International

ਚੋਣਾਂ ਤੋਂ ਪਹਿਲਾਂ ਫੇਸਬੁੱਕ ਦਾ ਟਰੰਪ ਨੂੰ ਵੱਡਾ ਝਟਕਾ

ਨਿਊਯਾਰਕ: ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ 10 ਤੋਂ ਵੱਧ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਹੈ। ਇਹ ਵੀਡੀਓ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜਾਰੀ ਕੀਤੇ ਗਏ ਸੀ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਵੀਰਵਾਰ ਨੂੰ ਕਿਹਾ ਕਿ ਇਹ ਇਸ਼ਤਿਹਾਰ ਜਨਤਕ ਨਫ਼ਰਤ ਨੂੰ ਰੋਕਣ ਦੀਆਂ ਸਾਡੀਆਂ ਨੀਤੀਆਂ ਦੇ ਵਿਰੁੱਧ ਸੀ। ਵੀਡੀਓ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਫੇਸਬੁੱਕ ਪੇਜ ਤੋਂ ਸ਼ੇਅਰ ਕੀਤੇ ਗਏ। ਇਸ ਨੂੰ ਹਟਾਉਣ ਤੋਂ ਪਹਿਲਾਂ ਇਸ ਨੂੰ ਲੱਖਾਂ ਵਾਰ ਦੇਖਿਆ ਗਿਆ ਸੀ।ਟਰੰਪ ਦੀ ਚੋਣ ਮੁਹਿੰਮ ਨੇ ਇਸ਼ਤਿਹਾਰ ਵਿੱਚ ਖੱਬੇ ਸਮੂਹ ਅੰਟੀਫਾ ਦੀ ਅਲੋਚਨਾ ਕੀਤੀ। ਟਰੰਪ ਦੇ ਸਮਰਥਕ ਮੰਗ ਕਰ ਰਹੇ ਹਨ ਕਿ ਅਮਰੀਕੀ ਸਮੂਹ ਨੂੰ ਘਰੇਲੂ ਅੱਤਵਾਦੀ ਸੰਗਠਨ ਐਲਾਨਿਆ ਜਾਵੇ। ਸਮੂਹ ਦੇ ਮੈਂਬਰਾਂ ਨੇ ਲੌਕਡਾਊਨ ਨੂੰ ਹਟਾਉਣ ਦੇ ਵਿਰੋਧ ਵਿੱਚ ਪਿਛਲੇ ਮਹੀਨੇ ਅਮਰੀਕਾ ਵਿੱਚ ਕਈ ਰਾਜਾਂ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਹਥਿਆਰਾਂ ਸਣੇ ਹਿੱਸਾ ਲਿਆ ਸੀ।ਟਰੰਪ ਦੇ ਸਮਰਥਕਾਂ ਨੇ ਕਿਹਾ ਹੈ ਕਿ ਇਸ ਨਿਸ਼ਾਨ ਦੀ ਵਰਤੋਂ ਐਂਟੀਫਾ ਸਮੂਹ ਦੇ ਲੋਕ ਕਰਦੇ ਹਨ। ਟਰੰਪ ਮੁਹਿੰਮ ਦੇ ਨਿਰਦੇਸ਼ਕ ਟਿਮ ਮਯਰਟੋਗ ਨੇ ਵੀ ਕਈ ਵੈਬ ਲਿੰਕ ਸਾਂਝੇ ਕੀਤੇ ਜਿਸ ਵਿੱਚ ਅਜਿਹੀ ਨਿਸ਼ਾਨ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫੇਸਬੁੱਕ ਆਪਣੇ ਇਮੋਜੀ ਵਿਚ ਵੀ ਇਸੇ ਤਰ੍ਹਾਂ ਦੇ ਲਾਲ ਰੰਗ ਦੇ ਨਿਸ਼ਾਨ ਦੀ ਵਰਤੋਂ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਨੇ ਸਿਰਫ ਸਾਡੇ ਇਸ਼ਤਿਹਾਰਾਂ ਨੂੰ ਨਿਸ਼ਾਨਾ ਬਣਾਇਆ ਹੈ।“ਖੱਬੀਆਂ ਧੜਿਆਂ ਦੀਆਂ ਮਾਰੂ ਭੀੜ ਸਾਡੀਆਂ ਸੜਕਾਂ ‘ਤੇ ਭੱਜ ਰਹੀ ਹੈ। ਉਹ ਅਸ਼ਾਂਤੀ ਫੈਲਾ ਰਹੇ ਹਨ। ਉਹ ਸਾਡੇ ਸ਼ਹਿਰਾਂ ‘ਚ ਦੰਗੇ ਕਰ ਰਹੇ ਹਨ ਅਤੇ ਤਬਾਹ ਕਰ ਰਹੇ ਹਨ- ਇਹ ਪੂਰੀ ਤਰ੍ਹਾਂ ਪਾਗਲਪਨ ਹੈ। ਇਸ ਸਮੇਂ ਇਹ ਅਹਿਮ ਹੈ ਕਿ ਸਾਰੇ ਅਮਰੀਕੀ ਇਕੱਠੇ ਹੋਣ ਤੇ ਉਨ੍ਹਾਂ ਨੂੰ ਇਹ ਸੰਦੇਸ਼ ਭੇਜਣ ਕਿ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਹੁਣ ਸਹਿਣ ਨਹੀਂ ਕਰਾਂਗੇ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਬਾਰੇ ਆਪਣਾ ਬਿਆਨ ਦਿਓ ਤੇ ਆਪਣਾ ਨਾਂ ਇਸ ਸਰਵੇਖਣ ਵਿੱਚ ਸ਼ਾਮਲ ਕਰੋ।

Related posts

ISI ਦੇ ਸਾਬਕਾ ਮੁਖੀ ਜਨਰਲ ਫ਼ੈਜ਼ ਹਾਮਿਦ ਹੋਣਗੇ ਰਿਟਾਇਰ, ਪਾਕਿਸਤਾਨ ਦਾ ਫ਼ੌਜ ਮੁਖੀ ਨਾ ਚੁਣੇ ਜਾਣ ਤੋਂ ਬਾਅਦ ਲਿਆ ਫ਼ੈਸਲਾ

Gagan Oberoi

ਅਮਰੀਕੀ ਸੈਨੇਟ ਨੇ ਪੁਤਿਨ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਦਾ ਮਤਾ ਕੀਤਾ ਪਾਸ , ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਪਹੁੰਚੀ 3 ਲੱਖ

Gagan Oberoi

Canadian Rent Prices Fall for Sixth Consecutive Month, National Average Now $2,119

Gagan Oberoi

Leave a Comment