National

ਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਜ਼ਮਾਨਤ ਦਿਤੀ

ਰਾਂਚੀ,-  ਚਾਰਾ ਘਪਲੇ ਦੀ ਸਜ਼ਾ ਭੁਗਤ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿਤੀ। ਅਦਾਲਤ ਵੱਲੋਂ ਲਾਲੂ ਪ੍ਰਸਾਦ ਨੂੰ ਸਖ਼ਤ ਹਦਾਇਤ ਦਿਤੀ ਗਈ ਹੈ ਕਿ ਉਹ ਬਗ਼ੈਰ ਇਜਾਜ਼ਤ ਦੇਸ਼ ਛੱਡ ਕੇ ਨਹੀਂ ਜਾਣਗੇ ਅਤੇ ਆਪਣੇ ਰਿਹਾਇਸ਼ੀ ਪਤੇ ਤੇ ਮੋਬਾਈਲ ਨੰਬਰ ਵਿਚ ਕੋਈ ਤਬਦੀਲੀ ਨਹੀਂ ਕਰਨਗੇ। ਲਾਲੂ ਪ੍ਰਸਾਦ ਨੂੰ ਚਾਰਾ ਘਪਲੇ ਨਾਲ ਸਬੰਧਤ ਤਿੰਨ ਮਾਮਲਿਆਂ ਵਿਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਹੁਣ ਦੁਮਕਾ ਟ੍ਰੈਜ਼ਰੀ ਮਾਮਲੇ ਵਿਚ ਅਦਾਲਤ ਨੇ ਬਾਸ਼ਰਤ ਜ਼ਮਾਨਤ ਦੇ ਦਿਤੀ। ਦੁਮਕਾ ਟ੍ਰੈਜ਼ਰੀ ਮਾਮਲੇ ਵਿਚ ਲਾਲੂ ਅੱਧੀ ਸਜ਼ਾ ਪੂਰੀ ਕਰ ਚੁੱਕੇ ਹਨ ਜੋ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ 3 ਕਰੋੜ ਰੁਪਏ ਤੋਂ ਵੱਧ ਰਕਮ ਸਰਕਾਰੀ ਖ਼ਜ਼ਾਨੇ ਵਿਚੋਂ ਕਢਵਾਉਣ ਦੇ ਦੋਸ਼ ਹੇਠ ਸੁਣਾਈ ਗਈ ਸੀ। ਦੂਜੇ ਪਾਸੇ ਡੋਰੰਡਾ ਟ੍ਰੈਜ਼ਰੀ ਵਿਚੋਂ ਸਰਕਾਰੀ ਪੈਸਾ ਕਢਵਾਉਣ ਦੇ ਮਾਮਲੇ ਦੀ ਸੁਣਵਾਈ ਹਾਲੇ ਮੁਕੰਮਲ ਨਹੀਂ ਹੋਈ। ਇਸ ਬਾਰੇ ਬਹਿਸ ਚੱਲ ਰਹੀ ਸੀ ਪਰ ਕੋਰੋਨਾ ਕਾਰਨ ਸੀ.ਬੀ.ਆਈ. ਅਦਾਲਤ ਨੇ ਸੁਣਵਾਈ ’ਤੇ ਰੋਕ ਲਾ ਦਿਤੀ। ਇਥੇ ਦਸਣਾ ਬਣਦਾ ਹੈ ਕਿ ਲਾਲੂ ਪ੍ਰਸਾਦ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ ਤੋਂ ਚੱਲ ਰਿਹਾ ਹੈ। ਤਕਰੀਬਨ ਢਾਈ ਸਾਲ ਰਾਂਚੀ ਦੇ ਹਸਪਤਾਲ ਵਿਚ ਇਲਾਜ ਕਰਵਾਉਣ ਮਗਰੋਂ ਜਨਵਰੀ ਵਿਚ ਲਾਲੂ ਦੀ ਸਿਹਤ ਵਿਗੜ ਗਈ ਸੀ। ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ਼ ਦੇ ਚਲਦਿਆਂ 23 ਜਨਵਰੀ 2021 ਨੂੰ ਦਿੱਲੀ ਦੇ ਏਮਜ਼ ਵੱਲ ਰੈਫ਼ਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 27 ਜਨਵਰੀ 1996 ਨੂੰ ਚਾਰਾ ਘਪਲਾ ਸਾਹਮਣੇ ਆਇਆ ਸੀ ਜਦੋਂ ਚਾਇਬਾਸਾ ਟ੍ਰੈਜ਼ਰੀ ਵਿਚੋਂ ਨਾਜਾਇਜ਼ ਤਰੀਕੇ ਨਾਲ 37 ਕਰੋੜ ਰੁਪਏ ਤੋਂ ਵੱਧ ਰਕਮ ਕਢਵਾਈ ਗਈ। ਇਸ ਮ

Related posts

Canada’s New Immigration Plan Prioritizes In-Country Applicants for Permanent Residency

Gagan Oberoi

ਬਿਕਰਮ ਸਿੰਘ ਮਜੀਠੀਆ ਨੂੰ SC ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

Gagan Oberoi

Apple ਨੇ iOS 18.2 ਦਾ ਪਬਲਿਕ ਬੀਟਾ ਕੀਤਾ ਰਿਲੀਜ਼, iPhone ਯੂਜ਼ਰਜ਼ ਨੂੰ ਮਿਲੇ ਨਵੇਂ AI ਫੀਚਰਜ਼

Gagan Oberoi

Leave a Comment