Canada

ਟੋਰਾਂਟੋ ‘ਚ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਨਾਲ ਮੌਤ, ਪੀਲ ਹਾਲਟਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਮਿਸੀਸਾਗਾ ਵਿੱਚ ਸੋਮਵਾਰ ਨੂੰ ਲੰਚ ਬ੍ਰੇਕ ਦੌਰਾਨ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀ ਦੀ ਪਛਾਣ ਕਾਂਸਟੇਬਲ ਐਂਡਰਿਊ ਹੌਂਗ ਵਜੋਂ ਕੀਤੀ ਗਈ ਹੈ ਜੋ 22 ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਿਹਾ ਸੀ। ਪੀਲ ਪੁਲਿਸ ਨੇ ਦੱਸਿਆ ਕਿ ਦੁਪਹਿਰੇ 2:15 ਦੇ ਕਰੀਬ ਅਰਜਟੀਆਂ ਰੋਡ ‘ਤੇ ਵਿੰਸਟਨ ਚਰਚਿਲ ਬੁਲੇਵਾਰਡ ਇਲਾਕੇ ਵਿੱਚ ਮਿਸੀਸਾਗਾ ਵਿੱਚ ਦੋਹਰੇ ਗੋਲ਼ੀਕਾਂਡ ਤੋਂ ਬਾਅਦ ਪੀੜਤ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ।

ਇਸ ਘਟਨਾ ਮਗਰੋਂ ਸ਼ੱਕੀ ਸਿਆਹ ਰੰਗ ਦਾ ਹਮਲਾਵਰ ਚੋਰੀ ਦੀ ਜੀਪ ਲੈ ਕੇ ਫ਼ਰਾਰ ਹੋ ਗਿਆ ਤੇ ਉਸ ਸਬੰਧ ਵਿੱਚ ਪੁਲਿਸ ਨੇ ਟੀਵੀ, ਰੇਡੀਓ ਤੇ ਸੈੱਲਫੋਨਜ਼ ਉੱਤੇ ਐਕਟਿਵ ਸ਼ੂਟਰ ਦਾ ਅਲਰਟ ਵੀ ਜਾਰੀ ਕੀਤਾ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸ਼ੱਕੀ ਦੀ ਪਛਾਣ 30 ਸਾਲਾ ਸ਼ਾਅਨ ਪੈਟਰੀ ਵਜੋਂ ਕੀਤੀ ਗਈ। ਤਕਰੀਬਨ ਇੱਕ ਘੰਟੇ ਤੋਂ ਬਾਅਦ ਸ਼ੱਕੀ ਹਾਲਟਨ ਰੀਜਨ ਪਹੁੰਚਿਆ ਤੇ ਉੱਥੇ ਉਸ ਨੇ ਮਿਲਟਨ ਵਿੱਚ ਇੱਕ ਆਟੋ ਬਾਡੀ ਸ਼ੌਪ ਵਿੱਚ ਤਿੰਨ ਵਿਅਕਤੀਆਂ ਨੂੰ ਗੋਲ਼ੀ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਦੂਜੇ ਦੋ ਵਿਅਕਤੀਆਂ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਸ਼ੂਟਰ ਇੱਕ ਵਾਰੀ ਫਿਰ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਤੇ ਬਾਅਦ ਵਿੱਚ ਉਸ ਨੂੰ ਹੈਮਿਲਟਨ ਵਿੱਚ ਲੋਕੇਟ ਕਰ ਲਿਆ ਗਿਆ ਤੇ ਹਾਲਟਨ ਪੁਲਿਸ ਅਧਿਕਾਰੀਆਂ ਵੱਲੋਂ ਚਲਾਈ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਵੱਲੋਂ ਇਸ ਸ਼ੂਟਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬੀ ਭਾਈਚਾਰੇ ਵੱਲੋਂ ਪੁਲਿਸ ਜਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Related posts

Canada’s Economic Outlook: Slow Growth and Mixed Signals

Gagan Oberoi

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਸਰਹੱਦ ’ਤੇ ਸਖਤ ਕੀਤੇ ਨਿਯਮ

Gagan Oberoi

Gujarat: Liquor valued at Rs 41.13 lakh seized

Gagan Oberoi

Leave a Comment