Punjab

ਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦੇਣ ‘ਤੇ ਨਵਜੋਤ ਸਿੰਘ ਸਿੱਧੂ ਨੇ ਸਾਧੀ ਚੁੱਪੀ, ਕਿਹਾ- ਮੁੱਖ ਮੰਤਰੀ ਬਾਰੇ ਹਾਈਕਮਾਂਡ ਕਰੇਗੀ ਫ਼ੈਸਲਾ

ਕਾਂਗਰਸ ਨੇ ਪੰਜਾਬ ਵਿੱਚ ਦੋ ਥਾਵਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਮ ਤੌਰ ‘ਤੇ ਪਾਰਟੀਆਂ ਉਸ ਨੂੰ ਦੋ ਸੀਟਾਂ ਤੋਂ ਮੈਦਾਨ ਵਿਚ ਉਤਾਰਦੀਆਂ ਹਨ, ਜੋ ਚੋਣਾਂ ਦੇ ਮੁੱਖ ਚਿਹਰੇ ਹਨ। ਚੰਨੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਮੈਦਾਨ ਵਿੱਚ ਹਨ। ਇਸ ਸਬੰਧੀ ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਚੁੱਪ ਧਾਰੀ ਰੱਖੀ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ।

ਦੱਸ ਦੇਈਏ ਕਿ ਕਾਂਗਰਸ ਵਿੱਚ ਚੰਨੀ ਅਤੇ ਸਿੱਧੂ ਮੁੱਖ ਮੰਤਰੀ ਦੀ ਦੌੜ ਵਿੱਚ ਹਨ। ਰਾਹੁਲ ਦੀ ਪੰਜਾਬ ਰੈਲੀ ਦੌਰਾਨ ਦੋਵੇਂ ਆਗੂਆਂ ਨੇ ਸਟੇਜ ਤੋਂ ਇਹ ਗੱਲ ਉਠਾਈ ਸੀ। ਰਾਹੁਲ ਨੇ ਇਹ ਕਹਿ ਕੇ ਮੌਕਾ ਸੰਭਾਲਿਆ ਕਿ ਉਹ ਵਰਕਰਾਂ ਨਾਲ ਗੱਲਬਾਤ ਕਰਕੇ ਜਲਦੀ ਹੀ ਸੀਐਮ ਚਿਹਰੇ ਬਾਰੇ ਫੈਸਲਾ ਲੈਣਗੇ ਪਰ ਜਿਸ ਤਰ੍ਹਾਂ ਪਾਰਟੀ ਨੇ ਚੰਨੀ ਨੂੰ ਦੋ ਸੀਟਾਂ ਤੋਂ ਉਮੀਦਵਾਰ ਬਣਾਇਆ ਹੈ, ਉਸ ਤੋਂ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਕਾਂਗਰਸ ਚੰਨੀ ਨੂੰ ਸੀਐਮ ਚਿਹਰੇ ਵਜੋਂ ਚੁਣ ਕੇ ਪੇਸ਼ ਕਰ ਸਕਦੀ ਹੈ।

ਅੱਜ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਬਘੇਲ ਨੇ ਮਹਿੰਗਾਈ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਟਾਏ ਬਿਨਾਂ ਮਹਿੰਗਾਈ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ। ਭੁਪੇਸ਼ ਬਘੇਲ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ‘ਤੇ ਵਾਧੂ ਐਕਸਾਈਜ਼ ਡਿਊਟੀ ਵਧਾ ਕੇ ਆਮ ਜਨਤਾ ‘ਤੇ 24 ਲੱਖ ਕਰੋੜ ਰੁਪਏ ਦਾ ਬੋਝ ਪਾ ਦਿੱਤਾ ਗਿਆ ਹੈ, ਜਦੋਂਕਿ ਰਾਜਾਂ ਨੂੰ ਇਸ ਸੈੱਸ ਤੋਂ ਕੁਝ ਨਹੀਂ ਮਿਲ ਰਿਹਾ।

ਉਨ੍ਹਾਂ ਦੱਸਿਆ ਕਿ ਜਦੋਂ ਯੂ.ਪੀ.ਏ. ਵਿੱਚ ਕੱਚਾ ਤੇਲ 108 ਡਾਲਰ ਪ੍ਰਤੀ ਬੈਰਲ ਸੀ, ਉਦੋਂ ਦੇਸ਼ ਵਿੱਚ ਪੈਟਰੋਲ 70 ਰੁਪਏ ਵਿੱਚ ਮਿਲ ਰਿਹਾ ਸੀ, ਅੱਜ ਕੱਚਾ ਤੇਲ 72 ਡਾਲਰ ਪ੍ਰਤੀ ਬੈਰਲ ਹੈ, ਤਾਂ ਪੈਟਰੋਲ 100 ਰੁਪਏ ਤੋਂ ਉੱਪਰ ਹੈ। ਇਸੇ ਤਰ੍ਹਾਂ ਐਲਪੀਜੀ ਦੀ ਕੀਮਤ 410 ਰੁਪਏ ਤੋਂ ਵਧਾ ਕੇ 900 ਰੁਪਏ ਕਰ ਦਿੱਤੀ ਗਈ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਲੋਕਾਂ ਨੂੰ ਮਹਿੰਗਾਈ ਤੋਂ ਛੁਟਕਾਰਾ ਦਿਵਾਉਣਾ ਨਹੀਂ ਹੈ, ਸਗੋਂ ਆਪਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਹੈ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਅੱਗੇ ਵਧਾਉਂਦੇ ਹੋਏ ਕਾਂਗਰਸ ਦੀ ਸਰਕਾਰ ਬਣਨ ‘ਤੇ 13 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ 5 ਲੱਖ ਲੋਕਾਂ ਨੂੰ ਸਥਾਈ ਰੁਜ਼ਗਾਰ ਦਿੱਤਾ ਜਾਵੇਗਾ ਅਤੇ 5 ਲੱਖ ਲੋਕਾਂ ਨੂੰ ਆਊਟਸੋਰਸ ਰੁਜ਼ਗਾਰ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਹੈ ਅਤੇ ਹਰ ਸਰਵੇਖਣ ਵਿੱਚ ਇਹ ਆ ਰਿਹਾ ਹੈ ਕਿ 40 ਫੀਸਦੀ ਲੋਕ ਰੁਜ਼ਗਾਰ ਦੀ ਗੱਲ ਕਰਨਾ ਚਾਹੁੰਦੇ ਹਨ। ਸਿੱਧੂ ਨੇ ਕਿਹਾ ਕਿ ਹਰ ਪਾਰਟੀ ਦੇ ਆਗੂ ਬਾਂਸ ਵਾਂਗ ਲੰਮੇ ਪਰ ਖੋਖਲੇ ਭਾਸ਼ਣ ਤਾਂ ਦੇ ਰਹੇ ਹਨ ਪਰ ਇਹ ਰੋਡਮੈਪ ਨਹੀਂ ਦੇ ਰਹੇ ਕਿ ਉਹ ਇਨ੍ਹਾਂ ਵਾਅਦਿਆਂ ਨੂੰ ਕਿਵੇਂ ਪੂਰਾ ਕਰਨਗੇ।

ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ‘ਚ ਅਰਵਿੰਦ ਕੇਜਰੀਵਾਲ ਨੇ 15 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਸਿਰਫ਼ 440 ਨੌਕਰੀਆਂ ਹੀ ਦਿੱਤੀਆਂ | ਉਨ੍ਹਾਂ ਕਿਹਾ ਕਿ ਜਦੋਂ ਤਕ ਵਿਆਪਕ ਨੀਤੀ ਨਹੀਂ ਬਣਾਈ ਜਾਂਦੀ ਉਦੋਂ ਤਕ ਰੁਜ਼ਗਾਰ ਵਿੱਚ ਵਾਧਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੰਡਸਟਰੀ ਨਾਲ ਗੱਲ ਕਰਦੇ ਹਾਂ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਹੁਨਰਮੰਦ ਲੇਬਰ ਨਹੀਂ ਮਿਲ ਰਹੀ, ਜਦਕਿ ਦੂਜੇ ਪਾਸੇ ਸਾਡੇ ਹੁਨਰ ਵਿਕਾਸ ਅਦਾਰੇ ਨੌਜਵਾਨਾਂ ਨੂੰ ਉਦਯੋਗ ਅਨੁਸਾਰ ਤਿਆਰ ਨਹੀਂ ਕਰ ਪਾ ਰਹੇ ਹਨ। ਸੱਤਾ ‘ਚ ਵਾਪਸੀ ‘ਤੇ ਉਨ੍ਹਾਂ ਨੇ ਮਨਰੇਗਾ ਦੀ ਦਿਹਾੜੀ 286 ਰੁਪਏ ਤੋਂ ਵਧਾ ਕੇ 350 ਰੁਪਏ ਕਰਨ ਅਤੇ ਲੇਬਰ ਰਿਫਾਰਮਰ ਕਮਿਸ਼ਨ ਬਣਾਉਣ ਦੀ ਗੱਲ ਕਹੀ। ਇਸ ਤੋਂ ਇਲਾਵਾ ਲਿਕਰ ਕਾਰਪੋਰੇਸ਼ਨ ਬਣਾ ਕੇ 50 ਹਜ਼ਾਰ ਲੋਕਾਂ ਨੂੰ ਸਿੱਧਾ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਈ.ਟੀ.ਟੀ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸੂਬੇ ‘ਚ ਹੀ ਰੋਕ ਕੇ ਵਧੀਆ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

Related posts

2026 Porsche Macan EV Boosts Digital Features, Smarter Parking, and Towing Power

Gagan Oberoi

Firing between two groups in northeast Delhi, five injured

Gagan Oberoi

ਮਾਨਸਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ, ਦੋ ਵਿਅਕਤੀ ਗ੍ਰਿਫਤਾਰ

Gagan Oberoi

Leave a Comment