International News

ਗਰਮੀ ਕਾਰਨ 577 ਹੱਜ ਯਾਤਰੀਆਂ ਦੀ ਮੌਤ, ਤਾਪਮਾਨ 52 ਡਿਗਰੀ ਤੱਕ ਪਹੁੰਚਿਆ…

ਸਾਊਦੀ ਅਰਬ ਦੇ ਮੱਕਾ ‘ਚ ਗਰਮੀ ਕਾਰਨ 12 ਤੋਂ 19 ਜੂਨ ਤੱਕ 577 ਹੱਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਇਹ ਅੰਕੜਾ 240 ਸੀ। 17 ਜੂਨ ਨੂੰ ਮੱਕਾ ਵਿਚ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿਚ 323 ਮਿਸਰ ਅਤੇ 60 ਜਾਰਡਨ ਦੇ ਨਾਗਰਿਕ ਸਨ। ਇਸ ਤੋਂ ਇਲਾਵਾ ਇਰਾਨ, ਇੰਡੋਨੇਸ਼ੀਆ ਅਤੇ ਸੇਨੇਗਲ ਦੇ ਹੱਜ ਯਾਤਰੀਆਂ ਦੀ ਵੀ ਮੌਤ ਹੋ ਚੁੱਕੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ‘ਚ ਕੋਈ ਭਾਰਤੀ ਵੀ ਹੈ ਜਾਂ ਨਹੀਂ। ਦੋ ਸਾਊਦੀ ਡਿਪਲੋਮੈਟਾਂ ਨੇ ਏਐਫਪੀ ਨੂੰ ਦੱਸਿਆ ਕਿ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਬੀਮਾਰ ਹੋ ਜਾਣ ਕਾਰਨ ਹੋਈਆਂ ਹਨ।

ਸਾਊਦੀ ‘ਚ 2 ਹਜ਼ਾਰ ਹਜ ਯਾਤਰੀਆਂ ਦਾ ਇਲਾਜ ਜਾਰੀ
ਮਿਸਰ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਊਦੀ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਪਤਾ ਲੋਕਾਂ ਨੂੰ ਲੱਭਣ ਲਈ ਮੁਹਿੰਮ ਚਲਾ ਰਹੇ ਹਨ। ਸਾਊਦੀ ਅਰਬ ਨੇ ਕਿਹਾ ਕਿ ਗਰਮੀ ਕਾਰਨ ਬੀਮਾਰ ਹੋਏ ਕਰੀਬ 2 ਹਜ਼ਾਰ ਹਜ ਯਾਤਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ ਵਿੱਚ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਊਦੀ ਅਰਬ ਦੇ ਅਧਿਕਾਰੀਆਂ ਮੁਤਾਬਕ ਮੱਕਾ ‘ਚ ਜਲਵਾਯੂ ਪਰਿਵਰਤਨ ਦਾ ਡੂੰਘਾ ਪ੍ਰਭਾਵ ਪੈ ਰਿਹਾ ਹੈ। ਇੱਥੇ ਔਸਤ ਤਾਪਮਾਨ ਹਰ 10 ਸਾਲਾਂ ਵਿੱਚ 0.4 ਡਿਗਰੀ ਸੈਲਸੀਅਸ ਵਧ ਰਿਹਾ ਹੈ।

ਪਿਛਲੇ ਸਾਲ 240 ਲੋਕਾਂ ਦੀ ਹੋਈ ਮੌਤ
ਇਸ ਤੋਂ ਪਹਿਲਾਂ ਪਿਛਲੇ ਸਾਲ 240 ਹੱਜ ਯਾਤਰੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਸਾਊਦੀ ਨੇ ਸਾਰੇ ਯਾਤਰੀਆਂ ਨੂੰ ਛਤਰੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਗਾਤਾਰ ਪਾਣੀ ਪੀਣ ਅਤੇ ਧੁੱਪ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।

ਹਾਲਾਂਕਿ, ਹੱਜ ਦੀਆਂ ਜ਼ਿਆਦਾਤਰ ਰਸਮਾਂ ਦਿਨ ਦੇ ਦੌਰਾਨ ਕੀਤੀਆਂ ਜਾਂਦੀਆਂ ਹਨ। ਇਸ ਦੇ ਲਈ ਹੱਜ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਬਾਹਰ ਧੁੱਪ ‘ਚ ਰਹਿਣਾ ਪੈਂਦਾ ਹੈ। ਹੱਜ ਯਾਤਰੀਆਂ ਨੇ ਦੱਸਿਆ ਕਿ ਹੱਜ ਦੌਰਾਨ ਉਹ ਅਕਸਰ ਬਿਮਾਰ ਸ਼ਰਧਾਲੂਆਂ ਨੂੰ ਸੜਕ ਕਿਨਾਰੇ ਦੇਖਦੇ ਹਨ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਰੂਟ ‘ਤੇ ਐਂਬੂਲੈਂਸਾਂ ਦੀ ਲਗਾਤਾਰ ਭੀੜ ਰਹਿੰਦੀ ਹੈ।

ਇਸ ਸਾਲ ਲਗਭਗ 18 ਲੱਖ ਹੱਜ ਯਾਤਰੀ ਹੱਜ ਲਈ ਪਹੁੰਚੇ ਹਨ। ਇਨ੍ਹਾਂ ਵਿੱਚੋਂ 16 ਲੱਖ ਲੋਕ ਦੂਜੇ ਦੇਸ਼ਾਂ ਦੇ ਹਨ। ਹਰ ਸਾਲ ਹੱਜ ਲਈ ਹਜ਼ਾਰਾਂ ਸ਼ਰਧਾਲੂ ਜਾਂਦੇ ਹਨ ਜਿਨ੍ਹਾਂ ਕੋਲ ਵੀਜ਼ਾ ਨਹੀਂ ਹੁੰਦਾ, ਪੈਸੇ ਦੀ ਕਮੀ ਕਾਰਨ ਅਜਿਹੇ ਯਾਤਰੀ ਗਲਤ ਰਸਤੇ ਤੋਂ ਮੱਕਾ ਪਹੁੰਚ ਜਾਂਦੇ ਹਨ।

Related posts

ਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾ

Gagan Oberoi

Porsche: High-tech-meets craftsmanship: how the limited-edition models of the 911 are created

Gagan Oberoi

Danielle Smith Advocates Diplomacy Amid Trump’s Tariff Threats

Gagan Oberoi

Leave a Comment