Canada Entertainment FILMY Health india International National News Punjab Sports Video

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

ਇਸ ਦੌਰਾਨ ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਓਪੀਡੀਜ਼ ਦਾ ਬਾਕੀ ਕੰਮ ਪੂਰੀ ਤਰ੍ਹਾਂ ਠੱੱਪ ਰਿਹਾ। ਹੜਤਾਲ ਦੀ ਅਗਵਾਈ ਕਰ ਰਹੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼਼ ਐਸੋਸੀਏਸ਼ਨ (ਪੀਸੀਐੱਮਐੱਸਏ) ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਸੁਮਿਤ ਸਿੰਘ ਦੀ ਅਗਵਾਈ ਹੇਠਾਂ ਡਾਕਟਰਾਂ ਵੱਲੋਂ ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ’ਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਭੰਡਿਆ। ਮਾਤਾ ਕੁਸ਼ੱਲਿਆ ਜ਼ਿਲ੍ਹਾ ਹਸਪਤਾਲ ਵਿੱਚ ਵੱਡੀ ਗਿਣਤੀ ਮਰੀਜ਼ ਖੱਜਲ-ਖੁਆਰ ਹੋਏ। ਭਾਵੇਂ ਕਈ ਮਰੀਜ਼ ਡਾਕਟਰਾਂ ਨੂੰ ਕੋਸਦੇ ਨਜ਼ਰ ਆਏ ਪਰ ਡਾਕਟਰਾਂ ਵੱਲੋਂ ਆਪਣੀ ਗੱਲ ਰੱਖਣ ’ਤੇ ਕਈ ਮਰੀਜ਼ ਸਰਕਾਰ ਖ਼ਿਲਾਫ਼ ਡਾਕਟਰਾਂ ਦੇ ਇਸ ਸੰਘਰਸ਼ ਦੀ ਹਮਾਇਤ ’ਚ ਵੀ ਉਤਰ ਆਏ। ਡਾਕਟਰਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਮਿਤ ਸਿੰਘ, ਜਨਰਲ ਸਕੱਤਰ ਡਾ. ਪ੍ਰਵੇਜ ਫਰੂਕੀ, ਡਾ. ਵਿਕਾਸ ਗੋਇਲ ਅਤੇ ਡਾ. ਨਿਧੀ ਸ਼ਰਮਾ ਨੇ ਵੀ ਹੜਤਾਲੀ ਡਾਕਟਰਾਂ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।

ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੀ ਗੱਲਬਾਤ ਦੌਰਾਨ ਸਰਕਾਰ ਵੱਲੋਂ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਜਾ ਰਿਹਾ ਹੈ, ਜਦਕਿ ਇਹ ਸਾਰੇ ਤੁਰੰਤ ਐਕਸ਼ਨ ਲੈਣ ਵਾਲੇ ਕਾਰਜ ਹਨ। ਉਨ੍ਹਾਂ ਨੂੰ ਮਜਬੂਰੀਵੱਸ ਹੁਣ ਦਿਨ ਭਰ ਦੀ ਹੜਤਾਲ ਦਾ ਫ਼ੈਸਲਾ ਲੈਣਾ ਪਿਆ ਹੈ।

ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਜਗਮੋਹਣ ਉਪਲ, ਜਗਸੀਰ ਲਾਟੀ, ਪਰਮਿੰਦਰ ਅੜਕਵਾਸ, ਹੈਪੀ ਅੜਕਵਾਸ, ਐਡਵੋਕੇਟ ਕੁਲਦੀਪ ਘੁੰਮਣ, ਐਡਵੋਗੇਟ ਰਾਜੀਵ ਲੋਹਟਬੱਦੀ ਸਮੇਤ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਜਸਪਾਲ ਗਗਰੌਲੀ, ਲਾਲਜੀਤ ਲਾਲੀ, ਅਕਾਲੀ ਆਗੂ ਸ਼ਰਨਜੀਤ ਜੋਗੀਪੁਰ, ਕਿਸਾਨ ਨੇਤਾ ਜਸਦੇਵ ਨੂਗੀ ਤੇ ਹਰਦੀਪ ਸੇਹਰਾ ਲਖਵੀਰ ਲੌਟ, ਪੰਮਾ ਪਨੌਦੀਆਂ ਅਤੇ ਰਵਿੰਦਰ ਕਾਲਵਾ ਨੇ ਵੱਖੋ ਵੱਖਰੇ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਡਾਕਟਰਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ ਹੈ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਓਪੀਡੀਜ਼ ਸੇਵਾਵਾਂ ਮੁਕੰਮਲ ਬੰਦ ਰਹੀਆਂ। ਰੋਜ਼ਾਨਾ ਵਾਂਗ ਮਰੀਜ਼ ਪਰਚੀ ਕਟਵਾਉਣ ਲਈ ਖਿੜਕੀ ’ਤੇ ਗਏ ਤਾਂ ਜਵਾਬ ਮਿਲਿਆ ਕਿ ਡਾਕਟਰ ਹੜਤਾਲ ’ਤੇ ਹਨ। ਕੁਝ ਮਰੀਜ਼ ਘਰਾਂ ਨੂੰ ਪਰਤ ਗਏ ਤੇ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ। ਉਂਜ ਐਮਰਜੈਂਸੀ ਵਿਭਾਗ ਚੱਲਦਾ ਰਿਹਾ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਹੇਮੰਤ ਸਿੰਗਲਾ ਨੇ ਕਿਹਾ ਕਿ ਇਹ ਹੜਤਾਲ 15 ਸਤੰਬਰ ਤੱਕ ਜਾਰੀ ਰਹੇਗੀ।

ਸੰਗਰੂਰ ਸਿਵਲ ਹਸਪਤਾਲ ਵਿੱਚ ਪੱਸਰੀ ਸੁੰਨ

 

ਰੁਕੀਆਂ ਤਰੱਕੀਆਂ ਅਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਣੇ ਹੋਰ ਮੰਗਾਂ ਲਈ ਪੰਜਾਬ ਭਰ ਦੇ ਸਰਕਾਰੀ ਡਾਕਟਰਾਂ ਨੇ ਨੌਂ ਤੋਂ 11 ਸਤੰਬਰ ਤੱਕ ਤਾਂ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਬੰਦ ਕਰਕੇ ਕੰਮ ਦਾ ਬਾਈਕਾਟ ਰੱਖਿਆ ਪਰ ਸਰਕਾਰ ਦੇ ਅੜੀਅਲ ਰਵੱਈਏ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਦਰਸ਼ਨਕਾਰੀ ਡਾਕਟਰ ਅੱਜ ਤਿੰਨ ਘੰਟਿਆਂ ਦੀ ਥਾਂ ਦਿਨ ਭਰ ਹੜਤਾਲ ’ਤੇ ਰਹੇ।

Related posts

ਸ਼ਰਧਾ ਕਪੂਰ, ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਫਸੀਆਂ ਕਸੂਤੀਆਂ, ਡਰੱਗਸ ਕੇਸ ‘ਚ NCB ਭੇਜੇਗੀ ਸੰਮਨ

Gagan Oberoi

ਕੈਨੇਡਾ ‘ਚ ਕੋਰੋਨਾਵਾਇਰਸ ਟੀਕੇ ਦੀ ਖੋਜ ਲਈ 214 ਮਿਲੀਅਨ ਡਾਲਰ ਖਰਚ ਕਰੇਗੀ ਫੈਡਰਲ ਸਰਕਾਰ : ਟਰੂਡੋ

Gagan Oberoi

Birthday: 16 ਸਾਲ ਦੀ ਉਮਰ ‘ਚ ਘਰ ਛੱਡ ਗਈ ਸੀ ਕੰਗਨਾ ਰਣੌਤ, ਇੱਕ ਕੌਫੀ ਨੇ ਬਦਲ ਦਿੱਤੀ ਅਦਾਕਾਰਾ ਦੀ ਕਿਸਮਤ

Gagan Oberoi

Leave a Comment