Canada Entertainment FILMY india International National News Punjab Sports Video

ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾ

ਵਿਨੀਪੈੱਗ/ਵੈਨਕੂਵਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਅਹੁਦਾ ਛੱਡਣ ਲਈ ਪਾਰਟੀ ਦੇ ਅੰਦਰਲਾ ਦਬਾਅ ਵੀ ਵਧਣ ਲੱਗਿਆ ਹੈ। ਸੰਸਦ ਮੈਂਬਰਾਂ ਨੇ ਲਿਬਰਲ ਕੌਕਸ ਦੀ ਮੀਟਿੰਗ ਵਿਚ ਅਲਟੀਮੇਟਮ ਦਿੱਤਾ ਗਿਆ ਹੈ ਕਿ ਟਰੂਡੋ ਜਾਂ ਤਾਂ 28 ਅਕਤੂਬਰ ਤੋਂ ਪਹਿਲਾਂ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਜਾਂ ਫਿਰ ਕੁਝ ਅਣਕਿਆਸੇ ਸਿੱਟਿਆਂ ਲਈ ਤਿਆਰ ਰਹਿਣ।
ਮੀਟਿੰਗ ਚ ਸ਼ਾਮਲ ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ 152 ਪਾਰਲੀਮੈਂਟ ਮੈਂਬਰਾਂ ਚੋਂ 24 ਨੇ ਲਿਖਤੀ ਪੱਤਰ ਪੇਸ਼ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਪਾਰਟੀ ਦੇ ਵੱਕਾਰ ਨੂੰ ਲੱਗੇ ਹੋਏ ਖੋਰੇ ਤੋਂ ਉਭਾਰਨ ਲਈ ਪਾਰਟੀ ਪ੍ਰਧਾਨ ਜਸਟਿਨ ਟਰੂਡੋ ਨੂੰ ਆਪਣਾ ਅਸਤੀਫ਼ਾ ਦੇ ਕੇ ਕਿਸੇ ਹੋਰ ਆਗੂ ਨੂੰ ਮੌਕਾ ਦੇਣਾ ਚਾਹੀਦਾ ਹੈ। ਨਿਰਾਸ਼ ਆਗੂ ਆਪਣੇ ਉਸ ਦਾਅਵੇ ਤੇ ਖਰੇ ਨਾ ਉੱਤਰ ਸਕੇ ਜਿਸ ਵਿੱਚ 40 ਮੈਂਬਰਾਂ ਦੇ ਦਸਤਖ਼ਤ ਹੋਣ ਦੀ ਗੱਲ ਇੱਕ ਦਿਨ ਪਹਿਲਾਂ ਕਹੀ ਗਈ ਸੀ। ਦਸਤਖ਼ਤ ਕਰਨ ਵਾਲੇ ਆਗੂਆਂ ਨੇ ਮੀਟਿੰਗ ਵਿੱਚ ਇਹ ਗੱਲ ਖੁੱਲ ਕੇ ਕਹੀ ਕਿ ਜਿਵੇਂ-ਜਿਵੇਂ ਦੇਰੀ ਹੋ ਰਹੀ ਹੈ, ਪਾਰਟੀ ਆਗੂਆਂ ਵਿੱਚ ਨਿਰਾਸ਼ਾ ਦਾ ਵਾਧਾ ਹੋ ਰਿਹਾ ਹੈ, ਜੋ ਕਿ ਪਾਰਟੀ ਦੇ ਭਵਿੱਖ ਲਈ ਵੱਡਾ ਖਤਰਾ ਹੈ।
ਜਾਣਕਾਰੀ ਅਨੁਸਾਰ ਕਈ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਪਾਰਟੀ ਦਾ ਗਰਾਫ਼ ਹੇਠਾਂ ਡੇਗਣ ਦਾ ਕਾਰਨ ਗਰਦਾਨਿਆ। ਮੀਟਿੰਗ ਦੌਰਾਨ ਬੀਸੀ ਤੋਂ ਮੈਂਬਰ ਪਾਰਲੀਮੈਂਟ ਪੈਟਰਿਕ ਵੈਲਰ ਨੇ 24 ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਪੜਿਆ ਜਿਸ ਵਿੱਚ ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ।
ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੂਡੋ ਕੁਝ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣਾ ਅਹੁਦਾ ਛੱਡ ਦੇਣਗੇ। ਮਿੱਲਰ ਜੋ ਕਿ ਟਰੂਡੋ ਦੇ ਨਜ਼ਦੀਕੀ ਦੋਸਤ ਹਨ, ਨੇ ਕਿਹਾ ਕਿ ਮੀਟਿੰਗ ਵਿਚ ਕੁਝ ਕੁ ਤਣਾਅ ਰਿਹਾ ਸੀ ਅਤੇ ਉਹ ਆਪਣੇ ਸਹਿਕਰਮੀਆਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਨੇ ਟਰੂਡੋ ਦੇ ਮੂੰਹ ‘ਤੇ ਆਪਣੀ ਗੱਲ ਕਹਿਣ ਦੀ ਹਿੰਮਤ ਦਿਖਾਈ।
ਮੀਟਿੰਗ ਤੋਂ ਬਾਹਰ ਨਿਕਲਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਲਿਬਰਲ ਪਾਰਟੀ ਮਜ਼ਬੂਤ ਅਤੇ ਇੱਕਜੁੱਟ ਹੈ। ਟਰੂਡੋ ਦੇ ਬਾਹਰ ਹੋਣ ਦੀ ਮੰਗ ਕਰਨ ਵਾਲਿਆਂ ਵਿਚ ਕੋਈ ਵੀ ਕੈਬਿਨੇਟ ਮੰਤਰੀ ਨਹੀਂ ਸੀ । ਟਰੂਡੋ ਨੇ ਕੌਕਸ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਜਵਾਬ ਦੇਣ ਵਿਚ ਕੁਝ ਸਮਾਂ ਲੈਣਗੇ।

Related posts

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰ

Gagan Oberoi

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

Gagan Oberoi

73ਵਾਂ ਸਟ੍ਰੇਂਟਜਾ ਮੈਮੋਰੀਅਲ ਟੂਰਨਾਮੈਂਟ : ਭਾਰਤੀ ਮੁੱਕੇਬਾਜ਼ ਨੰਦਿਨੀ ਨੂੰ ਕਾਂਸੇ ਨਾਲ ਕਰਨਾ ਪਿਆ ਸਬਰ

Gagan Oberoi

Leave a Comment