Punjab

ਚੋਣ ਲਡ਼ੀ ਤਾਂ ਅਕਾਲੀ ਦਲ ਕਰੇਗਾ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈ ! ਬੀਬੀ ਨੂੰ ਮਨਾਉਣ ’ਚ ਰਿਹਾ ਅਸਫਲ

ਬੀਬੀ ਜਗੀਰ ਕੌਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਵਿਰੁੱਧ ਅਕਾਲੀ ਦਲ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ (Sikandar Singh Maluka) ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਆਗੂ ਵਿਰੁੱਧ ਕਾਰਵਾਈ ਕਰੇਗੀ। ਦੂਜੇ ਪਾਸੇ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਚੋਣ ਲਡ਼ਨ ਲਈ ਬੀਬੀ ਜਗੀਰ ਕੌਰ ਦ੍ਰਿਡ਼ ਹਨ। ਅਕਾਲੀ ਦਲ ਉਨ੍ਹਾਂ ਨੂੰ ਮਨਾਉਣ ’ਚ ਅਸਫਲ ਰਿਹਾ ਹੈ। ਉਨ੍ਹਾਂ ਨੇ ਪਾਰਟੀ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਬੀਬੀ ਜੀ ਨੂੰ ਮਨਾਉਣ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖਡ਼ਾ ਦੀ ਘੰਟਿਆਂ ਬੱਧੀ ਬੈਠਕ ਵੀ ਬੇਨਤੀਜਾ ਰਹੀ। ਹੁਣ ਸਥਿਤੀ ਇਹ ਹੈ ਕਿ ਨਾ ਤਾਂ ਅਕਾਲੀ ਦਲ ਬੀਬੀ ਨੂੰ ਪ੍ਰਧਾਨ ਬਣਾਉਣ ਲਈ ਤਿਆਰ ਹੈ ਅਤੇ ਨਾ ਹੀ ਬੀਬੀ ਜਗੀਰ ਕੌਰ ਪਿੱਛੇ ਹਟਣ ਲਈ ਤਿਆਰ ਹਨ।

ਲਿਫ਼ਾਫ਼ਾ ਸੱਭਿਆਚਾਰ ਤੋਂ ਬਾਹਰ ਆਵੇਗਾ ਅਕਾਲੀ ਦਲ

ਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਨਵੰਬਰ ਤਕ ਪ੍ਰਧਾਨ ਲਈ ਉਮੀਦਵਾਰ ਦਾ ਨਾਂ ਐਲਾਨਿਆ ਜਾ ਰਿਹਾ ਹੈ। ਜੇ ਅਕਾਲੀ ਦਲ ਇਸ ਤਰ੍ਹਾਂ ਕਰਦਾ ਹੈ ਤਾਂ ਬੀਬੀ ਜਗੀਰ ਕੌਰ ਪਾਰਟੀ ਵਿਰੁੱਧ ਚੱਲਦਿਆਂ ਪਹਿਲੀ ਲਡ਼ਾਈ ਜਿੱਤ ਜਾਣਗੇ। ਉਹ ਕਹਿ ਰਹੇ ਹਨ ਕਿ ਉਮੀਦਵਾਰ ਲਿਫ਼ਾਫ਼ੇ ’ਚੋਂ ਕੱਢਣ ਦਾ ਰੁਝਾਨ ਖ਼ਤਮ ਹੋਣਾ ਚਾਹੀਦਾ ਹੈ।

ਧਾਮੀ ਹੋ ਸਕਦੇ ਨੇ ਅਕਾਲੀ ਦਲ ਦੇ ਉਮੀਦਵਵਾਰ

ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਪਾਰਟੀ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਦੇ ਉਮੀਦਵਾਰ ਵੱਜੋਂ ਉਤਰਨ ਜਾ ਰਹੀ ਹੈ। ਬੀਬੀ ਜਗੀਰ ਕੌਰ ਨੂੰ ਪਾਰਟੀ ਨੇ ਅਗਲੇ ਸਾਲ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬੀਬੀ ਨੇ ਠੁਕਰਾ ਕੇ ਇਸ ਵਾਰ ਹੀ ਪ੍ਰਧਾਨ ਬਣਨ ਦੀ ਇੱਛਾ ਪ੍ਰਗਟਾਈ ਹੈ।

 

Related posts

ਸ਼ੇਅਰ ਮਾਰਕੀਟ: ਉੱਚ ਪੱਧਰੀ ਰਿਕਾਰਡ ਨਾਲ ਖੁੱਲ੍ਹੇ ਬਜ਼ਾਰ

Gagan Oberoi

ਪੰਜਾਬ ‘ਚ ਨਹੀਂ ਰੁੱਕ ਰਿਹਾ ਕੋਰੋਨਾ, ਦੋ ਦਿਨਾਂ ਵਿੱਚ 202 ਕੇਸ

Gagan Oberoi

Powering the Holidays: BLUETTI Lights Up Christmas Spirit

Gagan Oberoi

Leave a Comment