ਆਸਟ੍ਰੇਲੀਆ ਦੀ ਐਲਸੀ ਪੇਰੀ ਦੁਨੀਆ ਦੀ ਇੱਕੋ-ਇੱਕ ਨਾਬਰ ਖਿਡਾਰਨ ਹੈ, ਜਿਸ ਨੂੰ ਦੋ ਖੇਡਾਂ ਫੁੱਟਬਾਲ ਤੇ ਿਕਟ ਦੇ ਵਿਸ਼ਵ ਕੱਪ ਖੇਡਣ ਦਾ ਰੁਤਬਾ ਹਾਸਲ ਹੈ। ਆਸਟ੍ਰੇਲੀਆਈ ਮਹਿਲਾ ਿਕਟ ਟੀਮ ਦੀ ਨੁਮਾਇੰਦਗੀ ’ਚ 6 ਟੀ-20 ਵਰਲਡ ਿਕਟ ਕੱਪ ਖੇਡਣ ਵਾਲੀ ਇਸ ਕੁੜੀ ਨੇ ਤਿੰਨ ਟੀ-20 ਵਿਸ਼ਵ ਿਕਟ ਕੱਪ ਜਿੱਤਣ ਵਾਲੀ ਟੀਮ ਨਾਲ ਮੈਦਾਨ ’ਚ ਨਿੱਤਰਨ ਦਾ ਕਰਿਸ਼ਮਾ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਆਸਟ੍ਰੇਲੀਆ ਦੀ ਮਹਿਲਾ ਿਕਟ ਟੀਮ ਦੀ ਪ੍ਰਤੀਨਿਧਤਾ ’ਚ 3 ਇਕਰੋਜ਼ਾ ਿਕਟ ਵਿਸ਼ਵ ਕੱਪ ਖੇਡੇ ਹਨ, ਜਿਸ ’ਚ ਕੰਗਾਰੂ ਮਹਿਲਾ ਿਕਟਰਾਂ ਨੇ 2 ’ਚ ਜਿੱਤ ਦਰਜ ਕੀਤੀ ਹੈ। ਉਸ ਨੂੰ ਇਸ ਸਾਲ ਅਪ੍ਰੈਲ ’ਚ ਖੇਡੇ ਗਏ ਇਕਰੋਜ਼ਾ ਮਹਿਲਾ ਕਿ੍ਰਕਟ ਵਿਸ਼ਵ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਕੰਗਾਰੂ ਿਕਟਰਾਂ ਨਾਲ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ ਹੈ। 2008 ’ਚ ਆਸਟ੍ਰੇਲੀਆ ਦੀ ਮਹਿਲਾ ਫੁੱਟਬਾਲ ਟੀਮ ਨਾਲ ਏਸ਼ੀਅਨ ਕੱਪ ਖੇਡਣ ਵਾਲੀ ਇਸ ਖਿਡਾਰਨ ਨੇ ਇੰਗਲੈਂਡ-2009 ਮਹਿਲਾ ਿਕਟ ਵਿਸ਼ਵ ਕੱਪ ’ਚ ਕੰਗਾਰੂ ਟੀਮ ਦੀ ਪ੍ਰਤੀਨਿਧਤਾ ਕੀਤੀ। ਉਹ ਦੁਨੀਆ ਦੀ ਪਲੇਠੀ ਖਿਡਾਰਨ ਹੈ, ਜਿਸ ਨੂੰ 16 ਸਾਲ ਦੀ ਉਮਰ ’ਚ ਆਲਮੀ ਪੱਧਰ ’ਤੇ ਫੱੁਟਬਾਲ ਤੇ ਿਕਟ ਖੇਡਣ ਲਈ ਮੈਦਾਨ ’ਚ ਕਦਮ ਰੱਖਣ ਦਾ ਰੁਤਬਾ ਹਾਸਲ ਹੋਇਆ। ਉਹ ਦੁਨੀਆ ਦੀ ਪਹਿਲੀ ਖਿਡਾਰਨ ਹੈ, ਜਿਸ ਨੇ ਿਕਟ ਦੇ ਤਿੰਨੇ ਫਾਰਮੈਟ ਨਿਆਣੀ ਉਮਰ ’ਚ ਭਾਵ 16 ਸਾਲ 8 ਮਹੀਨੇ 19 ਦਿਨ ’ਚ ਇਕਰੋਜ਼ਾ ਮੈਚ, 17 ਸਾਲ 2 ਮਹੀਨੇ 28 ਦਿਨ ਦੀ ਉਮਰ ’ਚ ਟੀ-20 ਿਕਟ ਤੇ ਕੌਮਾਂਤਰੀ ਟੈਸਟ ਮੈਚ, 17 ਸਾਲ 2 ਮਹੀਨੇ 12 ਦਿਨ ਦੀ ਉਮਰ ’ਚ ਖੇਡਣ ਦਾ ਰਿਕਾਰਡ ਆਪਣੇ ਨਾਂ ਲਿਖਵਾਇਆ।
ਿਕਟ ਦੇ ਖੇਤਰ ’ਚ ਝੰਡੇ ਗੱਡੇ
ਿਕਟ ਕਰੀਅਰ ’ਚ ਖੇਡੇ 10 ਟੈਸਟ ਮੈਚਾਂ ’ਚ ਹਰਫਨਮੌਲਾ ਕਿ੍ਰਕਟਰ ਐਲਸੀ ਪੇਰੀ ਨੇ 75.2 ਦੀ ਔਸਤ ਨਾਲ 752 ਦੌੜਾਂ ਆਪਣੇ ਖਾਤੇ ’ਚ ਜਮ੍ਹਾਂ ਕੀਤੀਆਂ। ਇਨ੍ਹਾਂ ’ਚ ਉਸ ਨੇ 2 ਸੈਂਕੜੇ ਤੇ 3 ਨੀਮ ਸੈਂਕੜੇ ਮਾਰੇ ਹਨ। ਉਸ ਨੇ ਟੈਸਟ ਮੈਚਾਂ ’ਚ 213 ਦੌੜਾਂ (ਨਾਟਆਊਟ) ਭਾਵ ਡਬਲ ਸੈਂਚਰੀ ਜੜ ਕੇ ਵੱਡਾ ਸਕੋਰ ਖੜ੍ਹਾ ਕੀਤਾ। ਟੈਸਟ ਮੈਚਾਂ ’ਚ ਉਸ ਨੇ ਗੇਂਦਬਾਜ਼ੀ ਕਰ ਕੇ 37 ਵਿਕਟਾਂ ਹਾਸਲ ਕਰ ਕੇ ਕਈ ਵੱਡੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਵਾਪਸ ਭੇਜਿਆ। ਇਸੇ ਤਰ੍ਹਾਂ 127 ਇਕਰੋਜ਼ਾ ਕੌਮਾਂਤਰੀ ਮੈਚਾਂ ’ਚ ਉਸ ਨੇ 50 ਦੀ ਔਸਤ ਨਾਲ 3352 ਦੌੜਾਂ ਜੋੜਨ ’ਚ ਸਫ਼ਲਤਾ ਹਾਸਲ ਕੀਤੀ। ਇਨ੍ਹਾਂ ਦੌੜਾਂ ’ਚ 2 ਸੈਂਕੜੇ ਤੇ 28 ਨੀਮ ਸੈਂਕੜੇ ਸ਼ਾਮਲ ਹਨ। ਉਸ ਵੱਲੋਂ ਇਕਰੋਜ਼ਾ ਫਾਰਮੈਟ ’ਚ 112 ਦੌੜਾਂ (ਨਾਟਆਊਟ) ਦੀ ਵੱਡੀ ਪਾਰੀ ਖੇਡੀ ਗਈ। ਉਸ ਨੂੰ ਇਕ ਦਿਨਾ ਮੈਚਾਂ ’ਚ 156 ਵਿਕਟਾਂ ਲੈਣ ਦਾ ਹੱਕ ਹਾਸਲ ਹੋਇਆ। ਉਸ ਨੇ 126 ਟੀ-20 ਕੌਮਾਂਤਰੀ ਮੈਚਾਂ ’ਚ 27.8 ਦੀ ਔਸਤ ਨਾਲ 1253 ਦੌੜਾਂ ਬਣਾਈਆਂ। ਉਸ ਨੇ ਟੀ-20 ਮੈਚਾਂ ’ਚ 5 ਨੀਮ ਸੈਂਕੜੇ ਲਾਏ ਜਦਕਿ 60 ਦੌੜਾਂ (ਨਾਟਆਊਟ) ਇਸ ਫਾਰਮੈਟ ’ਚ ਉਸ ਦਾ ਉੱਚਤਮ ਸਕੋਰ ਰਿਹਾ ਹੈ। ਉਸ ਨੇ ਟੀ-20 ਮੈਚਾਂ ’ਚ 115 ਵਿਕਟਾਂ ਡੇਗਣ ਦਾ ਕਰਿਸ਼ਮਾ ਵੀ ਕੀਤਾ।
ਪ੍ਰੋਫੈਸ਼ਨਲ ਿਕਟ ਲੀਗ ਖੇਡਣ ਦਾ ਆਗ਼ਾਜ਼
ਐਲਸੀ ਪੇਰੀ ਨੇ ਮਹਿਲਾ ਨੈਸ਼ਨਲ ਕਿ੍ਰਕਟ ਲੀਗ ’ਚ ਆਪਣੇ ਰਾਜ ਨਿਊ ਸਾਊਥ ਵੇਲਜ਼ ਲਈ ਸਿੰਗਲ ਮੈਚ ਖੇਡਣ ਤੋਂ ਤਿੰਨ ਮਹੀਨੇ ਪਹਿਲਾਂ ਨਿਊਜ਼ੀਲੈਂਡ ਖ਼ਿਲਾਫ਼ ਆਸਟ੍ਰੇਲੀਆ ਲਈ ਪਹਿਲਾ ਕੌਮਾਂਤਰੀ ਇਕਰੋਜ਼ਾ ਮੈਚ ਖੇਡਣ ਦਾ ਕਰਿਸ਼ਮਾ ਕੀਤਾ। ਨਿਊ ਸਾਊਥ ਵੇਲਜ਼ ਲਈ 2007-08 ’ਚ ਪ੍ਰੋਫੈਸ਼ਨਲ ਿਕਟ ਲੀਗ ਖੇਡਣ ਦਾ ਆਗ਼ਾਜ਼ ਕਰਨ ਵਾਲੀ ਇਸ ਖਿਡਾਰਨ ਨੇ ਡਬਲਿਯੂਐੱਨਸੀਐੱਲ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ। ਉਸ ਨੇ ਬੋਰਲ ਵਿਖੇ ਇੰਗਲੈਂਡ ਵਿਰੁੱਧ ਪਹਿਲਾ ਕੌਮਾਂਤਰੀ ਟੈਸਟ ਖੇਡਣ ਦੀ ਸ਼ੁਰੂਆਤ ਕੀਤੀ। ਇਸੇ ਸੀਜ਼ਨ ’ਚ ਉਸ ਨੇ ਇੰਗਲੈਂਡ ਖ਼ਿਲਾਫ਼ ਮਹਿਲਾ ਟੀ-20 ਮੈਚ ’ਚ ‘ਪਲੇਅਰ ਆਫ ਦਿ ਮੈਚ’ ਰਹਿਣ ਤੋਂ ਇਲਾਵਾ ਨਿਊਜ਼ੀਲੈਂਡ ਵਿਰੁੱਧ ਆਪਣਾ ਪਹਿਲਾ ਨੀਮ ਸੈਂਕੜਾ ਲਾਇਆ। ਇਸ ਤੋਂ ਇਲਾਵਾ ਉਸ ਨੇ 2008-09 ਸੀਜ਼ਨ ’ਚ ਨਿਊ ਸਾਊਥ ਵੇਲਜ਼ ਟੀਮ ਲਈ ਜਿੱਥੇ ਖਿਤਾਬ ਦਾ ਬਚਾਅ ਕਰਨ ’ਚ ਮਦਦ ਕੀਤੀ, ਉੱਥੇ 23 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕਰ ਕੇ ਿਕਟ ਪੇ੍ਰਮੀਆਂ ਦੇ ਦਿਲ ਜਿੱਤਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। 2009 ’ਚ ਆਸਟ੍ਰੇਲੀਆ ’ਚ ਖੇਡੇ ਗਏ ਟੀ-20 ਮਹਿਲਾ ਵਿਸ਼ਵ ਕੱਪ ’ਚ ਭਾਵੇਂ ਮੇਜ਼ਬਾਨ ਟੀਮ ਨੂੰ ਚੌਥੇ ਸਥਾਨ ’ਤੇ ਸਬਰ ਕਰਨਾ ਪਿਆ ਪਰ ਐਲਸੀ ਪੇਰੀ ਨੇ ਟੂਰਨਾਮੈਂਟ ’ਚ 9 ਵਿਕਟਾਂ ਕੀਤੀਆਂ।
2007 ’ਚ ਕੀਤਾ ਫੁੱਟਬਾਲ ਦਾ ਆਗ਼ਾਜ਼
ਫੁੱਟਬਾਲ ਦੇ ਮੈਦਾਨ ’ਚ ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਐਲਸੀ ਪੇਰੀ ਨੇ 4 ਅਗਸਤ 2007 ਨੂੰ ਹਾਂਗਕਾਂਗ ਦੀ ਟੀਮ ਵਿਰੁੱਧ ਉਸ ਦੇ ਘਰੇਲੂ ਮੈਦਾਨ ’ਚ ਫੁੱਟਬਾਲ ਕਰੀਅਰ ਦਾ ਆਗ਼ਾਜ਼ ਕੀਤਾ। ਆਸਟ੍ਰੇਲੀਆ ਦੀ ਟੀਮ ਲਈ ਪਲੇਠੇ ਮੈਚ ’ਚ ਕਰੀਅਰ ਦਾ ਪਹਿਲਾ ਗੋਲ ਮੈਚ ਦੇ ਦੂਜੇ ਮਿੰਟ ’ਚ ਸਕੋਰ ਕਰ ਕੇ ਉਸ ਨੇ ਆਪਣੇ ਖਾਤੇ ’ਚ ਪਹਿਲਾ ਗੋਲ ਜਮ੍ਹਾਂ ਕੀਤਾ। 2008 ਦੇ ਮਹਿਲਾ ਏਸ਼ੀਅਨ ਫੁੱਟਬਾਲ ਕੱਪ ’ਚ ਦੱਖਣੀ ਕੋਰੀਆ ਦੀ ਮਹਿਲਾ ਟੀਮ ਖ਼ਿਲਾਫ਼ ਉਸ ਨੇ ਕਰੀਅਰ ਦਾ ਦੂਜਾ ਗੋਲ ਸਕੋਰ ਕੀਤਾ। ਉਸ ਵੱਲੋਂ ਜੂਨ-2010 ’ਚ ਫੁੱਟਬਾਲ ਨਾਲ ਸਬੰਧਿਤ ਸ਼ੋਅ ਫੁੱਟਬਾਲ ਸਟਾਰਜ਼ ਆਫ ਟੂਮਾਰੋ ਦੀ ਮੇਜ਼ਬਾਨੀ ਕੀਤੀ ਗਈ।
2008-09 ਡਬਲਿਯੂ ਲੀਗ ਸੀਜ਼ਨ ’ਚ ਘਰੇਲੂ ਫੱੁਟਬਾਲ ਕਲੱਬ ਸੈਂਟਰਲ ਕੋਸਟ ਮਰੀਨਰਸ ਦੀ ਮਹਿਲਾ ਟੀਮ ਵੱਲੋਂ ਖੇਡਦਿਆਂ ਐਲਸੀ ਪੇਰੀ ਨੇ 15 ਨਵੰਬਰ 2008 ਨੂੰ ਕੁਈਨਜ਼ਲੈਂਡ ਦੀ ਟੀਮ ਖ਼ਿਲਾਫ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ 2009 ਦੇ ਡਬਲਿਯੂ-ਲੀਗ ਸੀਜ਼ਨ ’ਚ ਕੈਨਬਰਾ ਯੂਨਾਈਟਿਡ ਲਈ ਖੇਡਣ ਦਾ ਸਮਝੌਤਾ ਕੀਤਾ। ਇਸ ਘਰੇਲੂ ਮਹਿਲਾ ਫੁੱਟਬਾਲ ਲੀਗ ’ਚ ਬਿ੍ਰਸਬੇਨ ਰੋਅਰ ਦੀ ਐਲਿਸ ਕੈਲੋਂਡ-ਨਾਈਟ ਨਾਲ ਸਾਂਝੇ ਰੂਪ ’ਚ ਉਸ ਨੂੰ 2009 ਡਬਲਯੂ-ਲੀਗ ’ਚ ‘ਯੰਗ ਪਲੇਅਰ ਆਫ ਦਿ ਯੀਅਰ’ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨੇ ਘਰੇਲੂ ਫੁੱਟਬਾਲ ਸੀਜ਼ਨ ’ਚ ਆਪਣੀ ਟੀਮ ਕੈਨਬਰਾ ਯੂਨਾਈਟਿਡ ਵੱਲੋਂ ਖੇਡਦਿਆਂ ਤਿੰਨ ਐਵਾਰਡ ‘ਬੈਸਟ ਮਹਿਲਾ ਪਲੇਅਰਜ਼’, ‘ਯੰਗ ਮਹਿਲਾ ਫੱੁਟਬਾਲਰ’ ਤੇ ‘ਓਵਰਆਲ ਕਲੱਬ ਪਲੇਅਰ ਆਫ ਦਿ ਯੀਅਰ’ ਆਪਣੇ ਨਾਂ ਕਰਨ ਦਾ ਕਰਿਸ਼ਮਾ ਕੀਤਾ। ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਇਸ ਖਿਡਾਰਨ ਨੇ 2008 ਏਸ਼ੀਅਨ ਫੁੱਟਬਾਲ ਕੱਪ ’ਚ ਆਸਟ੍ਰੇਲੀਅਨ ਟੀਮ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ ਉਸ ਨੇ ਜਰਮਨੀ-2011 ’ਚ ਖੇਡੇ ਗਏ ਫੀਫਾ ਮਹਿਲਾ ਵਿਸ਼ਵ ਕੱਪ ’ਚ ਆਸਟ੍ਰੇਲੀਅਨ ਮਹਿਲਾ ਫੁੱਟਬਾਲ ਟੀਮ ਦੀ ਪ੍ਰਤੀਨਿਧਤਾ ਕੀਤੀ । ਜਰਮਨੀ ’ਚ ਮਹਿਲਾ ਫੀਫਾ ਕੱਪ ਖੇਡਣ ਤੋਂ ਬਾਅਦ ਉਹ ਵਿਸ਼ਵ ਿਕਟ ਕੱਪ ਤੇ ਮਹਿਲਾ ਫੀਫਾ ਫੁੱਟਬਾਲ ਕੱਪ ਭਾਵ ਦੋ ਖੇਡਾਂ ਦੇ ਆਲਮੀ ਮੁਕਾਬਲੇ ’ਚ ਮਹਿਲਾ ਤੇ ਪੁਰਸ਼ ਦੋਵੇਂ ਵਰਗਾਂ ’ਚ ਖੇਡਣ ਵਾਲੀ ਪਹਿਲੀ ਖਿਡਾਰਨ ਨਾਮਜ਼ਦ ਹੋਈ। ਜਰਮਨੀ ਵਿਸ਼ਵ ਫੁੱਟਬਾਲ ਕੱਪ ’ਚ ਉਸ ਨੇ ਗਰੁੱਪ ਮੈਚ ’ਚ ਨਾਰਵੇ ਵਿਰੁੱਧ ਫੁੱਟਬਾਲ ਵਿਸ਼ਵ ਕੱਪ ’ਚ ਪਹਿਲਾ ਗੋਲ ਦਾਗਿਆ। ਇਸ ਤੋਂ ਬਾਅਦ ਵਿਸ਼ਵ ਕੱਪ ’ਚ ਉਸ ਨੇ ਸਵੀਡਨ ਦੀ ਮਹਿਲਾ ਟੀਮ ਖ਼ਿਲਾਫ਼ ਕੁਆਰਟਰਫਾਈਨਲ ’ਚ ਦੂਜਾ ਗੋਲ ਸਕੋਰ ਕੀਤਾ। ਕੰਗਾਰੂ ਮਹਿਲਾ ਟੀਮ ਨੇ ਸਵੀਡਨ ਤੋਂ ਇਸ ਮੈਚ ’ਚ 3-1 ਗੋਲ ਅੰਤਰ ਨਾਲ ਜਿੱਤ ਦਰਜ ਕੀਤੀ।
ਮਈ-2012 ’ਚ ਐਲਸੀ ਪੇਰੀ ਦੇ ਚਹੇਤੇ ਪ੍ਰੋਫੈਸ਼ਨਲ ਮਹਿਲਾ ਫੱੁਟਬਾਲ ਕਲੱਬ ਕੈਨਬਰਾ ਯੂਨਾਈਟਿਡ ਨੇ ਉਸ ਨੂੰ ਕਿ੍ਰਕਟ ਜਾਂ ਫੱੁਟਬਾਲ ’ਚੋਂ ਇਕ ਖੇਡਣ ਦਾ ਅਲਟੀਮੇਟਮ ਦਿੱਤਾ ਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਉਸ ਨੇ 2012-13 ਦੇ ਸੀਜ਼ਨ ਲਈ ਸਿਡਨੀ ਐਫਸੀ ਨਾਲ ਸਮਝੌਤਾ ਕੀਤਾ ਗਿਆ। ਉਸ ਨੇ ਸਿਡਨੀ ਐਫਸੀ ਦੀ ਮਹਿਲਾ ਟੀਮ ਵੱਲੋਂ 2013 ’ਚ ਕੌਮਾਂਤਰੀ ਮਹਿਲਾ ਫੱੁਟਬਾਲ ਕਲੱਬ ਚੈਂਪੀਅਨਸ਼ਿਪ ਮੁਕਾਬਲਾ ਖੇਡਿਆ ਗਿਆ, ਜਿਸ ’ਚ ਸਿਡਨੀ ਐਫਸੀ ਨੇ ਐਨਟੀਵੀ ਬੇਲੇਜਾ ਨੂੰ 1-0 ਨਾਲ ਹਰਾਉਣ ’ਚ ਸਫ਼ਲਤਾ ਹਾਸਲ ਕੀਤੀ ਪਰ ਅੰਤਿਮ ਗੇੜ ’ਚ ਸਿਡਨੀ ਦੀ ਮਹਿਲਾ ਟੀਮ ਇੰਗਲੈਂਡ ਦੇ ਮਹਿਲਾ ਫੁੱਟਬਾਲ ਕਲੱਬ ਚੇਲਸੀ ਤੋਂ 3-2 ਗੋਲ ਦੇ ਅੰਤਰ ਨਾਲ ਹਾਰਨ ਸਦਕਾ ਟੂਰਨਾਮੈਂਟ ਤੋਂ ਬਾਹਰ ਹੋ ਗਈ।
16 ਨਵੰਬਰ 2013 ’ਚ ਮੈਲਬਰਨ ਵਿਕਟਰੀ ਖ਼ਿਲਾਫ਼ ਮੈਚ ਤੋਂ ਬਾਅਦ ਮੀਡੀਆ ਗਰੁੱਪ ‘ਦਿ ਸੰਡੇ ਟੈਲੀਗ੍ਰਾਫ’ ਨੇ ਇਕ ਰਿਪੋਰਟ ’ਚ ਖੁਲਾਸਾ ਕੀਤਾ ਸੀ ਕਿ ਖੇਡ ਦੌਰਾਨ ਪੇਰੀ ਵੱਲੋਂ ਵਿਰੋਧੀ ਸਟਰਾਈਕਰ ਲੀਜ਼ਾ ਡੀ ਵੰਨਾ ਨੂੰ ਲੱਤ ਅੜਿੱਕਾ ਕਰ ਕੇ ਖਤਰਨਾਕ ਢੰਗ ਨਾਲ ਟੈਕਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੀਜ਼ਾ ਦੀ ਲੱਤ ’ਤੇ ਆਏ ਜ਼ਖ਼ਮ ਨੂੰ ਛੇ ਟਾਂਕੇ ਲਾਉਣੇ ਪਏ ਸਨ। ਮੈਦਾਨ ’ਚ ਵਾਪਰੇ ਇਸ ਹਾਦਸੇ ਤੋਂ ਬਾਅਦ ਇੰਟਰਵਿਊ ’ਚ ਲੀਜ਼ਾ ਨੇ ਪੇਰੀ ਵੱਲੋਂ ਮੈਦਾਨ ’ਚ ਜਾਣ-ਬੁੱਝ ਕੇ ਸੱਟ ਮਾਰਨ ਤੋਂ ਇਨਕਾਰ ਕੀਤਾ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਖੇਡ ਦੌਰਾਨ ਕੋਈ ਪੰਚਿੰਗ ਨਹੀਂ ਸੀ ਹੋਈ ਤੇ ਨਾ ਹੀ ਕੋਈ ਲੱਤ ਮਾਰੀ ਗਈ ਸੀ।
ਕਾਲਜ ਦੀ ਿਕਟ ਟੀਮ ਦੀ ਰਹੀ ਕਪਤਾਨ
ਐਲਸੀ ਪੇਰੀ ਦਾ ਜਨਮ ਤੇ ਪਾਲਣ-ਪੋਸ਼ਣ ਸਿਡਨੀ ਦੇ ਉਪ-ਨਗਰ ਵਾਹਰੂੰਗਾ ’ਚ ਹੋਇਆ ਸੀ। ਸਕੂਲ ਦੌਰਾਨ ਉਹ ਕਿ੍ਰਕਟ ਤੇ ਫੱੁਟਬਾਲ ਦੇ ਨਾਲ-ਨਾਲ ਟੈਨਿਸ, ਅਥਲੈਟਿਕਸ ਤੇ ਗੋਲਫ ’ਤੇ ਹੱਥ ਅਜ਼ਮਾਇਆ ਕਰਦੀ ਸੀ। ਨੌਂ ਸਾਲ ਦੀ ਉਮਰ ’ਚ ਉਹ ਸਾਥੀ ਖਿਡਾਰਨ ਐਲੀਸਾ ਹੀਲੀ ਦੀ ਚੰਗੀ ਦੋਸਤ ਬਣ ਗਈ ਸੀ। ਬਚਪਨ ਤੋਂ ਦੋਵੇਂ ਇਕੱਠੀਆਂ ਕਿ੍ਰਕਟ ਖੇਡਿਆ ਕਰਦੀਆਂ ਸਨ। ਹੀਲੀ ਤੇ ਪੇਰੀ ਬਾਅਦ ’ਚ ਕੌਮਾਂਤਰੀ ਕਿ੍ਰਕਟ ਦੇ ਮੈਦਾਨ ’ਚ ਵੀ ਇਕੱਠੀਆਂ ਨਿੱਤਰੀਆਂ ਸਨ। ਵਿਕਟਕੀਪਰ ਐਲੀਸਾ ਹੀਲੀ ਕੌਮਾਂਤਰੀ ਿਕਟਰ ਗਰੇਗ ਹੀਲੀ ਦੀ ਪੁੱਤਰੀ ਹੈ। ਐਲੀਸਾ ਦਾ ਪਤੀ ਮਿਚੇਲ ਸਟਾਰਕ ਆਸਟਰੇਲੀਆ ਦੀ ਮੌਜੂਦਾ ਕੌਮੀ ਿਕਟ ਟੀਮ ’ਚ ਰੈਗੂਲਰ ਘਾਤਕ ਤੇਜ਼ ਗੇਂਦਬਾਜ਼ ਹੈ। ਇਸ ਤੋਂ ਬਾਅਦ ਪੇਰੀ ਤੇ ਐਲੀਸ ਨੇ ਪਾਈਮਬਲ ਲੇਡੀਜ਼ ਕਾਲਜ ’ਚ ਦਾਖ਼ਲਾ ਲਿਆ। ਲੇਡੀਜ਼ ਕਾਲਜ ਪਾਈਮਬਲ ਵਿਖੇ ਪੇਰੀ ਵੱਲੋਂ ਫੁੱਟਬਾਲ, ਅਥਲੈਟਿਕਸ ਤੇ ਕਿ੍ਰਕਟ ਖੇਡਣ ’ਤੇ ਹੱਥ ਅਜ਼ਮਾਇਆ ਜਾਂਦਾ ਸੀ। ਕਮਾਲ ਦੀ ਿਕਟ ਖੇਡਣ ਸਦਕਾ ਉਸ ਨੂੰ ਕਾਲਜ ਦੀ ਿਕਟ ਟੀਮ ਦਾ ਕਪਤਾਨ ਨਾਮਜ਼ਦ ਕੀਤਾ ਗਿਆ। 2008 ’ਚ ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਆਰਥਿਕ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੀ ਡਿਗਰੀ ਹਾਸਲ ਕੀਤੀ।
ਰਗਬੀ ਖਿਡਾਰੀ ਮੈਟ ਟੂਮੂਆ ਨਾਲ ਕਰਵਾਇਆ ਵਿਆਹ
24 ਅਕਤੂਬਰ 2013 ’ਚ ਐਲਸੀ ਪੇਰੀ ਵੱਲੋਂ ਆਸਟ੍ਰੇਲੀਅਨ ਰਗਬੀ ਖਿਡਾਰੀ ਮੈਟ ਟੂਮੂਆ ਨਾਲ ਆਪਣੇ ਪੇ੍ਰਮ ਸਬੰਧ ਜਨਤਕ ਕੀਤੇ ਗਏ। 20 ਦਸੰਬਰ 2015 ਨੂੰ ਦੋਵਾਂ ਨੇ ਧੂਮ-ਧੜੱਕੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਪੰਜ ਸਾਲ ਬਾਅਦ ਇਹ ਜੋੜਾ 2020 ’ਚ ਤਲਾਕ ਹੋਣ ਕਰਕੇ ਵੱਖ ਹੋ ਗਿਆ। ਉਸ ਦੇ ਪਰਉਪਕਾਰੀ ਕੰਮਾਂ ’ਚ ਮੈਕਗ੍ਰਾਥ ਫਾਊਂਡੇਸ਼ਨ, ਸਪੋਰਟਿੰਗ ਚਾਂਸ ਕੈਂਸਰ ਫਾਊਂਡੇਸ਼ਨ ਤੇ ਲਰਨਿੰਗ ਫਾਰ ਏ ਬੈਟਰ ਵਰਲਡ ਟਰੱਸਟ ਸ਼ਾਮਲ ਹਨ। ਉਸ ਨੇ ਸੈਰਲ ਕਲਾਰਕ ਨਾਲ ਬੱਚਿਆਂ ਦੀਆਂ ਕਿਤਾਬਾਂ ਦੀ ਇਕ ਲੜੀ ਲਿਖੀ।
ਜਿੱਤਾਂ ਤੇ ਮਾਣ-ਸਨਮਾਨ
ਐਲਸੀ ਪੇਰੀ ਨੇ ਕਈ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ’ਚ 2013 ’ਚ ਮਹਿਲਾ ਕਿ੍ਰਕਟ ਵਿਸ਼ਵ ਕੱਪ ਚੈਂਪੀਅਨ, ਪੰਜ ਵਾਰ 2010, 2012, 2014, 2018 ਤੇ 2020 ਆਈਸੀਸੀ ਮਹਿਲਾ ਵਿਸ਼ਵ ਕੱਪ ਟੀ-20 ਚੈਂਪੀਅਨ, 2011 ਤੇ 2020 ’ਚ 20ਵੀਂ ਸਦੀ ਦੀ ਆਈਸੀਸੀ ਮਹਿਲਾ ਕਿ੍ਰਕਟਰ, 2016 ਤੇ 2019 ’ਚ ਵਰਲਡ ਬੈਸਟ ਮਹਿਲਾ ਕਿ੍ਰਕਟਰ, 2017 ਤੇ 2019 ’ਚ ਆਈਸੀਸੀ ਵੱਲੋਂ ‘ਮਹਿਲਾ ਕਿ੍ਰਕਟਰ ਆਫ ਦਿ ਯੀਅਰ’ ਐਵਾਰਡ, 2010 ’ਚ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ-20 ’ਚ ਪਲੇਅਰ ਆਫ ਦਾ ਫਾਈਨਲ, ਤਿੰਨ ਵਾਰ ਮਹਿਲਾ ਐਸੇਜ਼ ਪਲੇਅਰ ਆਫ ਦਿ ਸੀਰੀਜ਼, ਤਿੰਨ ਵਾਰ ਬੇਲਿੰਡਾ ਕਲਾਰਕ ਅਵਾਰ, ਇਕ ਵਾਰ ਮਹਿਲਾ ਨੈਸ਼ਨਲ ਕਿ੍ਰਕਟ ਲੀਗ ਪਲੇਅਰ ਆਫ ਦਿ ਟੂਰਨਾਮੈਂਟ, 2008 ’ਚ ਮਹਿਲਾ ਨੈਸ਼ਨਲ ਕਿ੍ਰਕਟ ਲੀਗ ਪਲੇਅਰ ਆਫ ਦਿ ਫਾਈਨਲ, ਤਿੰਨ ਵਾਰ ਬੇਲਿੰਡਾ ਕਲਾਰਕ ਸਨਮਾਨ ਜੇਤੂ, 2007 ’ਚ ਮਹਿਲਾ ਕਿ੍ਰਕਟ ਰਾਈਜ਼ਿੰਗ ਸਟਾਰ, 2018 ’ਚ ਮਹਿਲਾ ਬਿਗ ਬੈਸ ਲੀਗ ਪਲੇਅਰ ਆਫ ਦਿ ਟੂਰਨਾਮੈਂਟ, 2017 ਤੇ 2018 ’ਚ ਸਿਡਨੀ ਸਿਕਸਰਜ਼ ਪਲੇਅਰ ਆਫ ਦਿ ਸੀਜ਼ਨ, 2019 ’ਚ ਸਪੋਰਟਸ ਐੱਨਐੱਸਡਬਲਿਯੂ ਅਥਲੀਟ ਆਫ ਦਿ ਯੀਅਰ, 2021 ’ਚ ਆਸਟਰੇਲੀਆ ਪੋਸਟ ਲੀਜੈਂਡ ਆਫ ਮਹਿਲਾ ਕਿ੍ਰਕਟਰ ਆਦਿ ਸ਼ੁਮਾਰ ਹਨ। ਉਸ ਨੇ ਿਕਟ ਤੋਂ ਇਲਾਵਾ ਬਤੌਰ ਫੁੱਟਬਾਲਰ ਵੀ ਕਈ ਸਨਮਾਨ ਹਾਸਲ ਕੀਤੇ ਹਨ, ਜਿਨ੍ਹਾਂ ’ਚ 2009 ’ਚ ਮਹਿਲਾ ਡਬਲਿਯੂ-ਲੀਗ ’ਚ ਯੰਗ ਪਲੇਅਰ ਆਫ ਦਿ ਯੀਅਰ, ਕੈਨਬਰਾ ਯੂਨਾਈਟਿਡ ਪਲੇਅਰ ਆਫ ਦਿ ਯੀਅਰ, 2011 ’ਚ ਪ੍ਰੀਮੀਅਰ ਮਹਿਲਾ ਡਬਲਿਯੂ-ਲੀਗ ’ਚ ਚੈਂਪੀਅਨ ਆਦਿ ਸ਼ੁਮਾਰ ਹਨ।
16 ਸਾਲ ਦੀ ਉਮਰ ’ਚ ਖੇਡਿਆ ਪਲੇਠਾ ਮੈਚ
ਐਲਸੀ ਪੇਰੀ ਨੇ 16 ਸਾਲ 8 ਮਹੀਨੇ ਦੀ ਉਮਰ ’ਚ 22 ਜੁਲਾਈ ਨੂੰ ਕੌਮਾਂਤਰੀ ਿਕਟ ’ਚ ਇਕਰੋਜ਼ਾ ਭਾਵ ਵਨਡੇਅ ਿਕਟ ਦਾ ਪਲੇਠਾ ਮੈਚ ਖੇਡਿਆ ਸੀ। ਉਸ ਸਮੇਂ ਉਹ ਆਸਟ੍ਰੇਲੀਅਨ ਮਹਿਲਾ ਿਕਟ ਟੀਮ ਦੀ ਸਭ ਤੋਂ ਘੱਟ ਉਮਰ ਦੀ ਿਕਟ ਖਿਡਾਰਨ ਸੀ। ਿਕਟ ’ਚ ਕਰੀਅਰ ਦਾ ਆਗ਼ਾਜ਼ ਕਰਨ ਵਾਲੀ ਪੇਰੀ ਨੇ 4 ਅਗਸਤ, 2007 ਨੂੰ ਪਹਿਲਾ ਕੌਮਾਂਤਰੀ ਫੁੱਟਬਾਲ ਮੈਚ ਖੇਡਣ ਦਾ ਕਰਿਸ਼ਮਾ ਕੀਤਾ ਸੀ ਪਰ 8 ਸਾਲ ਫੱੁਟਬਾਲ ਖੇਡਣ ਤੋਂ ਬਾਅਦ ਉੁਸ ਨੇ 2015 ’ਚ ਫੁੱਟਬਾਲ ਦਾ ਆਖ਼ਰੀ ਮੈਚ ਖੇਡਣ ਤੋਂ ਬਾਅਦ ਪੂਰੀ ਤਰ੍ਹਾਂ ਿਕਟ ’ਤੇ ਫੋਕਸ ਕਰਨ ਦਾ ਫ਼ੈਸਲਾ ਲਿਆ।
100 ਟੀ-20 ਮੈਚ ਖੇਡਣ ਵਾਲੀ ਪਹਿਲੀ ਮਹਿਲਾ ਿਕਟਰ
2009-10 ਦੇ ਸੀਜ਼ਨ ’ਚ ਐਲਸੀ ਪੇਰੀ ਨੇ 22 ਵਿਕਟਾਂ ਤੇ 148 ਦੌੜਾਂ ਬਣਾਉਣ ਸਦਕਾ ਜਿੱਥੇ ਨਿਊ ਸਾਊਥ ਵੇਲਜ਼ ਦੀ ਮਹਿਲਾ ਿਕਟ ਟੀਮ ਨੂੰ ਡਬਲਿਯੂਐੱਨਸੀਐੱਲ ’ਚ ਚੈਂਪੀਅਨ ਬਣਨ ਦਾ ਹੱਕ ਹਾਸਲ ਕਰਵਾਇਆ, ਉੱਥੇ ਨਿਊਜ਼ੀਲੈਂਡ ਵਿਰੁੱਧ ਖੇਡੇ 10 ਇਕ ਦਿਨਾ ਮੈਚਾਂ ’ਚ 18 ਵਿਕਟਾਂ ਹਾਸਲ ਕਰ ਕੇ ਆਸਟ੍ਰੇਲੀਆਈ ਮਹਿਲਾ ਟੀਮ ਨੂੰ ਸਾਰੇ ਮੈਚਾਂ ’ਚ ਜੇਤੂ ਮੰਚ ਪ੍ਰਦਾਨ ਕਰਵਾਇਆ। ਉਸ ਨੇ ਵੈਸਟ ਇੰਡੀਜ਼-2010 ਮਹਿਲਾ ਟੀ-20 ਵਿਸ਼ਵ ਿਕਟ ਕੱਪ ’ਚ ਜਿੱਥੇ ਕੰਗਾਰੂ ਮਹਿਲਾ ਟੀਮ ਲਈ ਹਰ ਮੈਚ ’ਚ 3 ਵਿਕਟਾਂ ਡੇਗਣ ਦਾ ਕਰਿਸ਼ਮਾ ਕੀਤਾ, ਉੱਥੇ ਫਾਈਨਲ ’ਚ ਨਿਊਜ਼ੀਲੈਂਡ ’ਤੇ ਜਿੱਤ ਦਰਜ ਕਰ ਕੇ ਖਿਤਾਬੀ ਜਿੱਤ ਹਾਸਲ ਕੀਤੀ। ਉਸ ਨੇ 18 ਦੌੜਾਂ ਦੇ ਕੇ 3 ਵਿਕਟਾਂ ਡੇਗੀਆਂ, ਜਿਸ ਕਰਕੇ ਉਸ ਨੂੰ ਫਾਈਨਲ ’ਚ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਨਵੰਬਰ 2018 ’ਚ ਉਹ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ ਦੌਰਾਨ ਆਸਟ੍ਰੇਲੀਆ ਲਈ ਮਹਿਲਾ-ਪੁਰਸ਼ ਦੋਵੇਂ ਵਰਗਾਂ ’ਚ 100 ਟੀ-20 ਕੌਮਾਂਤਰੀ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਕਿ੍ਰਕਟਰ ਨਾਮਜ਼ਦ ਹੋਈ। ਇਸੇ ਵਿਸ਼ਵ-ਵਿਆਪੀ ਿਕਟ ਟੂਰਨਾਮੈਂਟ ਦੇ ਫਾਈਨਲ ’ਚ ਟੀ-20 ਫਾਰਮੈਟ ’ਚ ਜਿੱਥੇ ਉਸ ਨੇ 100 ਵਿਕਟਾਂ ਲੈਣ ਦਾ ਟੀਚਾ ਹਾਸਲ ਕੀਤਾ, ਉੱਥੇ ਪੁਰਸ਼ ਤੇ ਮਹਿਲਾ ਵਰਗ ’ਚ ਆਸਟ੍ਰੇਲੀਆ ਦੀ ਪਹਿਲੀ ਿਕਟਰ ਬਣਨ ਦਾ ਹੱਕ ਵੀ ਹਾਸਲ ਕੀਤਾ।