Punjab

ਗੁਰਦਾਸਪੁਰ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕਤਲ

ਗੁਰਦਾਸਪੁਰ: ਬਟਾਲਾ ਦੇ ਨਜ਼ਦੀਕ ਪਿੰਡ ਜੈਤੋ ਸਰਜਾ ਵਿੱਚ ਇੱਕ ਸਾਬਕਾ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਏ ਹੈ।ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ।ਜਾਣਕਾਰੀ ਮੁਤਾਬਿਕ ਪਿੰਡ ਦੇ ਹੀ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।ਮੁਲਜ਼ਮ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਪਿੰਡ ਦੇ ਹੀ ਇੱਕ ਵਿਅਕਤੀ ਗੁਰਪ੍ਰੇਮ ਸਿੰਘ ਨੇ ਪੁਰਾਣੀ ਰੰਜਿਸ ਦੇ ਚੱਲਦਿਆਂ ਗੋਲੀਆਂ ਮਾਰ ਕੇ ਹਰਪਾਲ ਸਿੰਘ ਦਾ ਕਤਲ ਕਰ ਦਿੱਤਾ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੱਲ੍ਹ ਸ਼ਾਮ ਨੂੰ ਜਦ ਹਰਪਾਲ ਆਪਣੀ ਪਤਨੀ ਨਾਲ ਦੁੱਧ ਲੈ ਕੇ ਘਰ ਆ ਰਿਹਾ ਸੀ ਤਾਂ ਵਿਦੇਸ਼ ਤੋਂ ਪਰਤੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਨ੍ਹਾਂ ਉੱਤੇ ਫਾਇਰਿੰਗ ਕਰ ਦਿੱਤੀ।ਇਸ ਦੌਰਾਨ ਹਰਪਾਲ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਬੱਚ ਗਈ।

ਇਸ ਸਬੰਧੀ ਐਸਐਚਓ ਅਵਤਾਰ ਸਿੰਘ ਪੁਲਿਸ ਥਾਣਾ ਰੰਗੜਨੰਗਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਗਿਆ ਹੈ।ਪੁਲਿਸ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਵੀ ਕਰ ਰਹੀ ਹੈ।

Related posts

ਚੰਡੀਗੜ੍ਹ ‘ਚ ਗੂੰਜੇਗੀ ਰਾਫੇਲ, ਮਿਰਾਜ ਤੇ ਚਿਨੂਕ ਦੀ ਆਵਾਜ਼, ਸ਼ਹਿਰ ‘ਚ ਪਹਿਲੀ ਵਾਰ ਹੋਵੇਗਾ ਏਅਰਫੋਰਸ ਡੇਅ ਦਾ ਫਲਾਈਪਾਸਟ ਤੇ ਪਰੇਡ

Gagan Oberoi

Gujarat: Liquor valued at Rs 41.13 lakh seized

Gagan Oberoi

ਲੋਕਡਾਊਨ ਨਹੀਂ ਸਮਝੇ ਲੋਕ, ਪੰਜਾਬ ਸਰਕਾਰ ਨੇ ਲਾਇਆ ਕਰਫਿਊ

Gagan Oberoi

Leave a Comment