International

ਦੱਖਣੀ ਅਫ਼ਰੀਕਾ ਦੀ ਕੰਪਨੀ ਬਣਾਏਗੀ ‘ਫਾਈਜ਼ਰ’ ਵੈਕਸੀਨ

ਜੌਹਾਨੈੱਸਬਰਗ: ਫਾਈਜ਼ਰ ਨੇ ਅੱਜ ਐਲਾਨ ਕੀਤਾ ਦੱਖਣੀ ਅਫਰੀਕਾ ਦੀ ਇੱਕ ਕੰਪਨੀ ਫਾਈਜ਼ਰ/ਬਾਇਓਐੱਨਟੈੱਕ ਕੋਵਿਡ-19 ਵੈਕਸੀਨ ਦਾ ਨਿਰਮਾਣ ਕਰੇਗੀ। ਅਫ਼ਰੀਕਾ ’ਚ ਪਹਿਲੀ ਵਾਰ ਕਰੋਨਾ ਟੀਕੇ ਦਾ ਉਤਪਾਦਨ ਹੋਵੇਗਾ। ਫਾਈਜ਼ਰ ਮੁਤਾਬਕ ਅਫਰੀਕਾ ’ਚ ਵੰਡ ਲਈ ਕੇਪਟਾਊਨ ਅਧਾਰਿਤ ‘ਦਿ ਬਾਇਓਵੈਕ ਇੰਸਟੀਚਿਊਟ’ ਵੈਕਸੀਨ ਦਾ ਨਿਰਮਾਣ ਕਰੇਗੀ ਅਤੇ ਕਰੋਨਾ ਲਾਗ ਦੇ ਕੇਸਾਂ ਦੇ ਵਾਧੇ ਦੌਰਾਨ ਇਹ ਕਦਮ ਇਸ ਮਹਾਂਦੀਪ ’ਚ ਵੈਕਸੀਨ ਦੀ ਲੋੜ ਪੂਰੀ ਕਰੇਗਾ। ਕੰਪਨੀ ਸਾਲਾਨਾ 10 ਕਰੋੜ ਖੁਰਾਕਾਂ ਬਣਾਉਣ ਦੇ ਟੀਚੇ ਨਾਲ 2022 ’ਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰੇਗੀ। ਬਾਇਓਵੈਕ ਵੱਲੋਂ ਤਿਆਰ ਖੁਰਾਕਾਂ ਅਫਰੀਕਾ ਮਹਾਦੀਪ ਦੇ 54 ਦੇਸ਼ਾਂ ’ਚ ਵੰਡੀਆਂ ਜਾਣਗੀਆਂ। ਸੀਈਓ ਅਲਬਰਟ ਬੌਰਲਾ ਨੇ ਕਿਹਾ ਕਿ ਫਾਈਜ਼ਰ ਦਾ ਟੀਚਾ ਲੋਕਾਂ ਨੂੰ ਹਰ ਜਗ੍ਹਾ ਵੈਕਸੀਨ ਪਹੁੰਚਾਉਣ ਦਾ ਹੈ। ਬਾਇਓਵੈਕ ਦੇ ਮੁੱਖ ਕਾਰਜਕਾਰੀ ਡਾ। ਮੋਰੇਨਾ ਮਖੋਆਨਾ ਨੇ ਇਸ ਅਹਿਮ ਕਦਮ ਨਾਲ ਹੋਰ ਜ਼ਿਆਦਾ ਅਫਰੀਕੀ ਲੋਕਾਂ ਤੱਕ ਕਰੋੋਨਾ ਵੈਕਸੀਨ ਪਹੁੰਚ ਸਕੇਗੀ।

Related posts

ਜੇਲ੍ਹ ’ਚ ਇਮਰਾਨ ਨੂੰ ਦਿੱਤਾ ਜਾ ਰਿਹੈ ਮਾੜਾ ਖਾਣਾ: ਪੀਟੀਆਈ

Gagan Oberoi

ਓਮੀਕ੍ਰੋਨ ਦੇ ਵਧਦੇ ਕੇਸ ਹੋਰ ਖ਼ਤਰਨਾਕ ਰੂਪਾਂ ਦਾ ਬਣ ਸਕਦੇ ਹਨ ਕਾਰਨ – ਡਬਲਯੂਐਚਓ

Gagan Oberoi

‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ

Gagan Oberoi

Leave a Comment