National

ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਾਲਕਾ ’ਤੇ ਲਗਾਇਆ ਗ਼ਲਤ ਤੱਥ ਪੇਸ਼ ਕਰਨ ਦਾ ਦੋਸ਼, ਕਿਹਾ-ਡੀਐੱਸਜੀਐੱਮਸੀ ਲੈ ਰਹੀ ਹੈ ਝੂਠਾ ਸਿਹਰਾ

ਜਗ ਆਸਰਾ ਗੁਰੂ ਓਟ (ਜਾਗੋ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਬੰਧਕਾਂ ’ਤੇ 1984 ਦੇ ਸਿੱਖ ਵਿਰੋਧੀ ਦੰਗੇ ਦੇ ਪੀਡ਼ਤਾਂ ਨੂੰ ਨਿਆਂ ਦਿਵਾਉਣ ਦਾ ਝੂਠਾ ਸਿਹਰਾ ਲੈਣ ਦਾ ਦੋਸ਼ ਲਗਾਇਆ ਹੈ। ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਗਾਉਣ ਨੂੰ ਲੈ ਕੇ ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਗ਼ਲਤ ਤੱਥ ਪੇਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜੀਕੇ ਦੇ ਕਾਰਜਕਾਲ ’ਚ ਡੀਐੱਸਜੀਐੱਮਸੀ ਨੇ ਪੀਡ਼ਤ ਪਰਿਵਾਰ ਦਾ ਵਕਾਲਤਨਾਮਾ ਨਹੀਂ ਲਿਆ ਸੀ ਜਿਸ ਕਾਰਨ 27 ਅਪ੍ਰੈਲ ਨੂੰ ਸੱਜਣ ਕੁਮਾਰ ਨੂੰ ਜ਼ਮਾਨਤ ਮਿਲ ਗਈ ਸੀ। ਹੁਣ ਡੀਐੱਸਜੀਐੱਮਸੀ ਨੇ ਪੀਡ਼ਤ ਪਰਿਵਾਰ ਤੋਂ ਵਕਾਲਤਨਾਮਾ ਲੈ ਕੇ ਇਸ ਮਾਮਲੇ ’ਚ ਹਾਈ ਕੋਰਟ ’ਚ ਪੈਰਵੀ ਕੀਤੀ ਜਿਸ ਕਰ ਕੇ ਜ਼ਮਾਨਤ ’ਤੇ ਰੋਕ ਲੱਗੀ ਹੈ। ਇਹ ਸੱਚ ਨਹੀਂ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮ ਤੋਂ ਇਹ ਸਪਸ਼ਟ ਹੈ ਕਿ ਡੀਐੱਸਜੀਐੱਮਸੀ ਦਾ ਵਕੀਲ ਪੈਰਵੀ ਨਹੀਂ ਕਰ ਰਿਹਾ ਸੀ। ਵਿਸ਼ੇਸ਼ ਜਾਂਚ ਦਲ ਦੇ ਵਕੀਲ ਨੇ ਪੈਰਵੀ ਕੀਤੀ ਤੇ ਜ਼ਮਾਨਤ ’ਤੇ ਰੋਕ ਲੱਗੀ ਹੈ।

ਉਨ੍ਹਾਂ ਕਿਹਾ ਕਿ ਕਾਨਪੁਰ ’ਚ ਵੀ ਦੰਗੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਝੂਠਾ ਸਿਹਰਾ ਡੀਐੱਸਜੀਐੱਮਸੀ ਦੇ ਅਹੁਦੇਦਾਰ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਦੰਗਾ ਪੀਡ਼ਤਾਂ ਨੂੰ ਇਨਸਾਫ਼ ਦਿਵਾਉਣ ਲਈ ਕਈ ਲੋਕਾਂ ਨੇ ਲੰਬੀ ਲਡ਼ਾਈ ਲਡ਼ੀ ਹੈ। 2015 ’ਚ ਤਤਕਾਲੀ ਡੀਐੱਸਜੀਐੱਮਸੀ ਪ੍ਰਬੰਧਨ ਦੀ ਲਡ਼ਾਈ ਕਾਰਨ ਵਿਸ਼ੇਸ਼ ਜਾਂਚ ਦਲ ਗਠਿਤ ਹੋਇਆ ਸੀ ਤੇ ਸੱਜਣ ਕੁਮਾਰ ਤੇ ਹੋਰਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।

Related posts

Vehicle Sales: October 2024 ‘ਚ ਵਾਹਨਾਂ ਦੀ ਵਿਕਰੀ ‘ਚ ਹੋਇਆ ਵਾਧਾ, FADA ਨੇ ਜਾਰੀ ਕੀਤੀ ਰਿਪੋਰਟ

Gagan Oberoi

Sikh Heritage Museum of Canada to Unveils Pin Commemorating 1984

Gagan Oberoi

ਕੋਵਿਡ-19 ਦੇ ਖਤਰੇ ਕਾਰਨ ਚਾਰ ਧਾਮ ਯਾਤਰਾ ਉੱਤੇ ਰੋਕ ਲਾਈ

Gagan Oberoi

Leave a Comment