Punjab

ਗਾਜ਼ੀਆਬਾਦ ਇੰਦਰਾਪੁਰਮ ਦੇ ਇੱਕ ਗੁਰੂਘਰ ਨੇ ਕੋਵਿਡ ਮਰੀਜ਼ਾਂ ਲਈ ਲਗਾਇਆ ਮੁਫਤ ਆਕਸੀਜ਼ਨ ਲੰਗਰ

ਗਾਜ਼ੀਆਬਾਦ: ਦੇਸ਼ ਭਰ ਵਿਚ ਕੋਵਿਡ -19 ਮਹਾਂਮਾਰੀ ਦੇ ਡੂੰਘੇ ਸੰਕਟ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਗੁਰੂਦੁਆਰਾ ਵਲੋਂ ਮਦਦ ਆਉਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਲੱਗ ਲੌਕਡਾਊਨ ਦੌਰਾਨ ਗੁਰੂਦੁਆਰਿਆਂ ਵਲੋਂ ਗਰੀਬਾਂ ਅਤੇ ਲੋੜਮੰਦਾਂ ਲਈ ਖਾਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਪੂਰਤੀ ਕੀਤੀ ਗਈ ਸੀ। ਹੁਣ ਖ਼ਬਰ ਹੈ ਕਿ ਗਾਜ਼ੀਆਬਾਦ ਇੰਦਰਾਪੁਰਮ ਦੇ ਇੱਕ ਗੁਰੂਘਰ ਨੇ ਆਕਸੀਜਨ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਵਿਲੱਖਣ ਪਹਿਲ ਸ਼ੁਰੂ ਕੀਤੀ ਗਈ ਹੈ। ਗੁਰੂਦੁਆਰੇ ਵਲੋਂ ‘ਆਕਸੀਜਨ ਲੈਂਗਰ’ ਦੀ ਸ਼ੁਰੂਆਤ ਕੀਤੀ ਗਈ ਹੈ।

ਆਕਸੀਜਨ ਦੇ ਲੋੜਵੰਦ ਲੋਕਾਂ ਲਈ ਗੁਰਦੁਆਰਾ ਸਾਹਿਬ ਵੱਲੋਂ ਹੈਲਪਲਾਈਨ ਨੰਬਰ 9097041313 ਜਾਰੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਲਪਲਾਈਨ ਨੰਬਰ ‘ਤੇ ਕਾਲ ਆਉਂਦੇ ਹੀ ਮਰੀਜ਼ ਕੋਲ ਗੱਡੀ ਭੇਜ ਦਿੱਤੀ ਜਾਂਦੀ ਹੈ। ਜਿਵੇਂ ਹੀ ਮਰੀਜ਼ ਉੱਥੇ ਪਹੁੰਚਦਾ ਹੈ, ਉਸ ਨੂੰ ਉਦੋਂ ਤਕ ਆਕਸੀਜਨ ਦੀ ਸਪਲਾਈ ਦਿੱਤੀ ਜਾਂਦੀ ਹੈ ਜਦੋਂ ਤਕ ਉਸ ਨੂੰ ਹਸਪਤਾਲ ਵਿਚ ਬਿਸਤਰਾ ਨਹੀਂ ਮਿਲ ਜਾਂਦਾ।

ਗੁਰਦੁਆਰਾ ਸਾਹਿਬ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਦੇ ਘਰ ਵਿੱਚ ਘਰ-ਘਰ ਜਾ ਕੇ ਆਕਸੀਜਨ ਦੀ ਸਪਲਾਈ ਨਹੀਂ ਕਰ ਰਹੇ। ਜਿਵੇਂ ਹੀ ਇਸ ਸਹੂਲਤ ਦਾ ਪਤਾ ਚੱਲਦਾ ਹੈ, ਲੋੜਵੰਦ ਆਕਸੀਜਨ ਦੀ ਸਪਲਾਈ ਲਈ ਇੰਦਰਾਪੁਰਮ ਗੁਰਦੁਆਰੇ ਪਹੁੰਚ ਰਹੇ ਹਨ।

ਦੇਸ਼ ਵਿਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਵੱਡੇ ਆਕਸੀਜਨ ਟੈਂਕਰਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਬੋਕਾਰੋ ਤੋਂ ਲਖਨਊ ਲਈ ਆਕਸੀਜਨ ਰੇਲ ਵੀ ਭੇਜੀ ਹੈ।

Related posts

Prashant Kishor News : ਕਾਂਗਰਸ ‘ਚ ਸ਼ਾਮਲ ਨਹੀਂ ਹੋਣਗੇ ਪ੍ਰਸ਼ਾਂਤ ਕਿਸ਼ੋਰ, ਸੁਰਜੇਵਾਲਾ ਦੇ ਟਵੀਟ ਨਾਲ ਸਸਪੈਂਸ ਖ਼ਤਮ

Gagan Oberoi

ਵੋਟਾਂ ਲੈਣ ਲਈ ਕੋਰੋਨਾ ਟੀਕੇ ਦਾ ਸਹਾਰਾ ਲੈ ਰਹੀ ਹੈ ਬੀਜੇਪੀ : ਹਰਸਿਮਰਤ ਕੌਰ ਬਾਦਲ

Gagan Oberoi

ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫ਼ਾ

Gagan Oberoi

Leave a Comment