ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 20 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਸਾਰੇ ਮਰੀਜ਼ ਆਕਸੀਜਨ ਸਪੌਰਟ ’ਤੇ ਸੀ।
ਜੈਪੁਰ ਗੋਲਡਨ ਹਸਪਤਾਲ ਦੇ ਡਾਕਟਰ ਡੀਕੇ ਬਲੂਜਾ ਨੇ ਦੱਸਿਆ ਹੈ ਕਿ ਹਸਪਤਾਲ ਵਿਚ ਹੁਣ ਸਿਰਫ ਅੱਧਾ ਘੰਟਾ ਆਕਸੀਜਨ ਬਚਿਆ ਹੈ। ਇੱਥੇ 200 ਤੋਂ ਵੱਧ ਲੋਕਾਂ ਦੀ ਜਾਨ ਦਾਅ ‘ਤੇ ਲੱਗੀ ਹੋਈ ਹੈ। ਆਕਸੀਜਨ ਦੀ ਘਾਟ ਕਾਰਨ ਅਸੀਂ ਸ਼ੁੱਕਰਵਾਰ ਰਾਤ 20 ਲੋਕਾਂ ਨੂੰ ਗੁਆ ਚੁੱਕੇ ਹਾਂ।ਬੱਤਰਾ ਹਸਪਤਾਲ ਵਿੱਚ ਵੀ ਆਕਸੀਜਨ ਦੀ ਘਾਟ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਬੱਤਰਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐਸਸੀਐਲ ਗੁਪਤਾ ਨੇ ਦੱਸਿਆ ਹੈ ਕਿ ਸਾਨੂੰ ਇੱਕ ਦਿਨ ਵਿਚ 8 ਹਜ਼ਾਰ ਲੀਟਰ ਆਕਸੀਜਨ ਦੀ ਲੋੜ ਹੈ। ਸਾਨੂੰ 12 ਘੰਟੇ ਹੱਥ ਜੋੜਨ ਤੋਂ ਬਾਅਦ 500 ਲੀਟਰ ਆਕਸੀਜਨ ਮਿਲੀ, ਪਤਾ ਨਹੀਂ ਸਾਨੂੰ ਅਗਲਾ 500 ਲੀਟਰ ਕਦੋਂ ਮਿਲੇਗਾ? ਹਸਪਤਾਲ ਵਿੱਚ 350 ਮਰੀਜ਼ ਹਨ ਅਤੇ 48 ਮਰੀਜ਼ ਆਈਸੀਯੂ ਵਿੱਚ ਹਨ।