Punjab

ਦੀਪ ਸਿੱਧੂ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰਿਆਂ ਨਾਲ ਗੂੰਜਿਆ ਸੰਭੂ ਬੈਰੀਅਰ, ਭੁੱਬਾਂ ਮਾਰ-ਮਾਰ ਕੇ ਰੋਏ ਪ੍ਰਸ਼ੰਸਕ

ਬੀਤੇ ਦਿਨੀ ਪੰਜਾਬੀ ਫਿਲਮੀ ਅਦਾਕਾਰ ਦੀਪ ਸਿੱਧੂ (38) ਦੀ ਦਿੱਲੀ ਜਾਂਦੇ ਸਮੇਂ ਖਰਖੌਦਾ ਨੇੜੇ ਵਾਪਰੇ ਸੜਕ ਹਾਦਸੇ `ਚ ਮੌਤ ਹੋ ਜਾਣ `ਤੇ ਅੱਜ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਵਾਲੀ ਐਬੂਲੈਂਸ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਨੇੜੇ ਪਹੁੰਚੀ ਤਾਂ ਉਥੇ ਸੈਕੜਿਆਂ ਦੀ ਗਿੱਣਤੀ ਵਿੱਚ ਪਹੁੰਚੇ ਸਮਰਥਕ ਮ੍ਰਿਤਕ ਦੇਹ ਦੇ ਦਰਸ਼ਨ ਕਰਕੇ ਭੁੱਬਾ ਮਾਰ ਕੇ ਰੋ ਰਹੇ ਸਨ ਤੇ ਕਹਿ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਨ ਵਾਲਾ ਕੌਮ ਦਾ ਹੀਰਾ ਸਾਡੇ ਤੋਂ ਸਦਾ ਲਈ ਵਿੱਛੜ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਅੱਜ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ `ਤੇ ਜਦੋਂ ਐਬੂਲੈਂਸ ਦੇ ਵਿੱਚ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਵੱਲ ਅੰਤਿਮ ਸਸਕਾਰ ਦੇ ਲਈ ਲਿਜਾਂਦਾ ਜਾ ਰਿਹਾ ਸੀ ਤਾਂ ਉਥੇੇ ਪਹਿਲਾਂ ਤੋਂ ਹੀ ਵੱਡੀ ਗਿੱਣਤੀ ਵਿੱਚ ਪਹੁੰਚੇ ਦੀਪ ਸਿੱਧੂ ਦੇ ਸੈਂਕੜੇ ਪ੍ਰਸ਼ੰਸਕਾਂ ਜਿਨ੍ਹਾਂ ਵਿੱਚ ਔਰਤਾਂ ਤੇ ਨੌਜਵਾਨ ਵੀ ਸ਼ਾਮਲ ਸਨ ਦੀਆਂ ਅੱਖਾਂ `ਚੋਂ ਹੰਝੂ ਵਹਿ ਰਹੇ ਸਨ।ਇਸ ਮੌਕੇ ਸੰਭੂ ਬੈਰੀਅਰ `ਤੇ ਲਗਾਏ ਪੱਕੇ ਮੋਰਚੇ ਦੌਰਾਨ ਦੀਪ ਸਿੱਧੂ ਦੇ ਨਾਲ ਅੰਦੋਲਨ ਦਾ ਹਿੱਸਾ ਰਹੇ ਸੀਨੀਅਰ ਕਾਂਗਰਸੀ ਆਗੂ ਜ਼ੋਤੀ ਬਸੰਤਪੁਰਾ, ਹੈਪੀ ਹਾਸ਼ਮਪੁਰ, ਸੁਖਪ੍ਰੀਤ ਸਿੰਘ ਸਰਪੰਚ ਭੂਰੀਮਾਜ਼ਰਾ ਸਮੇਤ ਹੋਰਨਾ ਨੇ ਅੱਖਾਂ `ਚੋਂ ਹੰਝੂ ਵਹਾਉ਼ਂਦੇ ਹੋਏ ਦੱਸਿਆ ਕਿ ਦੀਪ ਸਿੱਧੂ ਨੇ ਆਪਣਾ ਫਿਲਮੀ ਕੈਰੀਅਰ ਦਾਅ `ਤੇ ਲਗਾ ਕੇ ਕਿਸਾਨੀ ਅੰਦੋਲਨ ਵਿੱਚ ਕੁੱਦ ਗਏ ਸਨ। ਉਹ ਇੱਕ ਵਧੀਆ ਬੁਲਾਰਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਨ ਵਾਲਾ, ਵਿਦਵਾਨ ਵਿਅਕਤੀ ਸੀ। ਭਾਂਵੇ ਦੀਪ ਸਿੱਧੂ ਅੱਜ ਸਾਡੇ ਵਿੱਚਕਾਰ ਨਹੀ ਹਨ, ਪਰ ਉਸ ਦੀਆਂ ਯਾਦਾਂ, ਸਟੇਜ਼ਾਂ `ਤੇ ਕੀਤੀਆਂ ਗੱਲ੍ਹਾਂ ਤੇ ਨੌਜਵਾਨੀ ਵਿੱਚ ਭਰੇੇ ਜ਼ੋਸ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਛੜੀ ਰੂੰਹ ਨੂੰ ਆਪਣੇ ਚਰਨਾਂ `ਚ ਨਿਵਾਸ਼ ਬਖਸ਼ੇ। ਇਸ ਦੌਰਾਨ ਵੱਡੀ ਗਿੱਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਐਬੂਲੈਂਸ ਗੱਡੀ `ਤੇ ਫੁੱਲਾਂ ਦੀ ਵਰਖਾ ਕੀਤੀ ਤੇ ਦੀਪ ਸਿੱਧੂ ਤੇਰੀ ਸੋਚ ਤੇ, ਪਹਿਰਾ ਦਿਆਂ ਗੇ ਠੋਕ ਕੇ ਦੇ ਨਾਅਰੇ ਮਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ।ਜਿਕਰਯੋਗ ਹੈ ਕਿ ਜਦੋਂ ਪੰਜਾਬ ਸੂਬੇ ਅੰਦਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਕਾਲੇ ਖੇਤੀ ਕਾਨੂੰਨਾਂ ਦਾ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਵੱਲੋਂ ਕਾਨੂੰਨ ਰੱਦ ਕਰਵਾਉਣ ਦੇ ਲਈ ਵਿਰੋਧ ਕੀਤਾ ਜ਼ਾ ਰਿਹਾ ਸੀ ਤਾਂ ਦੀਪ ਸਿੱਧੂ ਵੱਲੋਂ ਆਪਣੇ ਸਾਥੀਆਂ ਦੇ ਨਾਲ ਸੰਭੂ ਬੈਰੀਅਰ ਨੇੜੇ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਸੀ। ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਾਨੂੰਨਾਂ ਖਿਲਾਫ ਦਿੱਲੀ ਵੱਲ ਵਹੀਰਾ ਘੱਤਿਆ ਤਾਂ ਦੀਪ ਸਿੱਧੂ ਨੇ ਕਾਫੀ ਸਮਾਂ ਸੰਭੂ ਬੈਰੀਅਰ ਨੇੜੇ ਹੀ ਪੱਕੇ ਮੋਰਚਾ ਲਗਾ ਕੇ ਬੈਠੇ ਰਹੇ ਤੇ ਵੱਖ-ਵੱਖ ਸਟੇਜ਼ਾਂ ਤੇ ਜਾ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਵਕਾਲਤ ਕਰਦੇ ਰਹੇ।

ਪਰ ਜਦੋਂ ਦਿੱਲੀ ਦੀਆਂ ਸਰਹੱਦਾਂ `ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ `ਤੇ ਟਰੈਕਟਰ ਮਾਰਚ ਕੱਢਣ ਦਾ ਪ੍ਰੋਗਰਾਮ ਬਣਾਇਆ ਤਾਂ ਦੀਪ ਸਿੱਧੂ ਦਿੱਲੀ ਦੇ ਲਾਲ ਕਿਲੇ ਅੰਦਰ ਦਾਖਲ ਹੋ ਕੇ ਝੰਡਾ ਝੁਲਾਉਣ ਅਤੇ ਹਿੰਸਕ ਘਟਨਾਵਾਂ ਵਾਪਰਣ ਦੇ ਮਾਮਲੇ `ਚ ਕਾਫੀ ਚਰਚਿਤ ਵੀ ਰਹੇ ਸਨ ਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ।ਪਰ 3 ਖੇਤੀ ਕਾਨੂੰਨਾ ਦੇ ਵਾਪਸ ਤੋਂ ਬਾਅਦ ਦੀਪ ਸਿੱਧੂ ਰਾਜਨੀਤੀ ਤੋਂ ਕਾਫੀ ਦੂਰ ਸਨ।

Related posts

Here’s how Suhana Khan ‘sums up’ her Bali holiday

Gagan Oberoi

ਹਿਮਾਚਲ: ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ, ਦਿੱਲੀ ਦੇ ਏਮਜ਼ ‘ਚ ਲਿਆ ਆਖਰੀ ਸਾਹ

Gagan Oberoi

The Burlington Performing Arts Centre Welcomes New Executive Director

Gagan Oberoi

Leave a Comment