National News Punjab

ਡੇਰਾਬੱਸੀ ਤੋਂ ਲਾਪਤਾ ਸੱਤ ਬਚਿਆਂ ਵਿੱਚੋਂ ਦੋ ਸੁਰੱਖਿਅਤ ਘਰ ਪਰਤੇ

ਇਥੋਂ ਦੇ ਭਗਤ ਸਿੰਘ ਨਗਰ ਤੋਂ ਲਾਪਤਾ ਸੱਤ ਬਚਿਆਂ ਵਿਚੋਂ ਦੋ ਬੱਚੇ ਬੀਤੀ ਰਾਤ ਠੀਕ ਠਾਕ ਘਰ ਪੁੱਜ ਗਏ ਹਨ। ਪਰਵਾਸੀ ਪਰਿਵਾਰਾਂ ਨਾਲ ਸੰਬੰਧਤ ਬੱਚੇ  6 ਜੁਲਾਈ ਨੂੰ ਘਰ ਤੋਂ ਇਕੱਠੇ ਭੱਜ ਕੇ ਮੁੰਬਈ ਚਲੇ ਗਏ ਸੀ। ਕੁੱਝ ਦਿਨ ਉਥੇ ਰਹਿਣ ਦੌਰਾਨ ਪ੍ਰੇਸ਼ਾਨ ਹੋਣ ਮਗਰੋਂ ਵਿੱਚੋਂ ਦੋ ਬੱਚੇ ਗਿਆਨ ਚੰਦ ਅਤੇ ਗੌਰਵ ਨੇ ਦਿੱਲੀ ਆ ਕੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਪਰਿਵਾਰਕ ਮੈਂਬਰ  ਉਨ੍ਹਾਂ ਨੂੰ ਘਰ ਵਾਪਿਸ ਲੈ ਆਏ। ਹਾਲਾਂਕਿ ਪੰਜ ਬੱਚੇ ਹਾਲੇ ਮੁੰਬਈ ਹੀ ਹਨ। ਜਾਣਕਾਰੀ ਅਨੁਸਾਰ ਇਹ ਬੱਚੇ ਘਰ ਤੋਂ ਇਕੱਠੇ ਸਲਾਹ ਕਰ ਭੱਜੇ ਸਨ ਜੋ ਇਕੋ ਸਕੂਲ ਵਿੱਚ ਪੜਦੇ ਹਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਬਾਕੀ ਪੰਜ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਪੁਲੀਸ ਟੀਮ ਨੂੰ ਭੇਜਿਆ ਗਿਆ ਹੈ।

Related posts

Bringing Home Canada’s Promise

Gagan Oberoi

ਸਾਥੀ ਮਹਿਲਾ ਨੇ ਅਧਿਆਪਕ ਨੂੰ ਬਦਨਾਮ ਕਰਨ ਏਆਈ ਨਾਲ ਬਣਾਈਆਂ ਇਤਰਾਜ਼ਯੋਗ ਤਸਵੀਰਾਂ

Gagan Oberoi

ਰਾਜਪਾਲ ਦਾ ਮਾਨ ਸਰਕਾਰ ਨੂੰ ਝਟਕਾ, PAU ਲੁਧਿਆਣਾ ਦੇ ਵੀਸੀ ਨੂੰ ਤੁਰੰਤ ਹਟਾਉਣ ਦੇ ਦਿੱਤੇ ਹੁਕਮ

Gagan Oberoi

Leave a Comment