National

ਗਾਜ਼ਾ ਸ਼ਹਿਰ ਦੇ ਸਕੂਲ ’ਚ ਚੱਲਦੇ ਸ਼ਰਨਾਰਥੀ ਕੈਂਪ ਉੱਤੇ ਹਵਾਈ ਹਮਲੇ, 100 ਤੋਂ ਵੱਧ ਮੌਤਾਂ

ਗਾਜ਼ਾ ਸ਼ਹਿਰ ਦੇ ਇਕ ਸਕੂਲ ਵਿਚ ਬਣੇ ਸ਼ਰਨਾਰਥੀ ਕੈਂਪ ਉੱਤੇ ਇਜ਼ਰਾਈਲ ਵੱਲੋਂ ਸ਼ਨਿੱਚਰਵਾਰ ਸਵੇਰੇ ਕੀਤੇ ਹਮਲੇ ਵਿਚ 100 ਤੋਂ ਵੱਧ ਲੋਕ ਮਾਰੇੇ ਗਏ ਤੇ ਦਰਜਨਾਂ ਹੋਰ  ਜ਼ਖ਼ਮੀ ਦੱਸੇ ਜਾਂਦੇ ਹਨ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਪਿਛਲੇ 10 ਮਹੀਨਿਆਂ ਤੋਂ ਜਾਰੀ ਟਕਰਾਅ ਦੌਰਾਨ ਇਸ ਨੂੰ ਹੁਣ ਤੱਕ ਦੇ ਸਭ ਤੋਂ ਘਾਤਕ ਹਮਲਿਆਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਇਜ਼ਰਾਇਲੀ ਫੌਜ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਕਿ ਉਸ ਨੇ ਸਕੂਲ ਵਿਚਲੇ ਹਮਾਸ ਦੇ ਕਮਾਂਡ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਇਜ਼ਰਾਈਲ ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।

Related posts

Peel Regional Police – Search Warrants Conducted By 11 Division CIRT

Gagan Oberoi

National Herald Case ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛ

Gagan Oberoi

ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਲਈ ਆਈਸੋਲੇਸ਼ਨ ਦੀ ਸ਼ਰਤ ਖ਼ਤਮ

Gagan Oberoi

Leave a Comment