ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਅਹੁਦੇ ’ਤੇ ਕਾਬਜ਼ ਹੋਣ ਤੋ ਬਾਅਦ ਕੋਰੋਨਾ ’ਤੇ ਕੰਟਰੋਲ ਦੀ ਦਿਸ਼ਾ ਵਿਚ ਇੱਕ ਮੀਲ ਦਾ ਪੱਥਰ ਹਾਸਲ ਕੀਤਾ ਹੈ। ਜਿਸ ਦਾ ਐਲਾਨ ਉਨ੍ਹਾਂ ਨੇ ਖੁਦ ਕੀਤਾ। 20 ਜਨਵਰੀ ਨੂੰ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਨਾਗਰਿਕਾਂ ਨੂੰ 150 ਦਿਨ ਵਿਚ ਕੋਵਿਡ 19 ਰੋਕੂ ਟੀਕਿਆਂ ਦੀ 30 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਬਾਈਡਨ ਨੇ ਅਮਰੀਕੀ ਵਾਸੀਆਂ ਨੂੰ ਡੈਲਟਾ ਵੈਰੀਅੰਟ ਨੂੰ ਲੈ ਕੇ ਹਦਾਇਤ ਦਿੰਦੇ ਹੋਏ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਨਵਾਂ ਵਾਇਰਸ ਖ਼ਾਸ ਤੌਰ ’ਤੇ ਨੌਜਵਾਨਾਂ ਦੇ ਲਈ ਖਤਰਨਾਕ ਹੈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਬਾਈਡਨ ਨੇ ਕਿਹਾ ਕਿ ਨਵਾਂ ਵੈਰੀਅੰਟ ਕਿਤੇ ਜ਼ਿਆਦਾ ਖਤਰਨਾਕ ਹੈ। ਇਸ ਨਾਲ ਟੀਕਾ ਨਾ ਲਗਾਉਣ ਵਾਲੇ ਲੋਕ ਖ਼ਤਰੇ ਵਿਚ ਆ ਸਕਦੇ ਹਨ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਖ਼ਾਸ ਤੌਰ ’ਤੇ ਜਿਸ ਤਰ੍ਹਾਂ ਮਾਹਰ ਡੈਲਟਾ ਵੈਰੀਅੰਟ ਦੇ ਬਾਰੇ ਵਿਚ ਨਵੀਂ ਜਾਣਕਾਰੀ ਦੇ ਰਹੇ ਹਨ ਉਸ ਨਾਲ ਚਿੰਤਾ ਪੈਦਾ ਹੋਈ ਹੈ। ਇਹ ਨਵਾਂ ਵਾਇਰਸ ਜ਼ਿਆਦਾ ਖਤਰਨਾਕ ਹੈ। ਹਾਲਾਂਕਿ ਇਸ ਮੀਲ ਦੇ ਪੱਥਰ ਨੂੰ ਹਾਸਲ ਕਰਨ ਦੇ ਨਾਲ ਹੀ ਬਾਈਡਨ ’ਤੇ ਇੱਕ ਨਾਕਾਮੀ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਦਰਅਸਲ, ਉਨ੍ਹਾਂ ਨੇ ਚਾਰ ਜੁਲਾਈ ਤੱਕ ਅਮਰੀਕਾ ਦੀ 70 ਪ੍ਰਤੀਸ਼ਤ ਆਬਾਦੀ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਸੀ। ਜਿਸ ਦੇ ਸਮੇਂ ’ਤੇ ਪੂਰਾ ਹੋਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਖ਼ਤਰਨਾਕ ਵਾਇਰਸ ਨੂੰ ਦੇਖਦੇ ਹੋਏ ਅਮਰੀਕਾ ਨੇ ਬੂਸਟਰ ਡੋਜ਼ ਦੀ ਤਿਆਰੀ ਕਰ ਲਈ ਹੈ।