4 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਸਬੰਧ ਵਿਚ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਧਾਈ ਗਈ ਹੈ ਉਥੇ ਵੀਰਵਾਰ ਸਰਹੱਦੀ ਕਸਬਾ ਕਲਾਨੌਰ ਤੇ ਤਹਿਸੀਲ ਕੰਪਲੈਕਸ ਦੀ ਕੰਧ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਮੂਹਰੇ ਸੂਚਨਾ ਬੋਰਡ ‘ਤੇ ਚਿਪਕਾਏ ਗਏ ਖ਼ਾਲਿਸਤਾਨ ਜ਼ਿੰਦਾਬਾਦ ਹੱਥ ਲਿਖਤ ਪੋਸਟਰ ਵੇਖੇ ਗਏ, ਜਿਸ ਨੂੰ ਤੁਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਲਾਹ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਲਾਨੌਰ ਤਹਿਸੀਲ ਕੰਪਲੈਕਸ ਦੇ ਪਟਵਾਰਖਾਨੇ ਦੇ ਬਾਹਰਵਾਰ ਦੀ ਕੰਧ ‘ਤੇ ਚਿਪਕਾਇਆ ਪੋਸਟਰ ਜੋ ਚਿੱਟੇ ਕਾਗਜ਼ ਤੇ ਖ਼ਾਲਿਸਤਾਨ ਜ਼ਿੰਦਾਬਾਦ, ਸਿੱਖ ਕੌਮ ਜਿਊਂਦੀ ਬਦਲਾ ਲਵੇਗੀ ਦੇ ਹੀ ਸ਼ੁੱਧ ਲਿਖੇ ਅੱਖਰ ਸਮਝ ਆਉਂਦੇ ਹਨ ਜਦ ਕਿ ਇਸ ਪੋਸਟਰ ਤੇ ‘ਖ਼ਾਲਸਾ ਰਾਜੇ।
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਅਸਲੀ ਹੱਕ ਖਾਲਿੀਸਤਾਨ ਜਿੰਦਾਬਾਦ ਹਿੰਦੂਸ਼ਤਾਨ ਮੂਰਦਬਾਦ
ਸਿੱਖ ਕੌਮ ਜਿਊਦੀ ਆ ਬਦਲਾ ਲਵੇਗੀ’ ਲਿਖਿਆ ਹੋਇਆ ਸੀ ਜਿਸ ਵਿੱਚ ਪੰਜਾਬੀ ਕਈ ਸ਼ਬਦ ਗ਼ਲਤ ਲਿਖੇ ਹੋਏ ਸਨ। ਪੁਲਿਸ ਥਾਣਾ ਕਲਾਨੌਰ ਵੱਲੋਂ ਤਹਿਸੀਲ ਕੰਪਲੈਕਸ ਦੀ ਕੰਧ ਤੇ ਬੈਂਕ ਦੇ ਸੂਚਨਾ ਬੋਰਡ ‘ਚ ਲੱਗੇ ਉਕਤ ਹੱਥ ਲਿਖਤ ਓਪਟਰਾ ਨੂੰ ਤੁਰੰਤ ਉਤਾਰ ਦਿੱਤਾ ਗਿਆ। ਇਸ ਸਬੰਧੀ ਸਬੰਧਤ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬੀ ਦੇ ਸ਼ਬਦਾਂ ਵਿਚ ਲਿਖੇ ਪੋਸਟਰਾਂ ਨੂੰ ਉਤਾਰ ਕੇ ਕਬਜ਼ੇ ਵਿਚ ਲੈ ਲਿਆ ਹੈ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।