ਬੀਜਿੰਗ-ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਚੀਨ ਪਹਿਲਾਂ ਤੋਂ ਹੀ ਸ਼ੱਕ ਦੇ ਘੇਰੇ ‘ਚ ਹੈ। ਸਮੁੱਚੀ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਤੋਂ ਜਾਂਚ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਚੀਨ ਦੇ ਖੋਜਕਾਰਾਂ ਨੇ ਇਕ ਹੋਰ ਖੁਲਾਸਾ ਕੀਤਾ ਹੈ। ਚੀਨੀ ਖੋਜਕਾਰਾਂ ਨੇ ਚਮਗਾਦੜਾਂ ‘ਚ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਹੋਣ ਦਾ ਦਾਅਵਾ ਕੀਤਾ ਹੈ।
ਇਨ੍ਹਾਂ ‘ਚੋਂ ਚਾਰ ਉਸ ਸਾਰਸ-ਸੀ.ਓ.ਵੀ.-2 ਵਰਗੇ ਹਨ ਜਿਨ੍ਹਾਂ ਕਾਰਨ ਪੂਰੀ ਦੁਨੀਆ ‘ਚ ਕੋਰੋਨਾ ਮਹਾਮਾਰੀ ਫੈਲੀ ਹੈ। ਇਸ ਖੋਜ ‘ਚ ਸ਼ੇਨਡਾਂਗ ਯੂਨੀਵਰਸਿਟੀ ਦੇ ਚੀਨੀ ਖੋਜਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੇ 24 ਨਵੇਂ ਕੋਰੋਨਾ ਵਾਇਰਸ ਜੀਨੋਮ ਤੋਂ ਸਾਫ ਹੈ ਕਿ ਚਮਗਾਦੜਾਂ ‘ਚ ਕਈ ਤਰ੍ਹਾਂ ਦੇ ਕੋਰੋਨਾ ਵਾਇਰਸ ਹਨ ਅਤੇ ਇਹ ਵੱਖ-ਵੱਖ ਤਰ੍ਹਾਂ ਨਾਲ ਲੋਕਾਂ ‘ਚ ਫੈਲਦੇ ਹਨ।