੀਂ ਹਨ।

Related posts

Halle Bailey celebrates 25th birthday with her son

Gagan Oberoi

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

Gagan Oberoi

The refreshed 2025 Kia EV6 is now available in Canada featuring more range, advanced technology and enhanced battery capacity

Gagan Oberoi

Leave a Comment