Punjab

ਜਿਸ ਨੂੰ ਆਪਣਾ ਗੁਰੂ ਮੰਨਦਾ ਸੀ ਮੂਸੇਵਾਲਾ ਉਸ ਦਾ ਵੀ ਹੋਇਆ ਸੀ ਦਰਦਨਾਕ ਅੰਤ, ਮਿਲਦੀ-ਜੁਲਦੀ ਹੈ ਦੋਵਾਂ ਦੀ ਕਹਾਣੀ

ਪੰਜਾਬ ਦੇ ਮੰਨੇ-ਪ੍ਰਮੰਨੇ ਗਾਇਕ ਤੇ ਕਾਂਗਰਸ ਤੋਂ ਚੋਣ ਲੜ ਚੁੱਕੇ ਸਿੱਧੂ ਮੂਸੇਵਾਲਾ (Sidhu Moose Wala) ਦੀ ਐਤਵਾਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ (Lawrence Bishnoi Gang) ਨੇ ਲਈ ਹੈ। ਸਿੱਧੂ ਦੀ ਮੌਤ ਤੋਂ ਬਾਅਦ ਕਈ ਅਜਿਹੇ ਇੱਤੇਫਾਕ ਹਨ ਜਿਨ੍ਹਾਂ ‘ਤੇ ਯਕੀਨ ਕਰ ਸਕਣਾ ਮੁਸ਼ਕਲ ਹੈ। ਮਸਲਨ ਸਿੱਧੂ ਦੇ ਦੋ ਗਾਣਿਆਂ ‘295’ ਲੱਗੇਗੀ ਤੇ ‘ਲਾਸਟ ਰਾਈਡ’ ‘ਚ ਉਸ ਦੀ ਮੌਤ ਦੇ ਸੰਕੇਤ ਲੁਕੇ ਸਨ। ਏਨਾ ਹੀ ਨਹੀਂ ਸਿੱਧੂ ਨੇ ਜਿਸ ਸ਼ਖ਼ਸ ਨੂੰ ਆਪਣਾ ਗੁਰੂ ਮੰਨਿਆ ਸੀ, ਉਸ ਦੀ ਹੱਤਿਆ ਵੀ ਕੁਝ ਇਸੇ ਤਰੀਕੇ ਨਾਲ ਹੋਈ ਸੀ।

ਸਿੱਧੂ ਮੂਸੇਵਾਲਾ ਸਕੂਲ ਤੋਂ ਹੀ ਇੰਗਲਿਸ਼ ਰੈਪ (English Rap) ਤੇ ਹਿਪਹਾਪ ਮਿਊਜ਼ਿਕ (HipHop Music) ਪਸੰਦ ਕਰਦਾ ਸੀ। ਹੌਲੀ-ਹੌਲੀ ਉਹ ਅਮਰੀਕੀ ਰੈਪਰ ਟੁਪੈਕ ਸ਼ਕੂਰ ਦਾ ਫੈਨ ਹੋ ਗਿਆ ਤੇ ਉਸੇ ਨੂੰ ਆਪਣਾ ਗੁਰੂ ਮੰਨਣ ਲੱਗਾ। ਸਿੱਧੂ ਨੂੰ ਟੁਪੈਕ ਦੇ ਗਾਣੇ ਚੰਗੇ ਲੱਗਦੇ ਸੀ ਤੇ ਹੌਲੀ-ਹੌਲੀ ਉਹ ਉਸੇ ਦਾ ਸਟਾਈਲ ਵੀ ਕਾਪੀ ਕਰ ਕੇ ਪੰਜਾਬੀ ਗਾਣੇ ਗਾਉਣ ਲੱਗਾ। ਸਿੱਧੂ ਨੇ ਬੇਸ਼ਕ ਟੁਪੈਕ ਦਾ ਸਿੰਗਿੰਗ ਸਟਾਈਲ ਅਪਣਾਇਆ ਪਰ ਇਸ ਨੂੰ ਇੱਤਫਾਕ ਹੀ ਕਹਾਂਗੇ ਕਿ ਸਿੱਧੂ ਦੀ ਮੌਤ ਵੀ ਉਸ ਦੇ ਗੁਰੂ ਟੁਪੈਕ ਵਾਂਗ ਹੀ ਹੋਈ। 7 ਸਤੰਬਰ 1996 ਨੂੰ ਲਾਸ ਏਂਜਲਸ ‘ਚ ਕਿਸੇ ਅਣਜਾਣ ਹਮਲਾਵਰ ਨੇ ਕਾਰ ‘ਚ ਬੈਠੇ ਟੁਪੈਕ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਟੁਪੈਕ ਦੀ ਉਮਰ ਮਹਿਜ਼ 25 ਸਾਲ ਸੀ। ਇਸ ਵਾਕਿਆ ਦੇ ਕਰੀਬ 26 ਸਾਲ ਬਾਅਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ‘ਚ ਵੀ ਕੁਝ ਅਜਿਹੀ ਹੀ ਘਟਨਾ ਘਟੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਸਿੱਧੂ ‘ਤੇ ਲਗਾਤਾਰ ਫਾਇਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ

ਆਪਣੀ ਮਾਂ ਦੇ ਕਰੀਬ ਸਨ ਦੋਵੇਂ ਕਲਾਕਾਰ

ਟੁਪੈਕ ਤੇ ਸਿੱਧੂ ਦੋਵੇਂ ਆਪਣੀ ਮਾਂ ਦੇ ਕਾਫੀ ਨੇੜੇ ਸਨ। ਟੁਪੈਕ ਦੀ ਮਾਂ ਅਫਨੀ ਸ਼ਕੂਰ ਸਿਆਸੀ ਵਰਕਰ ਤੇ ਅਮੇਰਿਕਨ ਪਾਲਿਟਿਕਲ ਪਾਰਟੀ ਬਲੈਕ ਪੈਂਥਰ ਦੀ ਮੈਂਬਰ ਸੀ। ਉੱਥੇ ਹੀ ਸਿੱਧੂ ਦੀ ਮਾਂ ਚਰਨ ਕੌਰ ਨੇ ਦਸੰਬਰ 2018 ‘ਚ ਮਾਨਸਾ ਦੇ ਪਿੰਡ ਮੂਸਾ ਤੋਂ ਸਰਪੰਚ ਦੀ ਚੋਣ ਜਿੱਤੀ ਸੀ। 599 ਵੋਟਾਂ ਨਾਲ ਹੀ ਉਨ੍ਹਾਂ ਪਿੰਡ ਦੀ ਮਨਜੀਤ ਕੌਰ ਨੂੰ ਹਰਾਇਆ ਸੀ।

Related posts

ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਮੁੱਖ ਮੰਤਰੀ ਨੇ ਲਿਆ ਅਹਿਦ,ਚੰਡੀਗੜ੍ਹ ‘ਚ ਕੀਤਾ ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ

Gagan Oberoi

Wildfire Ravages Jasper: Fast-Moving Flames Devastate Historic Town

Gagan Oberoi

ਹੜ੍ਹ ਪੀੜਤਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ: ਜਥੇਦਾਰ ਗੜਗੱਜ

Gagan Oberoi

Leave a Comment