ਤਿੰਨ ਮਹੀਨਿਆਂ ਦੇ ਲੰਬੇ ਸਮੇਂ ਬਾਅਦ ਆਖਰਕਾਰ ਕੈਲਗਰੀ ‘ਚ ਸਥਾਨਕ ਐਮਰਜੈਂਸੀ ਦੀ ਸਥਿਤੀ ਨੂੰ ਖਤਮ ਕਰ ਦਿੱਤਾ ਗਿਆ ਹੈ। ਕੈਲਗਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ (ਸੀ.ਈ.ਐੱਮ.ਏ.) ਦੇ ਚੀਫ਼ ਟੌਮ ਸੇਮਪਸਨ ਦਾ ਕਹਿਣਾ ਹੈ ਕਿ ਇਹੀ ਸਹੀ ਸਮਾਂ ਹੈ ਕਿ ਕੈਲਗਰੀ ‘ਚੋਂ ਐਮਰਜੈਂਸੀ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਇਸ ਸਮੇਂ ਲੋਕਾਂ ਵੀ ਸਾਵਧਾਨੀਆਂ ਵਰਤਨ ਲੱਗੇ ਹਨ ਅਤੇ ਸ਼ਹਿਰ ‘ਚ ਕੋਵਿਡ-19 ਦੇ ਕੇਸਾਂ ਨੂੰ ਕਾਫੀ ਹੱਦ ਠੱਲ ਵੀ ਪਈ ਹੈ। ਇਸ ਤੋਂ ਇਲਾਵਾ ਦੂਜੇ ਪੜਾਅ ਦੇ ਤਹਿਤ ਸ਼ਹਿਰ ‘ਚ ਕਈ ਪਾਬੰਦੀਆਂ ਦੀ ਹਟਾ ਦਿੱਤੀਆਂ ਗਈਆਂ ਹਨ ਅਤੇ ਹੁਣ ਸ਼ਹਿਰ ‘ਚ ਮਨੋਰੰਜਨ ਕੇਂਦਰ, ਜੰਮ ਆਦਿ ਵੀ ਖੁੱਲ਼੍ਹ ਗਏ ਹਨ ਪਰ ਫਿਰ ਵੀ ਕਈ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਅਜੇ ਵੀ ਖੁਲ੍ਹ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਜੋ ਸਹੂਲਤਾਂ ਖੋਲ੍ਹੀਆਂ ਜਾ ਰਹੀਆਂ ਹਨ ਜਾਂ ਕਿਹੜੀਆਂ ਅਜੇ ਨਹੀਂ ਖੋਲ੍ਹੀਆਂ ਜਾ ਰਹੀਆਂ ਇਹ ਸਾਰਾ ਵੇਰਵਾ ਸਰਕਾਰੀ ਵੈਬਸਾਈਟ ‘ਤੇ ਅੱਪਡੇਟ ਕੀਤਾ ਜਾਂਦਾ ਰਹੇਗਾ। ਉਧਰ ਕੈਲਗਰੀ ਦੇ ਮੇਅਰ ਨਾਹਿਦ ਨੈਨਸੀ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਭਾਵੇਂ ਸ਼ਹਿਰ ‘ਚ ਕਈ ਸਹੂਲਤਾਂ ਮੁੜ ਖੋਲ਼ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਇਸ ਸਮੇਂ ਵਾਇਰਸ ਮੌਜੂਦ ਹੈ ਅਤੇ ਹਰ ਇੱਕ ਨਾਗਰਿਕ ਨੂੰ ਕੋਵਿਡ-19 ਸਬੰਧੀ ਸਾਵਧਾਨੀਆਂ ਜ਼ਰੂਰ ਵਰਤਨੀਆਂ ਚਾਹੀਦੀਆਂ ਹਨ।
previous post