Punjab

ਚਰਨਜੀਤ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਸਿੱਖ ਦਲਿਤ ਚਿਹਰੇ ਨੂੰ ਬਣਾਇਆ ਗਿਆ CM

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਲਗਾਤਾਰ ਚਲ ਰਹੀ ਹਲਚਲ ਤੋਂ ਬਾਅਦ ਚਰਨਜੀਤ ਚੰਨੀ (Charanjit Singh Channi) ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ (New Punjab CM) ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਹਰੀਸ਼ ਰਾਵਤ ਵੱਲੋਂ ਟਵੀਟ ਕਰ ਕੇ ਦਿੱਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਸੀ, ਪਰ ਮੌਕੇ ’ਤੇ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਘੌਸ਼ਣਾ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਸੀਐਮ ਬਣ ਗਏ ਹਨ। ਜਾਣਕਾਰੀ ਮੁਤਾਬਕ ਚਰਨਜੀਤ ਚੰਨੀ ਰਾਜਭਵਨ ਲਈ ਰਵਾਨਾ ਹੋ ਚੁੱਕੇ ਹਨ ਅਤੇ ਸ਼ਾਮ 6:30 ਵਜੇ ਰਾਜਪਾਲ ਨਾਲ ਮੁਲਾਕਾਤ ਕਰਨਗੇ।

Related posts

U.S. Postal Service Halts Canadian Mail Amid Ongoing Canada Post Strike

Gagan Oberoi

ਕਲਯੁਗੀ ਮਾਂ ਨੇ 6 ਮਹੀਨੇ ਦੇ ਬੱਚੇ ਦੀ ਗਲਾ ਘੋਂਟ ਕੇ ਕਰ ਦਿੱਤੀ ਹੱਤਿਆ

Gagan Oberoi

US tariffs: South Korea to devise support measures for chip industry

Gagan Oberoi

Leave a Comment