ਨਵੀਂ ਦਿੱਲੀ : ਦੁਨੀਆ ਦੇ 183 ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਕੋਰੋਨਾ ਵਾਇਰਸ ਹੁਣ ਮਨੁੱਖਾਂ ਲਈ ਵੱਡਾ ਸੰਕਟ ਬਣਦਾ ਜਾ ਰਿਹਾ ਹੈ। ਇਸ ਵਾਇਰਸ ਨਾਲ ਦੁਨੀਆ ਭਰ ਵਿੱਚ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮਰੀਜ਼ਾਂ ਦੀ ਗਿਣਤੀ 2 ਲੱਖ ਤੋਂ ਟੱਪ ਚੁੱਕੀ ਹੈ। ਹਾਲੀਵੁਡ ਅਦਾਕਾਰਾ ਇੰਦਰਾ ਵਰਮਾ ਨੂੰ ਕੋਰੋਨਾ ਵਾਇਰਸ ਹੋਣ ‘ਤੇ ਉਸ ਦੇ ਫ਼ੈਨਜ਼ ਪ੍ਰੇਸ਼ਾਨ ਹੋ ਗਏ ਹਨ ਅਤੇ ਉਸ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਦੱਸ ਦੇਈਏ ਕਿ 2 ਦਿਨ ਪਹਿਲਾਂ ‘ਗੇਮ ਅਫਾ ਥਰੋਨਜ਼’ ਦੇ ਅਦਾਕਾਰ ਕ੍ਰਿਸਟੋਫਰ ਹਿਵਜੂ ਨੇ ਵੀ ਕੋਵਿਡ-19 ਤੋਂ ਪੀੜਤ ਹੋਣ ਦੀ ਗੱਲ ਦੱਸੀ ਸੀ। ਆਪਣੀ ਟੈਸਟ ਰਿਪੋਰਟ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਹਾਲੀਵੁਡ ਅਦਾਕਾਰਾ ਇੰਦਰਾ ਵਰਮਾ ਨੇ ਇੰਸਟਾਗ੍ਰਾਮ ‘ਤੇ ਦੱਸਿਆ ਕਿ ਉਹ ਬਿਸਤਰ ‘ਤੇ ਹੈ ਅਤੇ ਉਸ ਦੀ ਤਬੀਅਤ ਨਾਸਾਜ ਹੈ। ਉਹ ਚਾਹੁੰਦੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਸਾਰੇ ਲੋਕ ਸਿਹਤਮੰਦ ਰਹਿਣ ਅਤੇ ਇਕ-ਦੂਜੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣ।
46 ਸਾਲਾ ਇੰਦਰਾ ਨੇ ‘ਗੇਮ ਆਫ਼ ਥਰੋਨਜ਼’ ਵਿੱਚ ਅਲਾਰਿਆ ਸੈਂਡ ਦਾ ਕਿਰਦਾਰ ਨਿਭਾਇਆ ਸੀ ਅਤੇ ਮੌਜੂਦਾ ਸਮੇਂ ਉਹ ਲੰਡਨ ਦੇ ਵੈਸਟ ਐਂਡ ਵਿੱਚ ‘ਦਿ ਸੀਗੁਲਟ’ ਨਾਟਕ ਵਿੱਚ ਕੰਮ ਕਰ ਰਹੀ ਸੀ। ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਨਾਟਕ ‘ਤੇ ਰੋਕ ਲਗਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਇੰਦਰਾ ਐਨੀ ਵਰਮਾ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਅਦਾਕਾਰਾ ਹੈ। ਉਸ ਦੀ ਪਹਿਲੀ ਮੁੱਖ ਭੂਮਿਕਾ ਵਿੱਚ ਫਿਲਮ ‘ਕਾਮਸੂਤਰ : ਏ ਟੇਲ ਆਫ਼ ਲਵ’ ਸੀ। ਉਹ ਟੈਲੀਵਿਜ਼ਨ ਲੜੀਵਾਰ ਦਿ ਕੈਂਟਬਰੀ ਟੇਲਸ, ਰੋਮ, ਲੂਥਰ, ਹਿਊਮਨ ਟਾਰਗੇਟ ਅਤੇ ਗੇਮ ਆਫ਼ ਥਰੋਨਜ਼ ਵਿੱਚ ਦਿਖਾਈ ਦਿੱਤੀ ਹੈ।
next post