Punjab

ਚੰਡੀਗੜ੍ਹ ‘ਚ ਵੀ ਖ਼ਤਮ ਹੋਇਆ ਵੀਕਐਂਡ ਲੌਕਡਾਊਨ, ਹਰਿਆਣਾ ‘ਚ ਲਿਆ ਇਹ ਫੈਸਲਾ

ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਪੰਜਾਬਹਰਿਆਣਾ ਸਣੇ ਚੰਡੀਗੜ੍ਹ ਚ ਵੀਕਐਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਖ਼ਬਰ ਹੈ ਕਿ ਚੰਡੀਗੜ੍ਹ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ। ਦੱਸ ਦਈਏ ਕਿ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਚ ਵਪਾਰੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ ਆਪਣਾ ਫੈਸਲਾ ਵਾਪਸ ਲੈ ਲਿਆ।

ਲੌਕਡਾਊਨ ਖ਼ਤਮ ਹੋਣ ਦੇ ਨਾਲ ਹੁਣ ਕੱਲ੍ਹ ਚੰਡੀਗੜ੍ਹ ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਦੇ ਤੰਗ ਬਾਜ਼ਾਰਾਂ ਚ ਔਡਈਵਨ ਅਜੇ ਵੀ ਲਾਗੂ ਰਹੇਗਾ। ਉਧਰ, ਕੋਰੋਨਾਵਾਇਰਸ ਦੇ ਵਧ ਕਰੇ ਪ੍ਰਸਾਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।

ਹਰਿਆਣਾ ਚ ਜਿੱਥੇ ਪਹਿਲਾਂ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਹੁੰਦਾ ਸੀ, ਹੁਣ ਇਹ ਸੋਮਵਾਰ ਤੇ ਮੋਗਲਵਾਰ ਨੂੰ ਵੀ ਲੌਕਡਾਊਨ ਰਹੇਗਾ। ਇਸ ਦਿਨ ਵੀ ਸ਼ਪਿੰਗ ਮੌਲ ਤੇ ਬਾਜ਼ਾਰ ਬੰਦ ਰਹਿਣਗੇ। ਇਸ ਦੇ ਨਾਲ ਹੀ ਸਿਰਫ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।

ਇਸ ਦਾ ਮਤਲਬ ਕਿ ਹੁਣ ਹਫਤੇ ਚ ਚਾਰ ਦਿਨ ਹਰਿਆਣਾ ਬੰਦ ਰਹੇਗਾ। ਇਸ ਸਬੰਧੀ ਆਦੇਸ਼ ਸੂਬਾ ਸਰਕਾਰ ਨੇ ਜਾਰੀ ਕੀਤਾ ਹੈ ਜਿਸ ਚ ਕਿਹਾ ਗਿਆ ਹੈ ਕਿ ਆਦੇਸ਼ ਸਿਰਫ ਸ਼ਹਿਰੀ ਖੇਤਰਾਂ ਲਈ ਹੈ।

Related posts

ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਚੇਹਰਾ ਐਲਾਨੇ ਜਾਣ ਦੀ ਮੁੜ ਛੇੜੀ ਮੰਗ

Gagan Oberoi

ਚੰਗੀ ਖਬਰ : ਚੰਡੀਗੜ੍ਹ ਤੋਂ 2 ਹੋਰ ਮਰੀਜ਼ਾਂ ਨੇ Corona ਨੂੰ ਦਿੱਤੀ ਮਾਤ

Gagan Oberoi

ਕਾਰੋਬਾਰੀਆਂ ਵੱਲੋਂ ਵਰ੍ਹਦੇ ਮੀਂਹ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਮਾਰਚ

Gagan Oberoi

Leave a Comment