Canada

ਤਿੰਨ ਮਹੀਨਿਆਂ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪਿਆ

ਕੈਲਗਰੀ,  : ਕੋਵਿਡ-19 ਕਾਰਨ ਦੁਨੀਆ ਭਰ ‘ਚ ਬੰਦ ਹੋਈਆਂ ਹਵਾਈ ਸੇਵਾਵਾਂ ਦੇ ਕਾਰਨ ਆਰਿਥਕ ਮੰਦੀ ਦੀ ਮਾਰ ਝਲ ਰਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੰਪਨੀ ਨੂੰ ਸਾਲ ਦੀ ਪਹਿਲੀ ਤਿਮਾਹੀ ‘ਚ $345 ਮਿਲੀਅਨ ਦਾ ਮੁਨਾਫਾ ਹੋਇਆ ਸੀ ਜਦੋਂ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਹੀ ਹਵਾਈ ਸੇਵਾਵਾਂ 80-90% ਠੱਪ ਹੋ ਚੁੱਕੀਆਂ ਸਨ ਅਤੇ ਜੇਕਰ ਹਾਲਾਤ ਅਜੇ ਵੀ ਨਾ ਸੁਧਰੇ ਤਾਂ ਸਾਲ ਦੀ ਤੀਜੀ ਤਿਮਾਹੀ ਤੱਕ ਕੰਪਨੀ ਦਾ ਘਾਟਾ 75% ਤੱਕ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਆਪਣੇ ਖਰਚੇ ਘੱਟ ਕਰਨ ਲਈ 79 ਪੁਰਾਣੇ ਜਹਾਜ਼ਾਂ ਦੀ ਰਿਟਾਇਰਮੈਂਟ ਦੀ ਵੀ ਤਿਆਰੀ ਕਰ ਰਹੀ ਹੈ।

Related posts

ਪੀਟਰ ਮਕੇਅ ਵਲੋਂ ਰੂ-ਬ-ਰੂ ਪ੍ਰੋਗਰਾਮ 16 ਮਾਰਚ ਨੂੰ

Gagan Oberoi

14 ਸਾਲਾ ਲੜਕੇ ਨੂੰ ਅਗਵਾ ਕਰਨ ਵਾਲੇ ਪੰਜ ਵਿਅਕਤੀ ਗ੍ਰਿਫਤਾਰ

Gagan Oberoi

Canada Remains Open Despite Immigration Reductions, Says Minister Marc Miller

Gagan Oberoi

Leave a Comment