Punjab

ਚੰਗੀ ਖਬਰ : ਚੰਡੀਗੜ੍ਹ ਤੋਂ 2 ਹੋਰ ਮਰੀਜ਼ਾਂ ਨੇ Corona ਨੂੰ ਦਿੱਤੀ ਮਾਤ

ਚੰਡੀਗੜ੍ਹ ਵਿੱਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ, ਜਿਥੇ ਹੁਣ ਤੱਕ ਕੁਲ ਪੰਜ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਤਿੰਨ ਮਰੀਜ਼ ਸ਼ਨੀਵਾਰ ਨੂੰ ਜਦਕਿ ਦੋ ਨੂੰ ਐਤਵਾਰ ਡਿਸਚਾਰਜ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਜੀਐੱਮਸੀਐੱਚ-32 ਤੋਂ ਡਿਸਚਾਰਜ ਹੋਏ ਮਰੀਜ਼ਾਂ ਵਿੱਚ ਸ਼ਹਿਰ ਦੀ ਪਹਿਲੀ ਕੋਰੋਨਾ ਮਰੀਜ਼ ਸੈਕਟਰ-21 ਨਿਵਾਸੀ ਲੜਕੀ ਦਾ 25 ਸਾਲ ਦਾ ਭਰਾ ਅਤੇ ਉਸ ਦਾ ਦੋਸਤ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਅਧਿਕਾਰੀ ਦਾ 23 ਸਾਲਾ ਪੁੱਤਰ ਸ਼ਾਮਲ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲੜਕੀ ਦੀ ਮਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਪੰਜ ਮਰੀਜ਼ਾਂ ਦੀ ਛੁੱਟੀ ਤੋਂ ਬਾਅਦ ਚੰਡੀਗੜ੍ਹ ਦੇ ਜੀਐੱਮਸੀਐੱਚ-32 ਅਤੇ ਪੀਜੀਆਈ ਵਿੱਚ ਹੁਣ ਕੁੱਲ 13 ਕੋਰੋਨਾ ਮਰੀਜ਼ ਐਡਮਿਟ ਹਨ। ਉੱਥੇ ਹੀ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ।

Related posts

ਭੁਚਾਲ ਨਾਲ ਹਿੱਲਿਆ ਪੰਜਾਬ, ਕਈ ਥਾਵਾਂ ‘ਤੇ ਬਾਰਸ਼

Gagan Oberoi

ਕੰਗਨਾ ਥੱਪੜ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਦੀ ਹਮਾਇਤ

Gagan Oberoi

Kids who receive only breast milk at birth hospital less prone to asthma: Study

Gagan Oberoi

Leave a Comment