Canada

ਦੇਸ਼ ਵਾਸੀ ਇਨ੍ਹਾਂ ਹਾਲਾਤਾਂ ਵਿਚ ਆਪਣੇ ਦੇਸ਼ ਤੋਂ ਬਾਹਰ ਕਿਸੇ ਹੋਰ ਮੁਲਕ ਵਿਚ ਨਾ ਜਾਣ : ਜਸਟਿਨ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਰ-ਵਾਰ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਨ੍ਹਾਂ ਹਾਲਾਤਾਂ ਵਿਚ ਆਪਣੇ ਦੇਸ਼ ਤੋਂ ਬਾਹਰ ਕਿਸੇ ਹੋਰ ਮੁਲਕ ਵਿਚ ਨਾ ਜਾਣ ਜਿਸ ਕਰਕੇ ਉਨ੍ਹਾਂ ਕਈ ਸਖ਼ਤ ਫ਼ਰਮਾਨ ਵੀ ਜਾਰੀ ਕੀਤੇ ਹਨ ਤੇ ਇਸ ਸਭ ਨੂੰ ਲੈ ਕੇ ਕੈਨੇਡਾ ਤੋਂ ਹੋਰਨਾਂ ਮੁਲਕਾਂ ਵਿਚ ਆਉਣ ਵਾਲੇ ਲੋਕ ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟਾਂ ਬੁੱਕ ਕਰਵਾਈਆਂ ਸਨ, ਕੈਂਸਲ ਕਰਵਾ ਰਹੇ ਹਨ | ਪਤਾ ਲੱਗਾ ਹੈ ਕਿ ਕੱਲ੍ਹ ਵੱਡੀ ਪੱਧਰ ‘ਤੇ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਸਲਾਹ ਨੂੰ ਮੰਨਦੇ ਹੋਏ ਆਪਣਾ ਬਾਹਰ ਜਾਣ ਦਾ ਸਮਾਂ ਬਦਲ ਲਿਆ ਹੈ | ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਕੈਨੇਡਾ ਨੇ ਮੈਕਸੀਕੋ ਨੂੰ ਜਾਣ ਵਾਲੀਆਂ ਤੇ ਆਉਣ ਵਾਲੀਆਂ ਉਡਾਣਾਂ ਨੂੰ ਕੱਟ ਲਾ ਦਿੱਤੀ ਹੈ ਉਸੇ ਤਰ੍ਹਾਂ ਹੀ ਵੱਡੇ ਮੁਲਕਾਂ ਦੀਆਂ ਉਡਾਣਾਂ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ |

Related posts

Will ‘fortunate’ Ankita Lokhande be seen in Sanjay Leela Bhansali’s next?

Gagan Oberoi

ਕੈਨੇਡਾ ਦੇ ਦੋ ਹੋਰ ਸੂਬਿਆਂ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ

Gagan Oberoi

Mrunal Thakur channels her inner ‘swarg se utri kokil kanthi apsara’

Gagan Oberoi

Leave a Comment