National News Punjab

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੱਚਿਆਂ ਨੂੰ ਦੇਸੀ ਵਸਤਾਂ ਦੀ ਵਰਤੋਂ ਲਈ ਆਵਾਜ਼ ਉਠਾਉਣ ਤੇ ਆਤਮ-ਨਿਰਭਰ ਭਾਰਤ ਮੁਹਿੰਮ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਭਾਰਤੀ ਵਸਤਾਂ ਖਰੀਦਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਨੈਸ਼ਨਲ ਚਿਲਡਰਨ ਐਵਾਰਡ ਦੇਣ ਤੋਂ ਬਾਅਦ ਸਵੱਛ ਭਾਰਤ ਮੁਹਿੰਮ ਦੀ ਸਫਲਤਾ ਦਾ ਸਿਹਰਾ ਬੱਚਿਆਂ ਨੂੰ ਦਿੱਤਾ ਅਤੇ ਉਨ੍ਹਾਂ ਨੂੰ ਹੁਣ ਵੋਕਲ ਫਾਰ ਲੋਕਲ ਮਿਸ਼ਨ ਲਈ ਰਾਜਦੂਤ ਬਣਨ ਲਈ ਕਿਹਾ। ਉਨ੍ਹਾਂ ਇਨਾਮ ਜੇਤੂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਜੀਵਨੀ ਪੜ੍ਹਨ ਦੀ ਅਪੀਲ ਕੀਤੀ ਜਿਨ੍ਹਾਂ ਨੇ ਕੌਮੀ ਰੱਖਿਆ ਤੇ ਧਰਮ ਲਈ ਆਪਾ ਵਾਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਹਿਬਜ਼ਾਦੇ ਬਹੁਤ ਛੋਟੇ ਸਨ ਜਦੋਂ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਯਾਦ ਵਿਚ ਭਾਰਤ ਸਰਕਾਰ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

Related posts

ਮਜ਼ਾਕ-ਮਜ਼ਾਕ ਵਿਚ ਜੋੜੇ ਨੇ ਖਾਧੀ ਜ਼ਹਿਰ, ਪਤਨੀ ਦੀ ਮੌਤ

Gagan Oberoi

Canada Post Drops Signing Bonus in New Offer as Strike Drags On

Gagan Oberoi

Hitler’s Armoured Limousine: How It Ended Up at the Canadian War Museum

Gagan Oberoi

Leave a Comment