Canada

ਟਰੱਕ ਹੇਠ ਆਉਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ

ਕੈਲਗਰੀ  : ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਆਈ ਹੈ। ਇੱਥੋਂ ਦੇ ਕੈਲੇਡਨ ਵਿਖੇ ਇਕ ਪੰਜਾਬੀ ਡਰਾਈਵਰ ਦੀ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ, ਜੋ ਬਰੈਂਪਟਨ ਦਾ ਵਸਨੀਕ ਸੀ।

ਪੰਜਾਬੀ ਨੌਜਵਾਨ ਡਰਾਈਵਰ ਦਾ ਨਾਂ ਜਸਵੰਤ ਸੰਧੂ (ਸੋਨੂੰ) ਸੀ। ਇਸ ਦੁੱਖਦਾਈ ਮੌਤ ਦੀ ਖ਼ਬਰ ਬਾਰੇ ਸੁਣ ਕੇ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਮਾਤਮ ਛਾ ਗਿਆ।ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਕ੍ਰਿਕਟ ਦਾ ਚੰਗਾ ਖਿਡਾਰੀ ਰਿਹਾ ਹੈ ਤੇ ਹਾਦਸੇ ਤੋਂ ਇੱਕ ਦਿਨ ਬਾਅਦ ਹੀ ਉਸ ਦਾ ਜਨਮ ਦਿਨ ਸੀ।

Related posts

EU cuts Canada from safe traveler list, adds Singapore

Gagan Oberoi

Yukon Premier Ranj Pillai Courts Donald Trump Jr. Amid Canada’s Political and Trade Turmoil

Gagan Oberoi

Tata Motors launches its Mid – SUV Curvv at a starting price of ₹ 9.99 lakh

Gagan Oberoi

Leave a Comment