News

ਜੁਲਾਈ ਦੇ ਅਖੀਰ ਤੱਕ ਸਾਰੇ ਕੈਨੇਡੀਆਈ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਉਣ ਲਈ ਵੈਕਸੀਨ ਦੀ ਖੇਪ ਪਹੁੰਚਣ ਦੀ ਉਮੀਦ

ਕੈਲਗਰੀ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦੋ ਖੁਰਾਕ ਦਾ ਵਾਅਦਾ ਅਗਸਤ ਤੱਕ ਪੂਰਾ ਹੋ ਜਾਵੇਗਾ। ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਹੁਣ ਜੁਲਾਈ ਦੇ ਅਖੀਰ ਤੱਕ ਕੁਲ 68 ਮਿਲੀਅਨ ਖੁਰਾਕਾਂ ਦੇਵੇਗਾ ਜੋ 12 ਸਾਲ ਤੋਂ ਵੱਧ ਉਮਰ ਦੇ ਸਾਰੇ 33.2 ਮਿਲੀਅਨ ਕੈਨੇਡੀਅਨ ਨੂੰ ਪੂਰੀ ਤਰ੍ਹਾਂ ਟੀਕਾ ਲਗਾਉਣ ਲਈ ਕਾਫੀ ਹਨ।
ਕੈਨੇਡਾ ਵਿਚ ਅਗਸਤ ਤੋਂ ਪਹਿਲਾਂ ਸਾਰੇ ਯੋਗ ਲੋਕਾਂ ਵਿਚੋਂ 75 ਫੀਸਦੀ ਪੂਰੀ ਤਰ੍ਹਾਂ ਟੀਕੇ ਲਗਾਉਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਮੋਡੇਰਨਾ ਨੇ ਹੁਣ ਜੂਨ ਦੇ ਅਖੀਰ ਅਤੇ ਜੁਲਾਈ ਦੇ ਆਰੰਭ ਵਿਚ 11 ਮਿਲੀਅਨ ਖੁਰਾਕਾਂ ਦੇਣ ਦੀ ਯੋਜਨਾ ਬਣਾਈ ਹੈ।
ਕੈਬਨਿਟ ਵਿਚ ਸਿਹਤ ਮੰਤਰੀ ਪੈੱਟੀ ਹਜਦੂ ਨੇ ਕਿਹਾ ਕਿ ਸਾਨੂੰ ਟੀਕਿਆਂ ਦੇ ਪ੍ਰਬੰਧਨ ਲਈ ਕੁਝ ਕੰਮ ਕਰਨਾ ਪਿਆ ਹੈ ਪਰ ਖਬਰਾਂ ਚੰਗੀਆਂ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਟੀਕੇ ਦੀ ਖੁਰਾਕ ਵਿਚ ਤੇਜ਼ੀ ਨਾਲ ਵਾਧੇ ਨੂੰ ਦੇਖਣਾ ਸ਼ੁਰੂ ਕੀਤਾ ਜਾਵੇਗਾ। ਪਹਿਲੇ 12 ਮਿਲੀਅਨ ਕੈਨੇਡੀਅਨ ਨੂੰ ਪਹਿਲੀ ਖੁਰਾਕ ਦੇਣ ਵਿਚ ਕੈਨੇਡਾ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮ੍ਹਾਂ ਲੱਗਾ ਸੀ। ਦੂਜੇ 12 ਮਿਲੀਅਨ ਨੂੰ ਉਨ੍ਹਾਂ ਦੀ ਪਹਿਲੀ ਖੁਰਾਕ ਸਿਰਫ 43 ਦਿਨਾਂ ਵਿਚ ਮਿਲ ਗਈ।

Related posts

Trump Sparks Backlash Over Tylenol-Autism Link

Gagan Oberoi

Canada Revamps Express Entry System: New Rules to Affect Indian Immigrant

Gagan Oberoi

Punjab Election 2022: ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਗੇ ਗਠਜੋੜ ਦਾ ਚਿਹਰਾ, ਭਾਜਪਾ ਨੇ ਸਥਿਤੀ ਕੀਤੀ ਸਪੱਸ਼ਟ

Gagan Oberoi

Leave a Comment