International

ਜਦੋਂ 3 ਮਿੰਟ ਲਈ ਖੜ੍ਹ ਗਿਆ ਸਾਰਾ ਚੀਨ. . . . . .

ਇਸ ਸਮੇਂ ਦੇਸ਼ ਵਿਦੇਸ਼ ਦੇ ਸਾਰੇ ਇਲਾਕੇ ਕੋਰੋਨਾ ਪ੍ਰਭਾਵਿਤ ਹਨ, ਅਜਿਹੇ ‘ਚ ਚੀਨ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਚੀਨ ‘ਚ ਸਭ ਤੋਂ ਵੱਧ ਅਬਾਦੀ ਹੈ ਪਰ ਕੋਰੋਨਾ ਨੇ ਉਹਨਾਂ ਨੂੰ ਵੀ ਧਾਹਾਂ ਮਾਰਕੇ ਰੋਂ ‘ਤੇ ਮਜਬੂਰ ਕਰ ਦਿੱਤਾ ਹੈ। ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਬੀਜਿੰਗ ‘ਚ ਲੋਕਾਂ ਨੂੰ ਸੜਕਾਂ ‘ਤੇ ਰੋਂਦੇ ਕੁਰਲਾਉਂਦੇ ਵੇਖਿਆ ਗਿਆ , ਇਹ ਹੀ ਨਹੀਂ ਚੀਨੀ ਦੂਤਘਰਾਂ ਵਿਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਹੋਇਆ ਨਜ਼ਰ ਆਇਆ।ਦੇਸ਼ ਦੀਆਂ ਮਨੋਰੰਜਕ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਗਏ। ਹਰ ਚੀਜ਼ ਨੂੰ ਥੋੜ੍ਹੇ ਸਮੇਂ ਲਈ ਰੋਕ ਦਿੱਤਾ ਗਿਆ ਅਤੇ ਕੋਰੋਨਾ ਵਾਇਰਸ ਕਾਰਨ ਮਰੇ ਮਰੀਜ਼ਾਂ ਅਤੇ ਮੈਡੀਕਲ ਕਰਮਚਾਰੀਆਂ ਦੀ ਯਾਦ ‘ਚ ਦੇਸ਼ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ‘ਚ ਤਿੰਨ ਮਿੰਟ ਲਈ ਰਾਸ਼ਟਰੀ ਸੋਗ ਵੀ ਰੱਖਿਆ ਗਿਆ ।ਡਾਕਟਰ ਲੀ ਅਤੇ ਬਾਕੀ 3,300 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਆਲਮ ਸੀ ਕਿ ਲੋਕ ਧਾਹਾਂ ਮਾਰ ਮਾਰਕੇ ਰੋ ਰਹੇ ਸਨ।

Related posts

ਬੈਂਕ ਆਫ਼ ਕੈਨੇਡਾ ਵੱਲੋਂ ਇਸ ਵਾਰ ਵੀ ਵਿਆਜ ਦਰ 5% ‘ਤੇ ਬਰਕਰਾਰ,ਲਗਾਤਾਰ ਚੌਥੀ ਵਾਰੀ ਵਿਆਜ ਦਰ ‘ਚ ਨਹੀਂ ਕੀਤੀ ਗਈ ਤਬਦੀਲੀ

Gagan Oberoi

Russia Ukraine war : ਰੂਸ-ਯੂਕਰੇਨ ਯੁੱਧ ਦੀ ਜੜ੍ਹ ਕਿੱਥੇ ਹੈ? ਰੂਸ ਦੇ ਰਾਸ਼ਟਰਪਤੀ ਪੁਤਿਨ ਨਾਟੋ ‘ਤੇ ਕਿਉਂ ਗੁੱਸੇ ਹਨ – ਜਾਣੋ ਪੂਰਾ ਮਾਮਲਾ

Gagan Oberoi

Paternal intake of diabetes drug not linked to birth defects in babies: Study

Gagan Oberoi

Leave a Comment