Punjab

ਗਰਲਫਰੈਂਡ ਨੂੰ ਘਰ ਛੱਡਣ ਆਏ ਨੌਵਜਾਨ ਨੂੰ ਪੁੱਠਾ ਟੰਗ ਕੇ ਡੰਡਿਆਂ ਨਾਲ ਕੁੱਟਿਆ

ਮੋਗਾ,- : ਦੇਰ ਰਾਤ ਗਰਲਫਰੈਂਡ ਨੂੰ ਘਰ ਤੋਂ ਬਾਈਕ ’ਤੇ ਬਿਠਾ ਕੇ ਉਸ ਨੂੰ ਘੁਮਾਉਣ ਤੋਂ ਬਾਅਦ ਰਾਤ ਨੂੰ ਵਾਪਸ ਘਰ ਛੱਡ ਕੇ ਆਉਂਦੇ ਨੌਜਵਾਨ ਨੂੰ ਕੁੜੀ ਦੇ ਘਰ ਵਾਲਿਆਂ ਨੇ ਦੇਖ ਲਿਆ। ਨੌਜਵਾਨ ਗਰਲਫਰੈਂਡ ਨੂੰ ਛੱਡ ਕੇ ਬਾਈਕ ’ਤੇ ਫਰਾਰ ਹੋ ਗਿਆ। ਲੇਕਿਨ ਕੁਝ ਦੂਰੀ ’ਤੇ ਪਿੱਛਾ ਕਰਕੇ ਨੌਜਵਾਨ ਨੂੰ ਫੜ ਲਿਆ। ਘਰ ਲਿਆ ਕੇ ਨੌਜਵਾਨ ਨੂੰ ਦਰੱਖਤ ਨਾਲ ਪੁੱਠਾ ਟੰਗ ਕੇ ਦੋ ਘੰਟੇ ਤੱਕ ਕੁੱਟਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਚੱਕ ਸਿੰਘਪੁਰਾ ਨਿਵਾਸੀ 20 ਸਾਲਾ ਜਸਕਰਣ ਸਿੰਘ ਨੇ ਦੱਸਿਆ ਕਿ ਉਸੇ ਦੇ ਪਿੰਡ ਦੀ ਰਹਿਣ ਵਾਲੀ 18 ਸਾਲਾ ਲੜਕੀ 12ਵੀਂ ਦੀ ਵਿਦਿਆਰਥਣ ਹੈ। ਉਸ ਦੇ ਨਾਲ ਪਿੰਡ ਮੰਜਲੀ ਵਿਚ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ ਸੀ। ਰਾਤ ਦਸ ਵਜੇ ਲੜਕੀ ਨੇ ਫੋਨ ਕਰਕੇ ਘਰ ਦੇ ਬਾਹਰ ਬੁਲਾਇਆ। ਇਸ ਤੋਂ ਬਾਅਦ ਉਹ ਮੋਟਰ ਸਾਈਕਲ ’ਤੇ ਘੁੰਮਣ ਲਈ ਨਿਕਲ ਗਏ। ਬਾਅਦ ਵਿਚ ਲੜਕੀ ਨੂੰ ਘਰ ਛੱਡਣ ਆ ਰਿਹਾ ਸੀ। ਇੰਨੇ ਵਿਚ ਕੁੜੀ ਦੇ ਘਰ ਵਾਲਿਆਂ ਨੁੂੰ ਪਤਾ ਚਲ ਗਿਆ ਸੀ ਕਿ ਉਹ ਘਰ ’ਤੇ ਨਹੀਂ ਹੈ। ਉਨ੍ਹਾਂ ਨੇ ਦੋਵਾਂ ਨੂੰ ਇਕੱਠੇ ਦੇਖਿਆ ਤਾਂ ਉਸ ਨੇ ਲੜਕੀ ਨੂੰ ਘਰ ਤੋਂ ਕੁਝ ਦੂਰ ਪਹਿਲਾਂ ਹੀ ਬਾਈਕ ਤੋਂ ਉਤਾਰ ਦਿੱਤਾ ਅਤੇ ਫਰਾਰ ਹੋ ਗਿਆ। ਲੇਕਿਨ ਕੁੜੀ ਦੇ ਘਰ ਵਾਲਿਆਂ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਉਸ ਤੋਂ ਬਾਅਦ ਅਪਣੇ ਘਰ ਲਿਆ ਕੇ ਉਸ ਨੂੰ ਦਰੱਖਤ ਨਾਲ ਪੁੱਠਾ ਟੰਗ ਕੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਦੋ ਘੱਟੇ ਤੱਕ ਕੁੱਟਦੇ ਰਹੇ।

Related posts

ਜਲਦੀ ਹੀ ਰੁਕਣ ਲੱਗੇਗੀ ਕੋਰੋਨਾ ਦੀ ਤੀਜੀ ਲਹਿਰ ਦੀ ਰਫਤਾਰ

Gagan Oberoi

Rethinking Toronto’s Traffic Crisis: Beyond Buying Back the 407

Gagan Oberoi

ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਹਾਲ ਕਰਨ ਲਈ ਭਾਜਪਾ ਸਰਕਾਰ ਜ਼ਰੂਰੀ: ਸ਼ੇਖਾਵਤ

Gagan Oberoi

Leave a Comment