ਮੁੰਬਈ,- ਫਿਲਮੀ ਐਕਟਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੇ ਖ਼ਿਲਾਫ਼ ਮੁੰਬਈ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਦੋਵਾਂ ਨੂੰ ਮੰਗਲਵਾਰ ਨੂੰ ਮੁੰਬਈ ਦੇ ਬੈਂਡਸਟੈਂਡ ’ਤੇ ਦੁਪਹਿਰ ਦੋ ਵਜੇ ਤੋਂ ਬਾਅਦ ਕਾਰ ਵਿਚ ਘੁੰਮਦੇ ਸਮੇਂ ਫੜਿਆ ਸੀ। ਤਦ ਪੁਲਿਸ ਨੇ ਦੋਵਾਂ ਦੇ ਡਾਕੂਮੈਂਟਸ ਚੈਕ ਕਰਕੇ ਛੱਡ ਦਿੱਤਾ ਸੀ।
ਲੇਕਿਨ ਦੋਵੇਂ ਜਣੇ ਪੁਲਿਸ ਨੁੂੰ ਦੁਪਹਿਰ ਦੋ ਵਜੇ ਤੋਂ ਬਾਅਦ ਘਰ ਤੋਂ ਨਿਕਲਣ ਦਾ ਕੋਈ ਠੋਸ ਕਾਰਨ ਨਹੀਂ ਦੱਸ ਸਕੇ ਸੀ। ਬੁਧਵਾਰ ਰਾਤ ਨੂੰ ਮੁੰਬਈ ਪੁਲਿਸ ਨੇ ਸਾਰੇ ਪਹਿਲੂਆਂ ਦੀ ਜਾਂਚ ਤੋਂ ਬਾਅਦ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁੰਬਈ ਪੁਲਿਸ ਅਨੁਸਾਰ ਦੋਵਾਂ ਦੇ ਖਿਲਾਫ਼ ਧਾਰਾ 188 ਤਹਿਤ ਕੇਸੇ ਦਰਜ ਕੀਤਾ ਗਿਆ ਹੈ। ਅਜੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀ ਕੀਤੀ ਗਈ। ਕਿਉਂਕਿ ਉਹ ਜ਼ਮਾਨਤੀ ਅਪਰਾਧ ਦੀ ਸ਼ੇ੍ਰਣੀ ਵਿਚ ਹਨ। ਗੌਰਤਲਬ ਹੈ ਕਿ ਮਹਾਰਾਸ਼ਟਰ ਵਿਚ 15 ਜੂਨ ਤੱਕ ਕੋਰੋਨਾ ਕਰਫਿਊ ਹੈ ਅਤੇ ਸਵੇਰੇ 7 ਤੋਂ ਦੁਪਹਿਰ ਦੋ ਵਜੇ ਤੱਕ ਹੀ ਬਾਹਰ ਨਿਕਲਣ ਦੀ ਛੋਟ ਹੈ।
previous post