Canada

ਚੀਨ ਨੇ ਕੈਨੇਡਾ ਤੋਂ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ’ਤੇ ਲਗਾਈ ਪਾਬੰਦੀ

ਕੈਲਗਰੀ – ਗਲੋਬਲ ਪੱਧਰ ‘ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸਾਂ ਨੇ ਸੈਲਾਨੀਆਂ ਦੇ ਦਾਖਲ ਹੋਣ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ਲੜੀ ਵਿਚ ਚੀਨ ਨੇ ਕੈਨੇਡਾ ਤੋਂ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਆਪਣੇ ਦੇਸ਼ ਵਿਚ ਦਾਖਲ ਹੋਣ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।

ਚੀਨ ਵੱਲੋਂ ਦੱਸਿਆ ਗਿਆ ਹੈ ਕਿ ਭਾਵੇਂ ਕੋਈ ਵੀ ਵਿਅਕਤੀ ਕੰਮ ਜਾਂ ਹੋਰ ਸਿਲਸਿਲੇ ਵਿਚ ਵੈਧ ਚੀਨੀ ਨਿਵਾਸ ਪਰਮਿਟ ਰੱਖਦਾ ਹੋਵੇ, ਉਸ ‘ਤੇ ਵੀ ਇਹ ਪਾਬੰਦੀਆਂ ਲਾਗੂ ਹਨ। ਇਸ ਗੱਲ ਦੀ ਜਾਣਕਾਰੀ ਟੋਰਾਂਟੋ ਵਿਚ ਚੀਨੀ ਵਣਜ ਦੂਤਾਵਾਸ ਨੇ ਵੀ ਦਿੱਤੀ ਹੈ। ਇੱਥੇ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਚੀਨ ਵਿਚ ਹੀ ਹੋਈ ਸੀ। ਵਣਜ ਦੂਤਾਵਾਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਾਰੇ ਵਿਦੇਸ਼ੀ ਨਾਗਰਿਕ ਜੋ ਕੰਮ ਲਈ ਵੈਧ ਚੀਨੀ ਪਰਮਿਟ ਰੱਖਦੇ ਹਨ ਜਾਂ ਫਿਰ ਨਿੱਜੀ ਕਾਰਨਾਂ ਕਾਰਨ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ ‘ਤੇ ਅਸਥਾਈ ਰੂਪ ਨਾਲ ਕੈਨੇਡਾ ਤੋਂ ਚੀਨ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਵੇਂਕਿ ਇਸ ਦੌਰਾਨ ਡਿਪਲੋਮੈਟ ਅਤੇ ਸਰਵਿਸ ਵੀਜ਼ਾ ‘ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ।

Related posts

Global News layoffs magnify news deserts across Canada

Gagan Oberoi

ਅਜੇ ਖ਼ਤਮ ਨਹੀਂ ਹੋਏ ਐਮਰਜੰਸੀ ਵਾਲੇ ਹਾਲਾਤ : ਟਰੂਡੋ

Gagan Oberoi

56% ਅਲਬਰਟੀਅਨ ਜੇਸਨ ਕੇਨੀ ਨੂੰ ਪ੍ਰੀਮੀਅਰ ਨਹੀਂ ਚਾਹੁੰਦੇ : ਸਰਵੇਖਣ

Gagan Oberoi

Leave a Comment