ਕੈਲਗਰੀ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੋਵਿਡ-19 ਮਹਾਂਮਾਰੀ ਦੇ ਦਰਮਿਆਨ ਕੈਨੇਡਾ ਦੀ ਖੇਤੀਬਾੜੀ ਅਤੇ ਖੁਰਾਕ ਉਦਯੋਗ ਲਈ 252 ਮਿਲੀਅਨ ਡਾਲਰ ਸਹਾਇਤਾ ਪੈਕਜ ਦੇਣ ਦਾ ਵਾਅਦਾ ਕੀਤਾ ਹੈ। ਜਸਟਿਨ ਟਰੂਡੋ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਫੰਡ ‘ਚੋਂ 77 ਮਿਲੀਅਨ ਡਾਲਰ ਫੂਡ ਪ੍ਰੋਸੈਸਿੰਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਣਾਂ ਅਤੇ ਉਨ੍ਹਾਂ ਦੀ ਸਿਹਤ ਸੁਰੱਖਿਆ, ਆਪਸੀ ਦੂਰੀ ਨੂੰ ਯਕੀਨੀ ਬਣਾਉਣ ਆਦਿ ‘ਤੇ ਖਰਚ ਕੀਤਾ ਜਾਵੇਗਾ। ਇਸ ਫੰਡ ‘ਚ ਉਨ੍ਹਾਂ ਬੀਫ਼ ਅਤੇ ਪੋਕ ਉਤਪਾਦਕਾਂ ਲਈ ਵੀ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ ਜੋ ਮਹਾਂਮਾਰੀ ਦੇ ਚੱਲਦੇ ਆਪਣੇ ਪ੍ਰੋਡਕਟ ਵੇਚ ਨਹੀਂ ਸਕਦੇ।