Entertainment

ਦਿਲਜੀਤ ਦੋਸਾਂਝ ਬਣੇਗਾ ਰੰਨਾਂ ‘ਚ ਧੰਨਾ, ਆਖਰ ਕਿਉਂ?

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਤੇ ਇਸ ਫਿਲਮ ਦਾ ਨਾਂ ਹੋਵੇਗਾ ‘ਰੰਨਾਂ ਚ ਧੰਨਾ’। ਇਸ ਫਿਲਮ ਨੂੰ ਅਮਰਜੀਤ ਸਿੰਘ ਸਰਾਉਂ ਨੇ ਲਿਖਿਆ ਹੈ ਤੇ ਅਮਰਜੀਤ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ। ਇਸ ਤੋਂ ਪਹਿਲਾਂ ਅਮਰਜੀਤ ਨੇ ‘ਕਾਲਾ ਸ਼ਾਹ ਕਾਲਾ’ ਤੇ ‘ਝੱਲੇ’ ਵਰਗੀਆਂ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ।

 

ਫਿਲਮ ਦਾ ਪੋਸਟਰ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ ਇਹ ਖੁਸ਼ਖ਼ਬਰੀ ਸਭ ਨਾਲ ਸਾਂਝੀ ਕੀਤੀ। ਪੋਸਟਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਇਕ ਕਾਮੇਡੀ ਫਿਲਮ ਹੋਣ ਵਾਲੀ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਦਿਲਜੀਤ ਨਾਲ ਕਿਹੜੀ ਅਦਾਕਾਰਾ ਇਸ ਫਿਲਮ ਵਿਚ ਪਰਦੇ ‘ਤੇ ਦਿਖਾਈ ਦੇਵੇਗੀ।

ਮੰਨਿਆ ਜਾ ਰਿਹਾ ਕਿ ਇਸ ਫਿਲਮ ਦਾ ਹਿੱਸਾ ਸਰਗੁਣ ਮਹਿਤਾ ਬਣ ਸਕਦੀ ਹੈ। ਦਰਅਸਲ ਅਮਰਜੀਤ ਦੀਆਂ ਪਹਿਲੀਆਂ ਦੋ ਫਿਲਮਾਂ ਵਿੱਚ ਸਰਗੁਣ ਮਹਿਤਾ ਫੀਮੇਲ ਲੀਡ ‘ਚ ਸੀ ਤੇ ਹੁਣ ਜਿਸ ਫਿਲਮ ਨੂੰ ਅਮਰਜੀਤ ਡਾਇਰੈਕਟ ਕਰ ਰਹੇ ਨੇ ਉਸ ਵਿਚ ਵੀ ਸਰਗੁਣ ਮਹਿਤਾ ਹੈ ਤੇ ਸਰਗੁਣ ਹੀ ਉਸ ਨੂੰ ਪ੍ਰੌਡਿਓਸ ਵੀ ਕਰ ਰਹੀ ਹੈ। ਉਸ ਫਿਲਮ ਦਾ ਨਾਂ ਹੈ ‘ਸੌਕਣ ਸੌਂਕਣੇ’ ਯਾਨੀ ਫਿਲਮ ‘ਰੰਨਾਂ ‘ਚ ਧੰਨਾ’ ਅਮਰਜੀਤ ਦੀ ਚੌਥੀ ਫਿਲਮ ਹੋਵੇਗੀ।

 

ਇਸ ਸਾਲ ਦਿਲਜੀਤ ਦੋਸਾਂਝ ਦੀ ਫਿਲਮ ‘ਜੋੜੀ’ ਨੇ ਵੀ ਰਿਲੀਜ਼ ਹੋਣਾ ਸੀ। ਜਿਸ ਵਿਚ ਨਿਮਰਤ ਖਹਿਰਾ ਦਿਲਜੀਤ ਨਾਲ ਦਿਖਣ ਵਾਲੀ ਸੀ। ਪਰ ਕੋਰੋਨਾ ਵਾਇਰਸ ਕਰਕੇ ਉਹ ਫਿਲਮ ਸਿਨੇਮਾ ਘਰ ਵਿੱਚ ਨਹੀਂ ਪਹੁੰਚ ਸਕੀ।

Related posts

127 Indian companies committed to net-zero targets: Report

Gagan Oberoi

ਅਮਰੀਕਾ ਮੋਡਰਨਾ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣਿਆ

Gagan Oberoi

ਸੋਨਮ ਕਪੂਰ ਜਲਦ ਹੀ ਬਣਨ ਵਾਲੀ ਹੈ ਮਾਂ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ

Gagan Oberoi

Leave a Comment