National News Punjab

ਜ਼ਹਿਰਿਲੀ ਸ਼ਰਾਬ ਮਾਮਲੇ ‘ਚ 135 ਹੋਰ ਗ੍ਰਿਫਤਾਰੀਆਂ, ਵੱਡੀ ਮਾਤਰਾ ‘ਚ ਨਕਲੀ ਸ਼ਰਾਬ ਵੀ ਬਰਾਮਦ

ਚੰਡੀਗੜ੍ਹ: ਪੰਜਾਬ ਦੇ ਮਾਝਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 113 ਲੋਕਾਂ ਦੀ ਮੌਤ ਹੋ ਗਈ ਸੀ।ਇਸ ਮਾਮਲੇ ‘ਚ ਪੀੜਤਾਂ ਦੀ ਸਾਰ ਲੈਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੱਲ ਜ਼ਿਲ੍ਹਾ ਤਰਨਤਾਰਨ ਦਾ ਦੌਰਾ ਵੀ ਕਰਨਗੇ।ਇਸ ਮਾਮਲੇ ਤੇ ਹੁਣ ਪ੍ਰਸ਼ਾਸਨ ਅਤੇ ਸਰਕਾਰ ਹਰਕਤ ‘ਚ ਆ ਗਏ ਹਨ।

 

ਪੁਲਿਸ ਨੇ 197 ਨਵੇਂ ਮਾਮਲੇ ਦਰਜ ਕਰ 135 ਹੋਰ ਲੋਕਾਂ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।ਹੁਣ ਤੱਕ ਇਸ ਮਾਮਲੇ ‘ਚ 1489 FIR ਦਰਜ ਹੋ ਚੁੱਕੀਆਂ ਹਨ ਅਤੇ 1034 ਲੋਕਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ।ਪੁਲਿਸ ਨੇ ਇਸ ਮਾਮਲੇ ‘ਚ ਮੁੱਖ ਦੋਸ਼ੀ ਰਜੀਵ ਜੋਸ਼ੀ ਦੀ ਦੁਕਾਨ ਤੋਂ 284 ਡਰਮ ਮੈਥਨੋਲ (methanol)ਜ਼ਬਤ ਕੀਤੀ ਹਨ।ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਮੈਥਨੋਲ ਡਰਮ ਬਰਾਮਦ ਕੀਤੇ ਸਨ।ਇਸ ਮੈਥਨੋਲ ਸਪਲਾਈ ਤੋਂ ਬਾਅਦ ਹੀ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ।

 

ਪੁਲਿਸ ਨੇ 29,422 ਲੀਟਰ ਨਕਲੀ ਸ਼ਰਾਬ, 5, 82, 406 ਕਿਲੋ ਲਾਹਣ ਅਤੇ 20960 ਲੀਟਰ ਸਪਿਰਟ ( Alcohol)ਵੀ ਜ਼ਬਤ ਕੀਤੀ ਹੈ।ਇਸ ਮਾਮਲੇ ‘ਚ 73 ਹੋਰ ਰੇਡਸ ਜਾਰੀ ਹਨ ਅਤੇ ਇਸ ਕੇਸ ‘ਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।

Related posts

Peel Regional Police – Search Warrants Conducted By 11 Division CIRT

Gagan Oberoi

Ford Hints at Early Ontario Election Amid Trump’s Tariff Threats

Gagan Oberoi

ਪਟਾਕੇ ਚਲਾਉਣ ਵਾਲਿਆਂ ‘ਤੇ ਭੜਕੇ ਗੌਤਮ ਗੰਭੀਰ, ਕਿਹਾ …

Gagan Oberoi

Leave a Comment